ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪਿਛਲੇ ਦਿਨੀ ਹਰਮੇਸ਼ ਲਾਲ ਜਨਾਗਲ ਸਦੀਵੀਂ ਵਿਛੋੜਾ ਦੇ ਗਏ ਸਨ | ਅੱਜ ਉਹਨਾਂ ਦੇ ਜੱਦੀ ਪਿੰਡ ਰੱਤੇਵਾਲ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਵਿਸ਼ੇਸ਼ ਤੌਰ ਤੇ ਪੁੱਜੇ | ਇਸ ਮੌਕੇ ਸਾਥੀ ਕਰਨ ਸਿੰਘ ਰਾਣਾ ਨੇ ਦੱਸਿਆਂ ਕਿ ਸਾਥੀ ਹਰਮੇਸ਼ ਲਾਲ ਜਨਾਗਲ ਜਥੇਬੰਦੀ ਦੇ ਅੰਬੇਦਕਰ ਯੂਨਿਟ ਦੇ ਸਰਗਰਮ ਵਰਕਰ ਸਨ | ਉਹਨਾਂ ਦਾ ਸਦੀਵੀ ਵਿਛੋੜਾ ਪਰਿਵਾਰ ਅਤੇ ਜਥੇਬੰਦੀ ਨੂੰ ਵੱਡਾ ਘਾਟਾ ਹੈ | ਉਹਨਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਜਥੇਬੰਦੀ ਹਰ ਸਮੇਂ ਪਰਿਵਾਰ ਦੇ ਅੰਗ ਸੰਗ ਰਹੇਗੀ ਅਤੇ ਆਸ ਪ੍ਰਗਟ ਕੀਤੀ ਕੇ ਪਰਿਵਾਰ ਹਮੇਸ਼ਾ ਜਥੇਬੰਦੀ ਨਾਲ ਜੁੜ ਕੇ ਰਹੇਗਾ | ਇਸ ਮੌਕੇ ਸਾਥੀ ਕਰਨੈਲ ਸਿੰਘ ਭੱਲਾ, ਮਾਸਟਰ ਮੋਹਨ ਲਾਲ, ਮਨੋਹਰ ਲਾਲ, ਧੰਨ ਪੱਤ ਰਾਏ ਭਜਨ ਰਾਮ, ਸੋਹਨ ਲਾਲ ਜਸਵਿੰਦਰ ਖਾਲਸਾ ਆਦਿ ਕਈ ਮੈਂਬਰ ਹਾਜ਼ਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



