ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਹਰ ਸੰਭਵ ਮੱਦਦ ਕਰਾਂਗਾ: ਕਿਰਪਾਲ ਸਿੰਘ ਝੱਲੀ
(ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਅੱਜ਼ ਸ਼ਹੀਦ ਭਗਤ ਸਿੰਘ ਲੀਜੈਡਸ ਫੁੱਟਬਾਲ ਕਲੱਬ ਬਲਾਕ ਬੰਗਾ ਦਾ ਆਗਾਜ਼ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਨੇਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਸ਼ਤਾਬਦੀ ਫਾਉਂਡੇਸ਼ਨ ਖਟਕੜ ਕਲਾਂ ਵਿਖੇ ਬੀਬੀ ਅਮਰ ਕੌਰ ਯਾਦਗਾਰੀ ਹਾਲ ਤੋ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਹੁਸ਼ਿਆਰਪੁਰ ਤਰਸੇਮ ਲਾਲ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਲੀਜੈਡਸ ਫੁੱਟਬਾਲ ਕਲੱਬ ਬਲਾਕ ਬੰਗਾ ਦਾ ਗਠਨ ਨੇਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ ਵਲੋਂ ਕੀਤਾ ਗਿਆ ਹੈ ਤਾਂ ਜੋਂ ਸ਼ਹੀਦ ਭਗਤ ਸਿੰਘ ਨਗਰ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਖੇਡਾਂ ਨਾਲ ਜੁੜੇ।ਇਸ ਮੌਕੇ ਰਿਟਾਇਰਡ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਿਰਪਾਲ ਸਿੰਘ ਝੱਲੀ ਮੁੱਖ ਮਹਿਮਾਨ ਰਹੇ ਉਨਾ ਵਲੋਂ ਕਲੱਬ ਨੂੰ 7500 ਰੁਪਏ ਦੀ ਸਹਾਇਤਾ ਦਿੱਤੀ ਗਈ। ਅੱਜ ਦੇ ਮੁੱਖ ਮਹਿਮਾਨ ਕਿਰਪਾਲ ਸਿੰਘ ਝੱਲੀ ਨੇਂ ਕਿਹਾਂ ਕਿ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਬੰਗਾ ਬਲਾਕ ਲੀਜੈਂਡਸ ਦੀ ਵੀ ਫੁੱਟਬਾਲ ਕਲੱਬ ਬਣੀਂ।ਮੇਰੀ ਵੀ ਕਾਫੀ ਸਮੇਂ ਤੋਂ ਦਿਲੀ ਇੱਛਾ ਸੀ ਕਿ ਮੈਂ ਰਿਟਾਇਰਡ ਹੋਣ ਤੋਂ ਬਾਅਦ ਇੱਕ ਫੁੱਟਬਾਲ ਕਲੱਬ ਬਣਾਵਾਂ ਤੇ ਮੇਰੀ ਇਸ ਦਿਲੀ ਇੱਛਾ ਤੇ ਨੈਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ ਜੀ ਨੇ ਫੁੱਲ ਚੜਾਏ ਹਨ ਤੇ ਸਾਡੇ ਹੀਰੋ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਸਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਬਲਾਕ ਬੰਗਾ ਦੀ ਸ਼ੂਰੁਆਤ ਹੋਈ ਹੈ।ਇਸ ਕਲੱਬ ਦੇ ਸਮੂਹ ਖਿਡਾਰੀ ਇਸ ਵਧੀਆ ਸੋਚ ਲਈ ਵਧਾਈ ਦੇ ਪਾਤਰ ਹਨ। ਮੈਂ ਕਲੱਬ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਇਸ ਕਲੱਬ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਾਂਗਾ। ਇਸ ਮੌਕੇ ਗਿਆਨ ਚੰਦ ਪਾਠਕ ਨੇ ਕਿਹਾ ਕਿ ਅੱਜ਼ ਸ਼ਹੀਦ ਭਗਤ ਸਿੰਘ ਲੀਜੈਡਸ ਫੁੱਟਬਾਲ ਕਲੱਬ ਬੰਗਾ ਬਲਾਕ ਦੀ ਪਹਿਲੀ ਮੀਟਿੰਗ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਸਾਡੀ ਕਲੱਬ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਆਸ਼ੀਰਵਾਦ ਲੈ ਕੇ ਉਹਨਾਂ ਦੇ ਲਏ ਹੋਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਂਗੀ। ਇਸ ਮੌਕੇ ਮੁੱਖ ਮਹਿਮਾਨ ਵਲੋਂ ਕਲੱਬ ਦੀ ਜਰਸੀ ਜਾਰੀ ਕੀਤੀ ਗਈ । ਕਲੱਬ ਦੇ ਸਮੂਹ ਖਿਡਾਰੀਆਂ ਵਲੋਂ ਜਿੱਥੇ ਮੁੱਖ ਮਹਿਮਾਨ ਕਿਰਪਾਲ ਸਿੰਘ ਝੱਲੀ ਨੂੰ ਕਲੱਬ ਦੀ ਜਰਸੀ ਨਾਲ ਸਨਮਾਨਿਤ ਕੀਤਾ ਗਿਆ ਉੱਥੇ ਉਨ੍ਹਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਵੀ ਕੀਤਾ ਗਿਆ ਇਸ ਮੌਕੇ ਪ੍ਰੋਫੈਸਰ ਸਰਬਜੀਤ ਸਿੰਘ ਨੇਂ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਫੁੱਟਬਾਲ ਨਾਲ਼ ਜੁੜੇ ਹਨ ਜਿਸ ਦਾ ਵਰਨਣ ਉਹਨਾਂ ਨੇ ਆਪਣੀ ਕਿਤਾਬ ਫੁੱਟਬਾਲ ਦੇਂ ਅੰਗ-ਸੰਗ (ਸਵੈਜੀਵਨੀ) ਵਿੱਚ ਕੀਤਾ ਹੈ। ਉਹਨਾਂ ਦੀਆਂ ਦਿਲੀ ਭਾਵਨਾਵਾਂ ਬੰਗਾ ਬਲਾਕ ਫੁੱਟਬਾਲ ਕਲੱਬਾਂ ਨਾਲ ਜੂੜੀਆ ਹਨ ਤੇ ਉਹ ਬਹੁਤ ਸਾਰੀਆਂ ਸਮਾਜ ਸੈਵੀ ਸੰਸਥਾਵਾਂ ਨਾਲ਼ ਵੀ ਜੁੜੇ ਹੋਏ ਹਨ। ਇਸ ਕਲੱਬ ਦੇ ਆਗਾਜ਼ ਨਾਲ ਉਹਨਾਂ ਨੂੰ ਬਹੁਤ ਖੂਸ਼ੀ ਹੋਈ ਹੈ ਜਿੱਥੇ ਉਹ ਇਸ ਕਲੱਬ ਵਿੱਚ ਖੇਡਣ ਗੇ ਉੱਥੇ ਇਸ ਨੂੰ ਉਚਾਈਆਂ ਤੇ ਪਹੁਚਾਉਣ ਲਈ ਹਰ ਸੰਭਵ ਯਤਨ ਕਰਨਗੇ।ਪ੍ਰੋਫੈਸਰ ਸਰਬਜੀਤ ਸਿੰਘ ਵਲੋਂ ਵੀ ਆਪਣੀ ਕਿਤਾਬ ਫੁੱਟਬਾਲ ਦੇਂ ਅੰਗ-ਸੰਗ ਨਾਲ਼ ਮੁੱਖ ਮਹਿਮਾਨ ਅਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਸੈਕਟਰੀ ਅਜੇ ਸਰੀਨ,ਅਵਤਾਰ ਸਿੰਘ ਦੋਲਤ ਪੂਰ,ਮਾਸਟਰ ਅਮਰਜੀਤ ਸਿੰਘ, ਜਸਵੀਰ ਸਿੰਘ ਨੌਰਾ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ,ਸਿੰਦਾ ਸਿੰਘ, ਵਿਪਨ ਰਾਣਾ ਸੈਖੂਪੂਰ, ਗੁਰਨਾਮ ਸਿੰਘ ਗਾਮਾ ਆਦਿ ਵਲੋਂ ਸਪੂਰਨ ਸਹਿਯੋਗ ਦਿੱਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



