ਪੰਜਾਬ ਸਰਕਾਰ ਇਸ ਗੜ੍ਹੇਮਾਰੀ ‘ਚ ਜੋ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਸਪੈਸ਼ਲ ਗਦਾਵਰੀ ਕਰਾਕੇ ਉਹਨਾਂ ਨੂੰ ਬਣਦਾ ਮੁਆਵਜ਼ਾ ਦੇਵੇ – ਵਿਜੇ ਸੰਡਰੇਵਾਲ
ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦਾ ਕਿਸਾਨ ਬੇ ਮੌਸਮੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਆਪਣੀ ਤਬਾਹ ਹੋਈ ਫ਼ਸਲ ਨੂੰ ਵੇਖ ਕੇ ਦੁੱਖ ਦੇ ਹੰਝੂ ਵਹਾ ਰਿਹਾ ਹੈ, ਪਰ ਜੇਕਰ ਪੰਜਾਬ ਅੰਦਰ ਵੀ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਲਾਗੂ ਹੁੰਦੀ ਤਾਂ ਉਸਦੇ ਇਸ ਨੁਕਸਾਨ ਦੀ ਕੁਝ ਭਰਪਾਈ ਹੋ ਸਕਦੀ ਸੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਜੇਪੀ ਦੀ ਸੀਨੀਅਰ ਆਗੂ ਵਿਜੇ ਸੰਡਰੇਵਾਲ ਨੇ ਕੀਤਾ ਅਤੇ ਕਿਹਾ ਕਿ ਉਨ੍ਹਾਂ ਵਲੋਂ ਇਸ ਸਬੰਧ ਵਿੱਚ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਗੜ੍ਹੇਮਾਰੀ ਅਤੇ ਭਾਰੀ ਮੀਂਹ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਾਉਣ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਦਾ ਅੰਨਦਾਤਾ ਹੈ ਉਹ ਇਸ ਵੱਡੀ ਮੁਸੀਬਤ ਵਿੱਚੋਂ ਬਾਹਰ ਨਿਕਲ ਸਕੇ | ਉਨ੍ਹਾਂ ਕਿਹਾ ਕਿ ਸੈਂਟਰ ਸਰਕਾਰ ਵਲੋਂ ਜੋ ਕਿਸਾਨਾਂ ਦੇ ਹਿੱਤ ਵਿੱਚ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ ਉਹਨਾਂ ਨੂੰ ਪੰਜਾਬ ਵਿੱਚ ਵੀ ਅਮਲੀ ਰੂਪ ਦਿੱਤਾ ਜਾਵੇ ਜਿਸ ਨਾਲ ਕਿਸਾਨਾਂ ਦਾ ਭਲਾ ਹੋਵੇ ਪੰਜਾਬ ਦਾ ਕਿਸਾਨ ਖੁਸ਼ਹਾਲ ਵੀ ਹੋਵੇ ਅੱਜ ਜਿੱਥੇ ਪੰਜਾਬ ਦਾ ਕਿਸਾਨ ਪੰਜਾਬ ਵਲੋਂ ਕੀਤੇ ਵਾਅਦਿਆਂ ਚਾਹੇ ਉਹ ਐਮਐਸਪੀ ਦਾ ਹੋਵੇ ਅਨੇਕਾਂ ਵਾਅਦੇ ਜਦੋਂ ਪੰਜਾਬ ਸਰਕਾਰ ਸਤਾ ਵਿੱਚ ਆਈ ਸੀ ਕਿਸਾਨਾਂ ਨਾਲ ਕੀਤੇ ਗਏ ਸਨ ਉਹ ਅੱਜ ਵੀ ਕਿਤੇ ਨਾ ਕਿਤੇ ਅਧੂਰੇ ਜਾਪਦੇ ਹਨ ਸੋ ਪੰਜਾਬ ਸਰਕਾਰ ਇਸ ਗੜ੍ਹੇਮਾਰੀ ‘ਚ ਜੋ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਸਪੈਸ਼ਲ ਗਦਾਵਰੀ ਕਰਾ ਕੇ ਉਹਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



