ਅਧੂਰੇ ਪਏ ਵਿਕਾਸ ਕਾਰਜ ਨੂੰ ਕੀਤਾ ਜਾਵੇਗਾ ਪੂਰਾ- ਨਾਨਕ ਸਿੰਘ ਜੰਡੀ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )– ਨਵ ਨਿਯੁਕਤ ਚੇਅਰਮੈਨ ਬਲਾਕ ਸੰਮਤੀ ਨਾਨਕ ਸਿੰਘ ਜੰਡੀ ਦਾ ਪਿੰਡ ਨਿੱਘੀ ਪਹੁੰਚਣ ਤੇ ਇਲਾਕੇ ਨਿਵਾਸੀਆ ਨੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਤੇ ਸੀਨੀਅਰ ਕਾਂਗਰਸੀ ਕੁਲਦੀਪ ਸਿੰਘ ਦੀਪਾ ਨਿੱਘੀ ਨੇ ਨਾਨਕ ਸਿੰਘ ਜੰਡੀ ਦਾ ਮੂੰਹ ਮਿੱਠਾ ਕਰਵਾਇਆ ਤੇ ਉਨ੍ਹਾਂ ਨੂੰ ਵਧਾਈਆ ਦਿੱਤੀ | ਨਾਨਕ ਸਿੰਘ ਜੰਡੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਚਾ ਸਰਪੰਚਾ ਨੂੰ ਨਾਲ ਲੈ ਕੇ ਪਿੰਡਾਂ ਦੇ ਰਹਿੰਦੇ ਵਿਕਾਸ ਕੰਮਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ | ਨਾਨਕ ਸਿੰਘ ਜੰਡੀ ਨੇ ਜਿਲ੍ਹਾਂ ਪ੍ਰਧਾਨ ਕਾਂਗਰਸ ਅਜੇ ਮੰਗੂਪੁਰ ਦਾ ਤਹਿ ਦਿਲੋਂ ਧੰਨਵਾਦ ਕੀਤਾ | ਜਿੰਨਾਂ ਦੀ ਸਖਤ ਮਿਹਨਤ ਸਦਕਾ ਇਹ ਸਭ ਕੁਝ ਹਾਸਿਲ ਹੋਇਆ |ਇਸ ਮੌਕੇ ਠੇਕੇਦਾਰ ਪ੍ਰਵੀਨ ਚੇਚੀ ਨਿੱਘੀ, ਨੰਬਰਦਾਰ ਸੰਦੀਪ ਚੇਚੀ ਨਿੱਘੀ, ਸਰਪੰਚ ਗੁਰਮੁੱਖ ਸਿੰਘ ਕਟਾਰੀਆ ਨਿੱਘੀ, ਰਾਜ ਕੁਮਾਰ ਚੇਚੀ, ਸਮੀਰ ਕਾਕਾ ਨਿੱਘੀ ‘ਨਿੰਦਰ ਚੇਚੀ ਨਿੱਘੀ ਸਮੇਤ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


