HOME ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ ) ਵੱਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ ਸਮਾਗਮ...

ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ ) ਵੱਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ ਸਮਾਗਮ ਆਯੋਜਿਤ

3

ਰੂਪੋਵਾਲੀ ਰੰਗ ਮੰਚ ਭਵਨ ਆਰ ਸੀ ਐੱਫ ਵਿਖੇ ਨਾਟਕ” ਅਰਮਾਨ” ਦਾ ਸਫ਼ਲ ਮੰਚਨ

ਕਪੂਰਥਲਾ,   (ਸਮਾਜ ਵੀਕਲੀ)   ( ਕੌੜਾ  )– ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਇਪਟਾ ਕਪੂਰਥਲਾ ਵੱਲੋਂ ਵਿਸ਼ਵ ਰੰਗਮੰਚ ਦਿਵਸ ਦੇ ਸਬੰਧ ਵਿੱਚ ਰੂਪੋਵਾਲੀ ਰੰਗ ਮੰਚ ਭਵਨ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਪਟਾ ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਦੀ ਰਹਿਨੁਮਾਈ ਹੇਠ ਹੋਏ, ਇਸ ਸਮਾਗਮ ਵਿੱਚ ਆਲ ਇੰਡੀਆ ਰੇਡੀਓ ਅਕਾਸ਼ਵਾਣੀ ਜਲੰਧਰ ਦੇ ਡਾਇਰੈਕਟਰ ਪਰਮਜੀਤ ਸਿੰਘ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਜਦਕਿ ਜਸਪ੍ਰੀਤ ਕੌਰ ਜਿਲ੍ਹਾ ਭਾਸ਼ਾ ਅਧਿਕਾਰੀ ਕਪੂਰਥਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਇਪਟਾ ਕਪੂਰਥਲਾ ਦੇ ਪ੍ਰਧਾਨ ਡਾਕਟਰ ਹਰਭਜਨ ਸਿੰਘ ਅਤੇ ਸਿਰਜਣਾ ਕੇਂਦਰ ਕਪੂਰਥਲਾ ਦੇ ਜਨਰਲ ਸਕੱਤਰ ਸ਼ਹਿਬਾਜ਼ ਖਾਨ ਦੁਆਰਾ ਕੀਤੀ ਗਈ। ਪ੍ਰੋਗਰਾਮ ਦੇ ਸ਼ੁਰੂ ਵਿੱਚ ਨਾਟਕਕਾਰ ਰੰਗਕਰਮੀ ਹਰਕਵਲਜੀਤ ਸਾਹਿਲ ਨੇ ਆਪਣੇ ਰੂਬਰੂ ਭਾਸ਼ਣ ਦੌਰਾਨ ਆਮ ਜਨ ਜੀਵਨ ਵਿੱਚ ਰੰਗ ਮੰਚ ਦੀ ਮਹੱਤਤਾ ਤੇ ਉਹਨਾਂ ਵੱਲੋਂ ਪਾਏ ਗਏ ਯੋਗਦਾਨ ਬਾਰੇ ਰੌਸ਼ਨੀ ਪਾਈ। ਇਸ ਤੋਂ ਇਲਾਵਾ ਗੀਤ ਸੰਗੀਤ ਵਿੱਚ ਇਪਟਾ ਦੇ ਕਲਾਕਾਰਾਂ ਵੱਲੋਂ ਗੀਤ ਗਾਏ ਗਏ। ਜਿਨ੍ਹਾਂ ਵਿੱਚ ਅਨਮੋਲ ਰੂਪੋਵਾਲੀ‌, ਪਰਮਿੰਦਰ ਕੌਰ, ਵਿਜੇ ਮਾਵੀ ਅਤੇ ਗੁਰਨਾਮ ਔਜਲਾ ਸ਼ਾਮਿਲ ਸਨ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਪਰਮਜੀਤ ਸਿੰਘ, ਨਰਿੰਦਰ ਨੀਤ, ਜਸਪ੍ਰੀਤ ਕੌਰ ਅਤੇ ਸ਼ਹਿਬਾਜ ਖਾਨ ਨੇ ਵੀ ਆਪਣੇ ਆਪਣੇ ਗੀਤਾਂ ਤੇ ਗਜ਼ਲਾਂ ਨਾਲ ਖੂਬ ਰੰਗ ਬੰਨਿਆ। ਇਸ ਮੌਕੇ ਜਲੰਧਰ ਤੋਂ ਸ਼੍ਰੀ ਆਰ ਕੇ ਤੁਲੀ‌, ਐਸ ਪੀ ਸਿੰਘ‌‌, ਗੁਰਵਿੰਦਰ ਸਿੰਘ ‌,ਐਡਵੋਕੇਟ ‌ਦਲਜੀਤ ਸਿੰਘ ਸਹੋਤਾ ਤੇ ਕਸ਼ਮੀਰ ਬਜਰੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਮਾਗਮ ਦੇ ਅਗਲੇ ਦੌਰ ਵਿੱਚ ਸਵਰਗੀ ਜਤਿੰਦਰ ਬਰਾੜ ਦਾ ਲਿਖਿਆ ਅਤੇ ਇੰਦਰਜੀਤ ਰੂਪੋਵਾਲੀ ਦੁਆਰਾ ਨਿਰਦੇਸ਼ਕ ਨਾਟਕ” ਅਰਮਾਨ” ਪੇਸ਼ ਕੀਤਾ ਗਿਆ। ਜਿਸ ਵਿੱਚ ਇੰਦਰਜੀਤ ਰੂਪੋਵਾਲੀ, ਸਰਬਜੀਤ ਰੂਪੋਵਾਲੀ‌, ਦੀਪਕ ਨਾਹਰ, ਆਂਚਲ ਨਾਹਰ ਤੇ ਜਸਪ੍ਰੀਤ ਜੱਸੀ ਤੇ ਹੋਰ ਕਲਾਕਾਰਾਂ ਭਾਗ ਲਿਆ। ਇਸ ਉਪਰੰਤ ਵਿਸ਼ਵ ਰੰਗ ਮੰਚ ਦਿਵਸ ਦਾ ਕੇਕ ਕੱਟਿਆ ਗਿਆ ਤੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਮਹਿਮਾਨਾਂ ਦਾ ਟਰਾਫੀਆਂ, ਸਿਰੋਪਾਓ ਅਤੇ ਪੌਦਿਆਂ ਦੇ ਖੂਬਸੂਰਤ ਗਮਲਿਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ਵਿੱਚ ਇਪਟਾ ਕਪੂਰਥਲਾ ਦੇ ਪ੍ਰਧਾਨ ਡਾਕਟਰ ਹਰਭਜਨ ਸਿੰਘ ਨੇ ਆਏ ਹੋਏ ਸਾਰੇ ਮਹਿਮਾਨ ਕਲਾਕਾਰਾਂ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬੀ ਗੀਤ “ਬਾਪੂ “ ਗਾਇਕਾ ਕੌਰ ਮਨੀਸ਼ਾ : ਅਮਰੀਕ ਮਾਈਕਲ ।
Next articleਰਿਟਾ.ਡੀ.ਜੀ.ਪੀ ਮੁਹੰਮਦ ਮੁਸਤਫ਼ਾ ਪਰਿਵਾਰ ਵੱਲੋਂ ਅਪਣੇ ਮਰਹੂਮ ਬੇਟੇ ਆਕਿਲ ਅਖ਼ਤਰ ਦੀ ਯਾਦ ‘ਚ ਹਥਨ ਵਾਸੀਆਂ ਨੂੰ ਐਂਬੂਲੈਂਸ ਦਿੱਤੀ ਜਾਵੇਗੀ : ਮੁਹੰਮਦ ਅਨਵਾਰ ਮਹਿਬੂਬ