HOME ਫੌਜੀ ਰਾਜਪੁਰੀ ਅਤੇ ਸੋਹਨ ਕਲੋਲੀ ਦਾ ਧਾਰਮਿਕ ਟਰੈਕ ‘ਮੇਰੇ ਜੋਗੀ ਜੀ’ ਰਿਲੀਜ਼

ਫੌਜੀ ਰਾਜਪੁਰੀ ਅਤੇ ਸੋਹਨ ਕਲੋਲੀ ਦਾ ਧਾਰਮਿਕ ਟਰੈਕ ‘ਮੇਰੇ ਜੋਗੀ ਜੀ’ ਰਿਲੀਜ਼

3

ਰਾਜਪੁਰਾ,   (ਸਮਾਜ ਵੀਕਲੀ)   (ਰੋਮੀ ਘੜਾਮਾਂ): ਸੁਪ੍ਰਸਿੱਧ ਅਤੇ ਹਰਫ਼ਨਮੌਲਾ ਫ਼ਨਕਾਰ ਫੌਜੀ ਰਾਜਪੁਰੀ ਨੇ ਆਪਣੀ ਸੁਰੀਲੀ ਆਵਾਜ਼ ਤੇ ਦਿਲਕਸ਼ ਅੰਦਾਜ਼ ਵਿੱਚ ਧਾਰਮਿਕ ਟਰੈਕ ‘ਮੇਰੇ ਜੋਗੀ ਜੀ’ ਨਾਲ਼ ਸਰੋਤਿਆਂ ਦੀ ਕਚਹਿਰੀ ‘ਚ ਇੱਕ ਵਾਰ ਫਿਰ ਤੋਂ ਹਾਜ਼ਰੀ ਲਗਵਾਈ ਹੈ। ਜਿਸ ਨੂੰ ਖੂਬਸੂਰਤ ਸ਼ਬਦਾਵਲੀ ਤੇ ਅਲੰਕਾਰਾਂ ਨਾਲ਼ ਕਲਮਬੱਧ ਗੀਤਕਾਰ ਸੋਹਨ ਕਲੋਲੀ ਨੇ ਕੀਤਾ ਹੈ। ਮਨਮੋਹਕ ਧੁੰਨਾ ਨਾਲ਼ ਨਾਮਵਰ ਸੰਗੀਤਕਾਰ ਲਾਲੀ ਧਾਲੀਵਾਲ ਨੇ ਸ਼ਿੰਗਾਰਿਆ ਹੈ ਅਤੇ ਫਿਲਮਾਂਕਣ ਪਰਵਿੰਦਰ ਟੋਨੀ ਤੇ ਮਨੀ ਮੋਹਾਲੀ਼ ਦੀ ਜੋੜੀ ਨੇ ਕੀਤਾ ਹੈ। ਇਸ ਤੋਂ ਇਲਾਵਾ ਗਾਇਕ ਬਲਦੇਵ ਗੋਂਗਲ਼ੂ ਤੇ ਕਾਬਲ ਕੱਬਾ ਜੈ ਨਗਰੀਆ ਨੇ ਕੋਰਸ ‘ਤੇ ਸ਼ਾਨਦਾਰ ਜ਼ੁੰਮੇਵਾਰੀਆਂ ਨਿਭਾਈਆਂ ਹਨ। ਉਕਤ ਟੀਮ ਦੀ ਅਣਥੱਕ ਮਿਹਨਤ ਨਾਲ਼ ਤਿਆਰ ਹੋਏ ਇਸ ਭਜਨ ‘ਮੇਰੇ ਜੋਗੀ ਜੀ’ ਨੂੰ ਸਰੋਤੇ ਯੂ ਟਿਊਬ ਚੈਨਲ ਐੱਲ.ਡੀ. ਪ੍ਰੋਡਕਸ਼ਨ ‘ਤੇ ਵੇਖ/ਸੁਣ ਸਕਦੇ ਹਨ। ਆਪਣੀਆਂ ਭਵਿੱਖੀ ਯੋਜਨਾਵਾਂ ਸਬੰਧੀ ਪੁੱਛਣ ‘ਤੇ ਫੌਜੀ ਸਾਹਬ ਨੇ ਦੱਸਿਆ ਕਿ ਸੋਹਨ ਕਲੋਲੀ ਦਾ ਹੀ ਲਿਖਿਆ ਇੱਕ ਹੋਰ ਭਜਨ ‘ਕ੍ਰਿਸ਼ਨਾ…..’ (ਹਿੰਦੀ) ਵੀ ਜਲਦ ਹੀ ਰਿਲੀਜ਼ ਕੀਤਾ ਜਾਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਮਾਜ ਸੇਵੀ ਸੰਸਥਾਵਾਂ ਦੀ ਇੱਕਮੁਠਤਾ ਬੇਹੱਦ ਸ਼ਲਾਘਾਯੋਗ ਕਦਮ : ਢੋਸੀਵਾਲ
Next articleਆਪ ਆਗੂ ਜਤਿੰਦਰ ਸਿੰਘ ਕਾਲਾ ਫਿਲੌਰ ਇਲਾਕੇ ਦੀਆਂ ਸਮੱਸਿਆਵਾਂ ਦੇ ਹਲ ਲਈ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਚੇਅਰਮੈਨ ਨੂੰ ਮਿਲੇ