HOME ਮੋਰਿੰਡਾ ਵਿੱਚ ਚੋਰਾਂ ਦੇ ਹੌਸਲੇ ਬੁਲੰਦ, ਕਿਸਾਨ ਦੇ ਘਰ ਦੀ ਕੰਧ ਤੋੜ...

ਮੋਰਿੰਡਾ ਵਿੱਚ ਚੋਰਾਂ ਦੇ ਹੌਸਲੇ ਬੁਲੰਦ, ਕਿਸਾਨ ਦੇ ਘਰ ਦੀ ਕੰਧ ਤੋੜ ਕੇ ਤਿੰਨ ਮੱਝਾਂ ਚੋਰੀ

2

ਮੋਰਿੰਡਾ,  (ਸਮਾਜ ਵੀਕਲੀ)   (ਸੁਖਵਿੰਦਰ ਸਿੰਘ ਹੈਪੀ) -ਮੋਰਿੰਡਾ ਦੇ ਰਾਮ ਬਾਗ ਰੋਡ ‘ਤੇ ਚੋਰਾਂ ਵੱਲੋਂ ਇੱਕ ਦਿਲੇਰੀ ਭਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿੱਥੇ ਇੱਕ ਕਿਸਾਨ ਦੇ ਘਰ ਦੀ ਕੰਧ ਤੋੜ ਕੇ ਤਿੰਨ ਮੱਝਾਂ ਚੋਰੀ ਕਰ ਲਈਆਂ ਗਈਆਂ। ਪੀੜਤ ਕਿਸਾਨ ਰਣਜੀਤ ਸਿੰਘ ਰਾਣਾ ਪੁੱਤਰ ਮਹਿੰਦਰ ਸਿੰਘ, ਨਿਵਾਸੀ ਰਾਮ ਬਾਗ ਰੋਡ, ਮੋਰਿੰਡਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਸ਼ੂਆਂ ਨੂੰ ਬੰਨ੍ਹ ਕੇ ਘਰ ਵਿੱਚ ਸੁੱਤੇ ਹੋਏ ਸਨ। ਰਾਤ ਦੇ ਸਮੇਂ ਅਣਪਛਾਤੇ ਚੋਰਾਂ ਨੇ ਘਰ ਦੀ ਕੰਧ ਵਿੱਚ ਪਾੜ ਲਗਾ ਕੇ ਅੰਦਰ ਦਾਖਲ ਹੋ ਕੇ ਤਿੰਨ ਮੱਝਾਂ ਚੋਰੀ ਕਰ ਲਈਆਂ। ਸਵੇਰੇ ਉੱਠਣ ‘ਤੇ ਹੀ ਘਟਨਾ ਦਾ ਪਤਾ ਲੱਗਿਆ। ਪੀੜਤ ਪਰਿਵਾਰ ਮੁਤਾਬਕ ਚੋਰੀ ਹੋਈਆਂ ਮੱਝਾਂ ਦੀ ਕੀਮਤ ਲੱਖਾਂ ਰੁਪਏ ਹੈ। ਰਣਜੀਤ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਹੀ ਉਨ੍ਹਾਂ ਦੀ ਆਮਦਨ ਦਾ ਮੁੱਖ ਸਾਧਨ ਸੀ ਅਤੇ ਇਸ ਘਟਨਾ ਨਾਲ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਰੋਸ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਨਿਵਾਸੀਆਂ ਅਤੇ ਪੀੜਤ ਕਿਸਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਜਲਦੀ ਕਾਬੂ ਕਰਕੇ ਮੱਝਾਂ ਬਰਾਮਦ ਕਰਵਾਈਆਂ ਜਾਣ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article‘ਪੈਰਾਂ ਹੇਠਲਾ ਅੰਬਰ’ ਦੀਆਂ ਕਵਿਤਾਵਾਂ ਦਾ ਸਵਾਦ ਚੁੱਲ੍ਹੇ ‘ਤੇ ਬਣੇ ਸਾਗ ਵਰਗਾ_ ਅਮਰਦੀਪ ਸਿੰਘ ਗਿੱਲ
Next articleਨਗਰ ਕੌਂਸਲ ਦੇ ਸਮੂਹ ਸਟਾਫ ਵੱਲੋਂ ਕਾਰਜਸਾਧਕ ਅਫ਼ਸਰ (ਈ.ਓ.) ਵਿਕਾਸ ਉੱਪਲ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਵਿਦਾਇਗੀ ਪਾਰਟੀ ਦਾ ਆਯੋਜਨ