HOME ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਆਗੂ ਮਦਨ ਲਾਲ ਨੂੰ ਸ਼ਰਧਾਂਜਲੀਆਂ ਭੇਟ

ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਆਗੂ ਮਦਨ ਲਾਲ ਨੂੰ ਸ਼ਰਧਾਂਜਲੀਆਂ ਭੇਟ

9
ਕੈਪਸਨ: ਮਦਨ ਲਾਲ ਨੂੰ ਸ਼ਰਧਾਂਜ਼ਲੀ ਭੇਂਟ ਕਰਦੇ ਹੋਏ ਆਗੂ ਅਤੇ ਲੋਕਾਂ ਦਾ ਇਕੱਠ।
 ਨਵਾਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ) ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫਟੂ) ਇਲਾਕਾ ਕਮੇਟੀ ਬਲਾਚੌਰ ਦੇ ਕਨਵੀਨਰ ਸਾਥੀ ਮਦਨ ਲਾਲ (62) ਨੂੰ ਉਹਨਾਂ ਦੇ ਪਿੰਡ ਨੱਥਾ ਨੰਗਲ ਵਿਖੇ ਵੱਖ ਵੱਖ ਆਗੂਆਂ ਵੱਲੋਂ  ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।ਪਰਿਵਾਰ ਵੱਲੋਂ ਰੱਖੇ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਸ਼ਰਧਾਂਜਲੀਆਂ ਭੇਂਟ ਕਰਦਿਆਂ ਸੀ ਪੀ ਆਈ (ਐੱਮ ਐੱਲ ) ਨਿਊ ਡੈਮੋਕਰੇਸੀ ਦੇ ਆਗੂ ਕੁਲਵਿੰਦਰ ਸਿੰਘ ਵੜੈਚ,ਇਫਟੂ ਦੇ ਸੂਬਾ ਸਕੱਤਰ ਸਕੱਤਰ ਅਵਤਾਰ ਸਿੰਘ ਤਾਰੀ ,ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਅਤੇ ਮਾਸਟਰ ਮਹਿੰਦਰ ਪਾਲ ਨੇ ਕਿਹਾ ਕਿ ਮਦਨ ਲਾਲ ਦੇ ਤੁਰ ਜਾਣ ਨਾਲ ਜੱਥੇਬੰਦੀ ਅਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ।ਉਹਨਾਂ ਨੇ ਇਲਾਕਾ ਬਲਾਚੌਰ ਵਿੱਚ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।ਮਦਨ ਲਾਲ ਹੁਣਾ ਨੇ ਹਮੇਸ਼ਾਂ ਹੱਕ਼ ਅਤੇ ਸੱਚ ਦਾ ਸਾਥ ਦਿੱਤਾ।ਇਸ ਮੌਕੇ ਇਫਟੂ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲਾ ਆਗੂ ਕਮਲਜੀਤ ਸਨਾਵਾ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਜਿਲਾ ਆਗੂ ਨਿਰਮਲ ਸਿੰਘ ਜੰਡੀ, ਸੁਰਜੀਤ ਸਿੰਘ ਸਰਪੰਚ ਪੈਲੀ,ਅਸ਼ੋਕ ਕੁਲਾਰ,ਪਰਸ਼ੋਤਮ ਲਾਲ,ਬੂਟਾ ਸਿੰਘ ਵੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਾਸ ਵਿਅੰਗ- ਸ਼ਾਇਰੀ ਵਿਆਕਰਨ- ਮੁੱਢਲਾ ਸਬਕ(ਅਧਿਆਇ)
Next articleਸਾਰੀਕਾ ਘਈ  ਬੀਕਾਮ ਵਿਭਾਗ ਦੇ ਪਹਿਲੇ ਸਮੈਸਟਰ ’ਚ ਰਹੀ ਅਵੱਲ