ਰਾਏਕੋਟ (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ):ਰਾਏਕੋਟ- ਬੱਸੀਆਂ ਰੋਡ ’ਤੇ ਸਥਿਤ ਈਦਗਾਹ ਵਿਖੇ ਅੱਜ ਨਵੀਂ ਉਸਾਰੀ ਜਾਣ ਵਾਲੀ ਮਦੀਨਾ ਮਸਜਿਦ ਦਾ ਨੀਂਹ ਪੱਥਰ ਮੁਫ਼ਤੀ ਮੁਹੰਮਦ ਯੂਨਿਸ ਮਲੇਰਕੋਟਲਾ ਵੱਲੋਂ ਆਪਣੇ ਕਰ-ਕਮਲਾਂ ਨਾਲ ਰੱਖਿਆ ਗਿਆ। ਇਸ ਸ਼ੁਭ ਮੌਕੇ ’ਤੇ ਇਲਾਕੇ ਦੀ ਭਾਈਚਾਰਕ ਸਾਂਝ ਦੀ ਮਿਸਾਲ ਦੇਖਣ ਨੂੰ ਮਿਲੀ, ਜਿੱਥੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਤੋਂ ਇਲਾਵਾ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਇਸ ਮੌਕੇ ਹਾਜ਼ਰ ਸਨ ਜਿਨ੍ਹਾ ਨੇ ਆਪਣੀ ਸਮਰੱਥਾ ਅਨੁਸਾਰ ਇਸ ਪਵਿੱਤਰ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ। ਨੀਂਹ ਪੱਥਰ ਰੱਖਣ ਦੀ ਰਸਮ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਮੁਫ਼ਤੀ ਮੁਹੰਮਦ ਯੂਨਿਸ ਨੇ ਗੁਰਬਾਣੀ ਦੀ ਤੁਕ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਣ ਭਲੇ ਕੋ ਮੰਦੇ ॥” ਸਾਂਝੀ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਇਸ ਪਵਿੱਤਰ ਤੁਕ ਰਾਹੀਂ ਇਨਸਾਨੀਅਤ ਅਤੇ ਕੁਦਰਤ ਦੇ ਇੱਕ ਹੋਣ ਦਾ ਹੋਕਾ ਦਿੱਤਾ ਅਤੇ ਸਮੂਹ ਸੰਗਤ ਨੂੰ ਆਪਣੀ ਪੁਰਾਤਨ ਭਾਈਚਾਰਕ ਸਾਂਝ ਨੂੰ ਹਮੇਸ਼ਾ ਬਰਕਰਾਰ ਰੱਖਣ ਦੀ ਅਪੀਲ ਕੀਤੀ ਹੈ ਸੋ ਸਾਨੂੰ ਵੀ ਉਨ੍ਹਾ ਦਰਸਾਏ ਮਾਰਗ ਤੇ ਚੱਲਦਿਆਂ ਆਪਸੀ ਭਾਈਚਾਰਾ ਬਣਾਈ ਰੱਖਣਾ ਹੈ।ਇਸ ਮੌਕੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਨਵੀਂ ਬਣਨ ਵਾਲੀ ਮਸਜਿਦ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਸਥਾਨ ਸਮਾਜ ਵਿੱਚ ਸ਼ਾਂਤੀ ਅਤੇ ਆਪਸੀ ਪਿਆਰ ਦਾ ਪ੍ਰਤੀਕ ਹੁੰਦੇ ਹਨ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਗੁਰਵਿੰਦਰ ਸਿੰਘ ਤੂਰ,ਯਸ਼ਪਾਲ ਜੈਨ (ਬਿੱਟੂ),ਅਜੈ ਮਿੱਢਾ,ਕਮਲ ਸੁਖਾਣਾ(PA), ਮਨਸਾ ਖਾਨ,ਕ੍ਰਿਸਚੀਅਨ ਭਾਈਚਾਰੇ ਵੱਲੋਂ ਪ੍ਰੋਫਿਟ ਅਵਤਾਰ ਸਿੰਘ,ਬਾਬਾ ਗੁਰਪ੍ਰੀਤ ਸਿੰਘ ਨਥੋਵਾਲ,EO ਮੁਹੰਮਦ ਆਯੂਬ(ਪੰਜਾਬ ਵਕਫ਼ ਬੋਰਡ ਲੁਧਿਆਣਾ),Ex .EO ਮੁਹੰਮਦ ਅਲੀ,ਹਾਜੀ ਮੁਹੰਮਦ ਸਾਬਰ,ਐਡਵੋਕੇਟ ਅਬਦੁਲ ਕਾਦਿਰ,ਪੱਪੂ ਪਹਿਲਵਾਨ,ਹਾਫਿਜ਼ ਮੁਹੰਮਦ ਮੁਰਸਲੀਨ ਬੱਸੀਆਂ,ਮੁਹੰਮਦ ਨਦੀਮ,ਮੁਹੰਮਦ ਇਕਬਾਲ,ਮੁਹੰਮਦ ਜਾਫਰ,ਮੁਹੰਮਦ ਹਸੀਬ,ਮੁਹੰਮਦ ਅਖ਼ਤਰ ਜੁਬੈਰੀ,ਆਰਕੀਟੈਕਟ ਹਰਪ੍ਰੀਤ ਸਿੰਘ,ਆਦਿ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



