ਨਵਾਂਸ਼ਹਿਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਰਿਆਮ ਰੋਡ ’ਤੇ ਸਥਿਤ ਕੇਸੀ ਸਕੂਲ ਆਫ਼ ਮੈਨੇਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਜ਼ (ਕੇਸੀਐਸਐਮਸੀਏ) ਕਾਲਜ ਦੇ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀਕਾਮ (ਬੈਚਲਰ ਆਫ਼ ਕਾਮਰਸ) ਦਾ ਨਵੰਬਰ-ਦਸੰਬਰ 2025 ਦੇ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਕਾਲਜ ਮੁੱਖੀ ਪ੍ਰਭਜੋਤ ਕੌਰ ਅਤੇ ਵਿਭਾਗ ਮੁਖੀ ਵਰਸ਼ਾ ਸ਼ਰਮਾ ਨੇ ਦੱਸਿਆ ਕਿ ਸਾਰੀਕਾ ਘਈ ਨੇ 9.08 ਐਸਜੀਪੀਏ (ਸਮੈਸਟਰ ਗ੍ਰੇਡ ਪੁਆਇੰਟ ਔਸਤ) ਨਾਲ ਕਾਲਜ ’ਚ ਪਹਿਲਾ, ਗੁਰਿੰਦਰ ਕੌਰ ਨੇ 8.64 ਐਸਜੀਪੀਏ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਵਰਸ਼ਾ ਸ਼ਰਮਾ ਅਤੇ ਜਸਦੀਪ ਕੌਰ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



