ਭੁਲੱਥ, ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 95922-82333 :- ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਬੱਲ ਇਨਕਾਰਪੋਰੇਸ਼ਨ ਅਤੇ ਭੁਲੱਥ ਕਬੱਡੀ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਾਮੀ ਕਬੱਡੀ ਪ੍ਰਮੋਟਰ ਸਵ: ਅਵਤਾਰ ਸਿੰਘ ਬੱਲ ਦੀ ਯਾਦ ਵਿੱਚ 57ਵਾਂ ਕਬੱਡੀ ਕੱਪ 13, 14 ਅਤੇ 15 ਅਪ੍ਰੈਲ ਨੂੰ ਵੱਡੇ ਪ੍ਰਬੰਧਾਂ ਤੇ ਵੱਡੇ ਇਨਾਮਾਂ ਨਾਲ ਕਰਵਾਇਆ ਜਾ ਰਿਹਾ ਹੈ। ਇਸ ਪ੍ਰਸਿੱਧ ਟੂਰਨਾਮੈਂਟ ਦੇ ਚਰਚੇ ਦੇਸ਼ਾਂ-ਵਿਦੇਸ਼ਾਂ ਤੱਕ ਹੋ ਰਹੇ ਹਨ।ਕਲੱਬ ਦੇ ਪ੍ਰਧਾਨ ਪ੍ਰਭਜੋਤ ਸਿੰਘ ਘੁੰਮਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਣ ਵਾਲੇ ਆਲ ਓਪਨ ਮੁਕਾਬਲਿਆਂ ਵਿੱਚ ਜੇਤੂ ਟੀਮ ਨੂੰ 17 ਲੱਖ ਰੁਪਏ ਅਤੇ ਦੂਜੇ ਸਥਾਨ ਵਾਲੀ ਟੀਮ ਨੂੰ 12 ਲੱਖ ਰੁਪਏ ਇਨਾਮ ਸਮੇਤ ਸ਼ਾਨਦਾਰ ਕੱਪ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਹਾਰਲੇ ਮੋਟਰਸਾਈਕਲ ਨਾਲ ਸਨਮਾਨਿਤ ਜਾਵੇਗਾ ਇਸ ਤੋਂ ਇਲਾਵਾ ਕਲੱਬ ਵੱਲੋਂ ਨਿਵੇਕਲਾ ਉਪਰਾਲਾ ਕੀਤਾ ਗਿਆ ਕਿ ਬੈਸਟ ਖਿਡਾਰੀ ਦਾ 1 ਕਰੋੜ ਰੁਪਏ ਦਾ ਬੀਮਾ ਕਰਵਾਇਆ ਜਾਵੇਗਾ।ਉਹਨਾਂ ਕਿਹਾ ਟੂਰਨਾਮੈਂਟ ਦੌਰਾਨ ਦਰਸ਼ਕਾਂ ਲਈ ਵੀ ਖਾਸ ਇੰਤਜ਼ਾਮ ਕੀਤੇ ਗਏ ਹਨ। ਟੂਰਨਾਮੈਂਟ ਵਿੱਚ ਕੇਵਲ ਖਿਡਾਰੀ ਹੀ ਨਹੀ ਬਲਕਿ ਦਰਸ਼ਕਾਂ ਵੀ ਇਨਾਮ ਜਿੱਤਣਗੇ। ਲੱਕੀ ਕੂਪਨਾਂ ਰਾਹੀਂ ਦਰਸ਼ਕਾਂ ਨੂੰ ਬੁਲਟ ਮੋਟਰਸਾਈਕਲ, ਸਕੂਟਰੀਆਂ ਅਤੇ ਐਲ.ਈ.ਡੀ. ਵਰਗੇ ਕੀਮਤੀ ਤੋਹਫੇ ਦਿੱਤੇ ਜਾਣਗੇ। ਪ੍ਰਧਾਨ ਘੁੰਮਣ ਨੇ ਕਿਹਾ ਭੁਲੱਥ ਕਬੱਡੀ ਕੱਪ ਖੇਡ ਅਤੇ ਮਨੋਰੰਜਨ ਦਾ ਵੱਡਾ ਕੇਂਦਰ ਬਣੇਗਾ।ਪ੍ਰਧਾਨ ਘੁੰਮਣ ਨੇ ਕਿਹਾ ਕਿ ਪਿਛਲੇ ਸਾਲ ਦੀ ਵੱਡੀ ਸਫਲਤਾ ਨੂੰ ਦੇਖਦੇ ਹੋਏ ਇਸ ਵਾਰ ਹੋਰ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਦਾਣਾ ਮੰਡੀ ਭੁਲੱਥ ਨੇੜੇ ਨਵਾਂ ਗਰਾਉਂਡ ਤਿਆਰ ਕੀਤਾ ਗਿਆ ਹੈ। ਉੱਥੇ ਇਸ ਵਾਰ ਟੂਰਨਾਮੈਂਟ ਹੋਵੇਗਾ ਅਤੇ ਉੱਥੇ ਸਾਰੇ ਬੁਨਿਆਦੀ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਬੀਤੇ ਸਾਲ ਇਸ ਕਬੱਡੀ ਕੱਪ ਨੇ ਦੁਨੀਆ ਭਰ ਦੀ ਨਿਗਾਹਾਂ ਆਪਣੇ ਵੱਲ ਖਿੱਚ ਲਈਆਂ ਸਨ ਜਦੋਂ ਚੋਟੀ ਦੇ ਮੁਕਾਬਲਿਆਂ ਵਿੱਚ ਲੱਖਾਂ ਰੁਪਏ ਰੇਡਾਂ ਤੇ ਜੱਫਿਆਂ ਤੇ ਲਗਾਏ ਗਏ ਸਨ ਅਤੇ ਟਰੈਕਟਰ, ਬੁਲੇਟ ਆਦਿ ਵੱਡੇ ਇਨਾਮ ਦਿੱਤੇ ਗਏ ਹਨ। ਉਹਨਾਂ ਕਿਹਾ ਕਬੱਡੀ ਕੱਪ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ ਅਤੇ ਇਲਾਕਾ ਨਿਵਾਸੀਆਂ ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿਕਰਯੋਗ ਕਿ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਤੇ ਬੱਲ ਇਨਕਾਰਪੋਰੇਸ਼ਨ ਦੇ ਐਮ.ਡੀ. ਮੋਹਨਬੀਰ ਸਿੰਘ ਬੱਲ ਵੱਲੋਂ ਕਬੱਡੀ ਮੇਲਾ ਆਪਣੇ ਪਿਤਾ ਸਵ. ਅਵਤਾਰ ਸਿੰਘ ਬੱਲ ਦੀ ਯਾਦ ਵਿਚ ਕਰਵਾਇਆ ਜਾਦਾ ਹੈ ਜੋ ਇਸ ਕਬੱਡੀ ਕੱਪ ਦੀ ਮੁੱਖ ਪ੍ਰਬੰਧਕ ਵਜੋਂ ਅਗਵਾਈ ਕਰਦੇ ਸਨ। ਮੋਹਨਬੀਰ ਸਿੰਘ ਬੱਲ ਕਬੱਡੀ ਨਾਲ ਗੂੜੀ ਮੁਹੱਬਤ ਕਰਕੇ ਉਸਨੂੰ ਕਬੱਡੀ ਕਿੰਗ ਦੇ ਨਾਮ ਤੋਂ ਜਾਣਿਆ ਜਾਦਾ ਹੈ ਅਤੇ ਉਸਦੇ ਸਾਥੀਆ ਨੇ ਦੱਸਿਆ ਕਿ ਮੋਹਨਬੀਰ ਸਿੰਘ ਬੱਲ ਦਾ ਸੁਪਨਾ ਹੈ ਕਿ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਵਿਸ਼ਵ ਭਰ ਵਿਚ ਵੱਡੇ ਮੁਕਾਮ ਤੱਕ ਪਹੁੰਚਾਉਣਾ ਹੈ ਅਤੇ ਇਹ ਸੁਪਨਾ ਪੂਰਾ ਕਰਨ ਲਈ ਉਹ ਪੁਰਜ਼ੋਰ ਯਤਨ ਕਰਨ ਰਿਹਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



