HOME ਪਟੇਲ ਹਸਪਤਾਲ ਵਿੱਚ ਸਫਲ ਘੁੱਟਨਾ ਸਰਜਰੀ, ਡਾ: ਅਤੁਲ ਰਾਏ ਸ਼ਰਮਾ ਨੇ ਮਰੀਜ਼...

ਪਟੇਲ ਹਸਪਤਾਲ ਵਿੱਚ ਸਫਲ ਘੁੱਟਨਾ ਸਰਜਰੀ, ਡਾ: ਅਤੁਲ ਰਾਏ ਸ਼ਰਮਾ ਨੇ ਮਰੀਜ਼ ਨੂੰ ਦਿੱਤੀ ਨਵੀਂ ਉਮੀਦ

2

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪਟੇਲ ਹਸਪਤਾਲ ਵਿੱਚ ਜੋਇੰਟ ਸਪੈਸ਼ਲਿਸਟ ਡਾ: ਅਤੁਲ ਰਾਏ ਸ਼ਰਮਾ ਵੱਲੋਂ ਇੱਕ ਜਟਿਲ ਘੁੱਟਨੇ ਦੀ ਸਰਜਰੀ ਸਫਲਤਾਪੂਰਵਕ ਕਰਕੇ ਮਰੀਜ਼ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਮਰੀਜ਼ ਕੈਲਾਸ਼ ਚੰਦਰ, ਜੋ ਕਿ  (ਐਫਸੀਆਈ) ਵਿੱਚ ਮੈਨੇਜਰ ਵਜੋਂ ਕੰਮ ਕਰਦੇ ਹਨ, ਪਹਿਲਾਂ ਕਿਸੇ ਹੋਰ ਹਸਪਤਾਲ ਵਿੱਚ ਘੁੱਟਨੇ ਦੀ ਸਰਜਰੀ ਕਰਵਾ ਚੁੱਕੇ ਸਨ, ਪਰ ਉਹ ਓਪਰੇਸ਼ਨ ਸਫਲ ਨਹੀਂ ਰਿਹਾ ਸੀ। ਇਸ ਕਾਰਨ ਉਹਨਾਂ ਨੂੰ ਲਗਾਤਾਰ ਦਰਦ ਅਤੇ ਤੁਰਨ-ਫਿਰਨ ਵਿੱਚ ਕਾਫੀ ਦਿੱਕਤ ਆ ਰਹੀ ਸੀ। ਬਾਅਦ ਵਿੱਚ ਉਹਨਾਂ ਨੇ ਪਟੇਲ ਹਸਪਤਾਲ ਵਿੱਚ ਡਾ: ਅਤੁਲ ਰਾਏ ਸ਼ਰਮਾ ਨਾਲ ਸੰਪਰਕ ਕੀਤਾ। ਡਾਕਟਰ ਨੇ ਪੂਰੀ ਜਾਂਚ ਕਰਨ ਤੋਂ ਬਾਅਦ ਘੁੱਟਨੇ ਦੀ ਸਥਿਤੀ ਨੂੰ ਸਮਝਦਿਆਂ ਦੁਬਾਰਾ ਸਰਜਰੀ ਕਰਨ ਦਾ ਫੈਸਲਾ ਕੀਤਾ। ਡਾ: ਸ਼ਰਮਾ ਨੇ ਘੁੱਟਨੇ ਨੂੰ ਠੀਕ ਸਥਿਤੀ ਵਿੱਚ ਲਿਆਂਦੇ ਹੋਏ ਸਫਲਤਾਪੂਰਵਕ ਓਪਰੇਸ਼ਨ ਕੀਤਾ, ਜਿਸ ਤੋਂ ਬਾਅਦ ਮਰੀਜ਼ ਦੀ ਹਾਲਤ ਵਿੱਚ ਕਾਫੀ ਸੁਧਾਰ ਵੇਖਣ ਨੂੰ ਮਿਲਿਆ। ਮਰੀਜ਼ ਨੇ ਡਾਕਟਰ ਅਤੇ ਹਸਪਤਾਲ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹੁਣ ਉਹਨਾਂ ਨੂੰ ਪਹਿਲਾਂ ਨਾਲੋਂ ਕਾਫ਼ੀ ਰਾਹਤ ਮਹਿਸੂਸ ਹੋ ਰਹੀ ਹੈ। ਹਸਪਤਾਲ ਪ੍ਰਬੰਧਨ ਅਨੁਸਾਰ, ਇਹ ਸਰਜਰੀ ਜਟਿਲ ਮਾਮਲਿਆਂ ਵਿੱਚ ਡਾਕਟਰਾਂ ਦੀ ਮਹਾਰਤ ਅਤੇ ਆਧੁਨਿਕ ਤਕਨੀਕਾਂ ਦਾ ਵਧੀਆ ਉਦਾਹਰਨ ਹੈ, ਜਿਸ ਨਾਲ ਮਰੀਜ਼ਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਸਬਾ ਕਾਠਗੜ੍ਹ ਵਿਖੇ ਲਾਲ ਲਕੀਰ ਅੰਦਰ ਮਕਾਨ ਦੇ ਕਿਰਾਏਦਾਰਾਂ ਨੇ ਸਰਵੇ ਕਰਨ ਆਏ ਸਰਪੰਚ ਅਤੇ ਮੋਹਤਵਰਾਂ ਨੂੰ ਕਿਰਾਏਦਾਰਾਂ ਨੇ ਬਣਾਇਆ ਬੰਧਕ
Next articleਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੀ ਹਰ ਪਾਸੇ ਹੋ ਰਹੀ ਸ਼ਲਾਘਾ ।