HOME ਪਿੰਡ ਬੱਛੂਆਂ ਦੀ ਇਤਜਾਮੀਆਂ ਮੁਸਲਿਮ ਮਸਜਿਦ ਕਮੇਟੀ ਵਲੋਂ ਮਦਰੱਸੇ ਦਾ ਰੱਖਿਆ ਨੀਂਹ...

ਪਿੰਡ ਬੱਛੂਆਂ ਦੀ ਇਤਜਾਮੀਆਂ ਮੁਸਲਿਮ ਮਸਜਿਦ ਕਮੇਟੀ ਵਲੋਂ ਮਦਰੱਸੇ ਦਾ ਰੱਖਿਆ ਨੀਂਹ ਪੱਥਰ

3
ਫੋਟੋ : ਪਿੰਡ ਬੱਛੂਆਂ ਦੀ ਇਤਜਾਮੀਆਂ ਮੁਸਲਿਮ ਮਸਜਿਦ ਕਮੇਟੀ ਵਲੋਂ ਮਦਰੱਸੇ ਨੀਂਹ ਪੱਥਰ ਰੱਖਣ ਸਮੇਂ ਪੁੱਜੀਆਂ ਸ਼ਖਸੀਅਤਾਂ l
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਸਬ ਡਵੀਜ਼ਨ ਬਲਾਚੌਰ ਵਿੱਚ ਪੈਂਦੇ ਪਿੰਡ ਬੱਛੂਆਂ ਵਿਖੇ ਇਤਜਾਮੀਆਂ ਮੁਸਲਿਮ ਮਸਜਿਦ ਕਮੇਟੀ ਦੇ ਉਪਰਾਲੇ ਨਾਲ ਪਿੰਡ ਵਿੱਚ ਮਦਰੱਸੇ ਦੀ ਸਥਾਪਤਾ ਕੀਤੇ ਜਾਣ ਲਈ ਇੱਕ ਵੱਡੇ ਕਾਰਜ ਦੀ ਅਰੰਭਤਾ ਕੀਤੀ ਗਈ ਹੈ। ਜਿਨ੍ਹਾਂ ਵਲੋਂ ਇਸ ਮਦਰਸੇ ਦਾ ਨਾਮ ਰਸਮੀ ਤੌਰ ਤੇ ” ਜਾਮੀਆ ਫ਼ਰੂਕ-ਏ-ਆਜ਼ਮ ” ਰੱਖਿਆ ਗਿਆ ਜਿਸ ਦਾ ਰਸਮੀ ਤੌਰ ਤੇ ਉਦਘਾਟਨ ਅਤੇ ਨੀਂਹ ਪੱਥਰ ਦੀ ਰਸਮ ਮੁਫਤੀ ਫਰੀਦ ਸ਼ਾਹ ਵਲੋਂ ਆਪਣੇ ਕਰਕਮਲਾ ਨਾਲ ਨਿਭਾਈ ਗਈ। ਨੀਂਹ ਪੱਥਰ ਦੀ ਰਸਮ ਉਪਰੰਤ ਮੁਫਤੀ ਫਰੀਦ ਸ਼ਾਹ ਵਲੋਂ ਆਪਣੇ ਸੰਬੋਧਨ ਵਿੱਚ ਇਤਜਾਮੀਆਂ ਮਸਜਿਦ ਕਮੇਟੀ ਵਲੋਂ ਕੀਤਾ ਗਿਆ ਇਹ ਉਪਰਾਲਾ ਅਤੀ ਸ਼ਲਾਘਾਯੋਗ ਹੈ ਅਤੇ ਸਾਨੂੰ ਸਾਰਿਆ ਨੂੰ ਅਜਿਹੇ ਸਮਾਜ ਸੇਵੀ ਕਾਰਜਾ ਨੂੰ ਸਿਰੇ ਚੜਾਉਣ ਲਈ ਆਪਣਾ ਯੋਗਦਾਨ ਪਾਉਣ ਲਈ ਅੱਗੇ ਰਹਿਣਾ ਚਾਹੀਦਾ ਹੈ। ਇਸ ਮੌਕੇ ਇਤਜਾਮੀਆਂ ਮੁਸਲਿਮ ਕਮੇਟੀ ਦੇ ਪ੍ਰਧਾਨ ਹਾਜੀ ਨੂਰਦੀਨ ਵਲੋਂ ਆਏ ਹੋਏ ਪਤਵੱਤੇ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਕੇ ਅੰਦਰ ਮਦਰੱਸੇ ਦੀ ਕਮੀ ਹੋਣ ਕਾਰਨ ਖਾਸ ਕਰਕੇ ਮੁਸਲਿਮ ਭਾਈਚਾਰੇ ਦੇ ਬੱਚਿਆ ਨੂੰ ਤਾਮੀਲ ਪ੍ਰਾਪਤ ਕਰਨ ਲਈ ਕਾਫੀ ਮੁਸ਼ਿਕਲਾ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨਾਂ ਆਖਿਆ ਕਿ ਸਮੂਹ ਕਮੇਟੀ ਅਤੇ ਭਾਈਚਾਰੇ ਦੇ ਸਹਿਯੋਗ ਨਾਲ ਇਸ ਮਦਰੱਸੇ ਦੀ ਅਰੰਭਤਾ ਕੀਤੀ ਗਈ ਹੈ। ਇਸ ਮਦਰੱਸੇ ਦੇ ਬਣਨ ਉਪਰੰਤ ਇਲਾਕੇ ਦੇ ਬੱਚਿਆ ਨੂੰ ਪੰਜਾਬੀ, ਹਿੰਦੀ, ਅੰਗਰੇਜੀ, ਅਰਬੀ ਅਤੇ ਉਰਦੂ ਭਾਸ਼ਾ ਦੀ ਤਾਲੀਮ ਹਾਸਲ ਕਰਨ ਲਈ ਲਾਭ ਪ੍ਰਾਪਤ ਹੋਵੇਗਾ। ਇਸ ਮੌਕੇ ਹਾਜੀ ਉਮਰਦੀਨ, ਮੌਲਬੀ ਆਰਿਫ ਮੀਸਬਾਹੀ, ਮੁਫਤੀ ਵਸੀਮ ਮੀਮਬਾਹੀ, ਮੋਲਵੀ ਤਾਰਿਕ ਰਜਾ, ਮੋਲਵੀ ਤੋਸੀਫ ਰਜਾ, ਮੋਲਵੀ ਡਾਕਟਰ ਸਲੀਮ, ਅਲੀ, ਮੁਹੰਮਦ, ਹਾਜੀ ਕਾਲੂ, ਹਾਜੀ ਫਕਰਦੀਨ, ਸਾਦਮ, ਮਹਿੰਦੀ ਹਸਨ, ਮੁਹੰਮਦ ਖਲੀਲ, ਮੁਹੰਮਦ ਰਿਜਵਾਨ, ਰਿਆਸਤ ਅਲੀ, ਅਬਦੁੱਲ ਲਤੀਫ ਅਤੇ ਹੋਰ ਵੀ ਪ੍ਰਮੁੱਖ ਸਖਸੀਅਤਾ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਸਰਕਾਰੀ ਹਾਈ ਸਕੂਲ ਮਾਓ ਸਾਹਿਬ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਪੜ੍ਹਾਈ, ਖੇਡਾਂ ਤੇ ਸੱਭਿਆਚਾਰਕ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ।*
Next articleਖੇਤ ਮਜ਼ਦੂਰ ਆਗੂ ਹਰਮੇਸ਼ ਲਾਲ ਜਨਾਗਲ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |