HOME ਮਹਿਤਪੁਰ ਵਿਸਾਖੀ ਮੇਲੇ ਤੇ ਲੱਗੀਆਂ ਭਾਰੀ ਰੌਣਕਾਂ -ਖਾਲਸੇ ਦੀ ਸਿਰਜਣਾ ਦਿਹਾੜੇ ਤੇ...

ਮਹਿਤਪੁਰ ਵਿਸਾਖੀ ਮੇਲੇ ਤੇ ਲੱਗੀਆਂ ਭਾਰੀ ਰੌਣਕਾਂ -ਖਾਲਸੇ ਦੀ ਸਿਰਜਣਾ ਦਿਹਾੜੇ ਤੇ ਬਾਬਾ ਸੰਤ ਸੁਧਾਰ ਭਾਰੀ ਜੋੜ ਮੇਲਾ ਮਨਾਇਆ

5
ਫੋਟੋ: ਮਹਿਤਪੁਰ ਵਿਸਾਖੀ ਮੇਲੇ ਦੇ ਵੱਖ-ਵੱਖ ਦ੍ਰਿਸ਼

ਨਕੋਦਰ ਮਹਿਤਪੁਰ  (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਰਾਮ ਮਾਲੋ ਤੇ ਬਾਬਾ ਸੰਤ ਸੁਧਾਰ ਦੇ ਪਾਵਨ ਅਸਥਾਨ ਤੇ ਵਿਸਾਖੀ ਦੇ ਮੇਲੇ ਵਿੱਚ ਬਹੁਤ ਭਾਰੀ ਰੌਣਕਾਂ ਵੇਖਣ ਨੂੰ ਮਿਲੀਆਂ ਦੂਰ ਦੂਰ ਤੋਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਮੇਲੇ ਵਿੱਚ ਸਮੂਲੀਅਤ ਕੀਤੀ ਇਸ ਮੌਕੇ ਬਾਬਾ ਰਾਮ ਮਾਲੋ ਸਥਾਨ ਤੇ ਅੰਮ੍ਰਿਤ ਵੇਲੇ ਝੰਡਾ ਚੜਾਇਆ ਗਿਆ ਤੇ ਸੰਤ ਸੁਧਰ ਜੀ ਦੇ ਪਾਵਨ ਅਸਥਾਨ ਤੇ ਭਾਰੀ ਜੋੜ ਮੇਲਾ ਕਰਵਾਇਆ ਗਿਆ ਰੱਖੇ ਗਏ ਅਖੰਡ ਪਾਠ ਜੀ ਦੇ ਭੋਗ ਪਾਏ ਗਏ ਜਿਸ ਵਿੱਚ ਵੱਖ-ਵੱਖ ਢਾਡੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਵਿਸਾਖੀ ਦੇ ਮੇਲੇ ਵਿੱਚ ਸੰਗਤਾਂ ਨੇ ਪਹੁੰਚ ਕੇ ਇਸ਼ਨਾਨ ਕਰਕੇ ਮੱਥਾ ਟੇਕ ਕੇ ਆਪਣੀਆਂ ਸੁਖਣਾ ਪੂਰੀਆਂ ਕੀਤੀਆਂ ਮੇਲੇ ਚੋਂ ਤਰਕਸ਼ੀਲ ਦਾ ਮੇਲਾ ਤੇ ਬਲਦ ਦੀਆਂ ਹਲਟ ਦੋੜਾਂ ਵੀ ਖਿੱਚ ਦਾ ਕੇਂਦਰ ਰਹੀਆਂ ਤਰਕਸ਼ੀਲ ਮੇਲਾ ਜੋ ਕਿ ਛਿੰਝ ਗਰਾਊਂਡ ਵਿੱਚ ਕਰਵਾਇਆ ਗਿਆ ਜਿਸ ਵਿੱਚ ਲੋਕ ਕਲਾ ਮੰਚ ਵੱਲੋਂ ਨਸ਼ਾ ਬੇਰੁਜ਼ਗਾਰੀ ਪ੍ਰਵਾਂਸ ਬਾਰੇ ਨਾਟਕ ਦੋ ਰੋਟੀਆਂ ਕੋਰੀਓਗਰਾਫੀਆਂ ਪੇਸ਼ ਕੀਤੀਆਂ ਤੇ ਬਲੱਡ ਡੋਨਰਜ ਕਲੱਬ ਵੱਲੋਂ ਐਚ ਬੀ ਖੂਨ ਗਰੁੱਪ ਟੈਸਟ ਫਰੀ ਕੀਤੇ ਗਏ। ਇਸੇ ਤਰ੍ਹਾਂ ਖਾਲਸਾ ਦੰਗਲ ਕਮੇਟੀ ਵੱਲੋਂ ਦੂਰ ਦੂਰ ਤੋਂ ਪਹੁੰਚੀਆਂ ਬਲਦ ਟੀਮਾਂ ਦੀਆਂ ਹਲਟ ਦੌੜਾ ਕਰਵਾਈਆਂ ਗਈਆਂ ਜਿਸ ਵਿੱਚ ਜੇਤੂਆਂ ਨੂੰ ਇਨਾਮ ਵੰਡੇ ਗਏ ਮੇਲੇ ਚੋਂ ਮਲਿਕ ਮਹਿਤਾ ਪਰਿਵਾਰ ਤੇ ਹੋਰ ਨਗਰ ਨਿਵਾਸੀਆਂ ਵੱਲੋਂ ਸੰਗਤਾਂ ਲਈ ਥਾਂ-ਥਾਂ ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਇਸ ਮੌਕੇ ਵੱਖ-ਵੱਖ ਤਰ੍ਹਾਂ ਦੀਆਂ ਸੱਜੀਆਂ ਦੁਕਾਨਾਂ, ਭੰਗੂੜੇ ਤੇ ਹੋਰ ਮਨੋਰੰਜਨ ਦੇ ਸਾਧਨ ਵੇਖਣ ਨੂੰ ਮਿਲ ਰਹੇ ਸੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 135 ਵਾਂ ਜਨਮ ਦਿਵਸ ਮਨਾਇਆ
Next articleAmbedkar Is Not History — He Is a Warning