ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਸ਼ਹਿਰ ਵਿੱਚ ਮਾਨਯੋਗ ਬਲਵੀਰ ਸਿੰਘ ਸਿਹਤ ਮੰਤਰੀ ਨੇ ਅਚਾਨਕ ਮੁੱਖ ਮੰਤਰੀ ਸਿਹਤ ਯੋਜਨਾ ਦਸ ਲੱਖ ਕਾਰਡ ਬਣਾਉਣ ਦਾ ਕੰਮ ਚੈਕ ਕੀਤਾ ਗਿਆ। ਬੰਗਾ ਸ਼ਹਿਰ ਵਿਚੋਂ ਮਿਸਟਰ ਕੁਲਦੀਪ ਕੁਮਾਰ ਵੀ ਐਲ ਈ ਸ੍ਰੀ ਗੁਰੂ ਰਵਿਦਾਸ ਮਹਾਰਾਜ ਰੋਡ ਦਾ ਕੰਮ ਚੈਕ ਕੀਤਾ ਜੋਂ ਤਸੱਲੀ ਬਖਸ਼ ਸੀ। ਉਹਨਾਂ ਨੂੰ ਦਸ ਲੱਖ ਵਾਲੇ ਕਾਰਡ ਐਮ ਐਮ , ਐਸ ਵਾਈ ਕਾਰਡ ਬਣਾਉਣ ਵਿੱਚ ਹੋਰ ਤੇਜ਼ੀ ਲਿਆਉਣ ਲਈ ਕਿਹਾ ਗਿਆ । ਘਰ ਘਰ ਜਾ ਕੇ ਸਿਹਤ ਮੰਤਰੀ ਨੇ ਸਮੱਸਿਆਵਾਂ ਸੁਣੀਆਂ , ਇਸ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ, ਸਿਹਤ ਸਬੰਧੀ ਜਾਣਕਾਰੀ ਦਿੱਤੀ ਅਤੇ ਆਸ ਦਿਵਾਈ ਕਿ ਅਸੀਂ ਅੱਗੇ ਤੋਂ ਹੋਰ ਵੀ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਾਂਗੇ। ਇਸ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡੀ ਐਮ ਸੀ ਡਾ ਹਰਪ੍ਰੀਤ ਸਿੰਘ,ਐਸ ਐਮ ਓ ਨਵਾਂਸ਼ਹਿਰ,ਡਾ ਸਤਵਿੰਦਰ ਕੁਮਾਰ,ਡਾ ਜਸਵਿੰਦਰ ਸਿੰਘ ਸੀ ਐਸ ਸੀ ਬੰਗਾ,ਡਾ ਚਰਨਜੀਤ ਸਿੰਘ ਸੁੱਜੋਂ,ਡਾ ਬਲਜਿੰਦਰ ਕੁਮਾਰ, ਮਨਜੀਤ ਕੌਰ ਹੈਲਥ ਸੁਪਰਵਾਈਜਰ ਫੀਮੇਲ, ਮਿਸਟਰ ਰਾਮੇਸ਼ ਲਾਲ ਐਲ ਟੀ, ਨਰਸਿੰਗ ਸਿਸਟਰ, ਨਵਦੀਪ ਕੌਰ , ਆਸ਼ਾ ਵਰਕਰ ਅਤੇ ਸ਼ਹਿਰ ਨਿਵਾਸੀ ਸ਼ਾਮਲ ਹੋਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



