ਧੂਰੀ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਯੁੱਗ ਪਲਟਾਊ ਰਹਿਬਰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਨ ਪੂਰੇ ਵਿਸ਼ਵ ਭਰ ਵਿੱਚ 14ਅਪਰੈਲ ਨੂੰ ਮਨਾਇਆ ਜਾ ਰਿਹਾ ਹੈ ।
ਬਹੁਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਸੰਗਰੂਰ ਵਲੋਂ ਇਸ ਮਹਾਂ ਉਤਸਵ ਨੂੰ ਢੀਂਡਸਾ ਪੈਲੇਸ ਬਾਗੜੀਆਂ ਰੋਡ ਧੂਰੀ ਠੀਕ 11ਵਜੇ ਇਕ ਭਰਵੇਂ ਇਕੱਠ ਨਾਲ ਮਨਾਏ ਜਾ ਰਹੇ ਹਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੇਂਦਰੀ ਕੋਆਰਡੀਨੇਟਰ ਸ੍ਰੀ ਰਣਧੀਰ ਸਿੰਘ ਬੈਨੀਪਾਲ ਜੀ, ਵਿਸ਼ੇਸ਼ ਮਹਿਮਾਨ ਕੇਂਦਰੀ ਇੰਚਾਰਜ ਸੀ੍ ਪ੍ਰਤਾਪ ਸਿੰਘ ਜੀ , ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ,ਡਾ ਨਛੱਤਰ ਪਾਲ ਸਿੰਘ ਜੀ ਐਮ ਐਲ ਏ ਨਵਾਂ ਸ਼ਹਿਰ, ਸੂਬਾ ਇੰਚਾਰਜ ਸੀ੍ ਅਜੀਤ ਸਿੰਘ ਜੀ ਭੈਣੀ,ਜੋਨ ਇੰਚਾਰਜ ਪਟਿਆਲਾ ਸੀ੍ ਅਮਰਜੀਤ ਸਿੰਘ ਝਲੂਰ,ਡਾ ਮੱਖਣ ਸਿੰਘ ਮੁੱਖ ਇੰਚਾਰਜ ਲੋਕ ਸਭਾ ਹਲਕਾ ਸੰਗਰੂਰ ਜਨਰਲ ਸਕੱਤਰ ਪੰਜਾਬ, ਚਮਕੌਰ ਸਿੰਘ ਵੀਰ ਜਨਰਲ ਸਕੱਤਰ ਪੰਜਾਬ, ਸੀ੍ ਸ਼ਮਸ਼ਾਦ ਅੰਸਾਰੀ ਸੂਬਾ ਸਕੱਤਰ ਪੰਜਾਬ,ਸਰਬਜੀਤ ਸਿੰਘ ਖੇੜੀ ਜ਼ਿਲ੍ਹਾ ਪ੍ਰਧਾਨ ਬਰਨਾਲਾ, ਜਗਤਾਰ ਸਿੰਘ ਨਾਰੀਕੇ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ, ਸਤਿਗੁਰ ਸਿੰਘ ਕੌਹਰੀਆਂ ਜ਼ਿਲ੍ਹਾ ਪ੍ਰਧਾਨ ਸੰਗਰੂਰ ਲੋਕ ਸਭਾ ਹਲਕਾ ਸੰਗਰੂਰ ਦੀ ਲੀਡਰਸ਼ਿਪ, ਜ਼ਿਲਿਆਂ ਦੀ ਲੀਡਰਸ਼ਿਪ, ਹਲਕਿਆਂ ਦੀ ਲੀਡਰਸ਼ਿਪ ਦੇ ਵਿਚਾਰ ਸੁਣਨ ਲਈ ਬਸਪਾ ਵਰਕਰਾਂ, ਸਮੱਰਥਕਾਂ, ਬਾਬਾ ਸਾਹਿਬ ਜੀ ਨੂੰ ਰਹਿਬਰ ਮੰਨਣ ਵਾਲੇ ਸਮੂੰਹ ਭੈਣਾਂ, ਭਰਾਵਾਂ, ਮਾਤਾਵਾਂ, ਪਿਤਾ ਸਮਾਨ ਬਜ਼ੁਰਗਾਂ,ਸਮਾਜ ਦਰਦੀਆਂ ਨੂੰ ਵੱਡੇ ਕਾਫ਼ਲਿਆਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਧੰਨਵਾਦ। ਬੇਨਤੀ ਕਰਤਾ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਸੰਗਰੂਰ ਮਲੇਰਕੋਟਲਾ ਬਰਨਾਲਾ ਅਤੇ ਲੋਕ ਸਭਾ ਹਲਕਾ ਸੰਗਰੂਰ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



