ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਸਖੀ ਸਰਵਰ ਲਾਲਾਂ ਵਾਲੇ ਪੀਰ ਜੀ ਦਾ ਅੱਪਰਾ ਵਿਖੇ ਛਿੰਝ ਮੇਲਾ ਤੇ ਭੰਡਾਰਾ ਗੱਦੀਨਸ਼ੀਨ ਜਿੰਮੀ ਸਰਕਾਰ ਦੀ ਅਗਵਾਈ ਹੇਠ ਮਿਤੀ 26 ਤੇ 27 ਮਾਰਚ ਦਿਨ ਵੀਰਵਾਰ ਤੇ ਸ਼ੁੱਕਰਵਾਰ ਨੂੰ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੱਦੀਨਸ਼ੀਨ ਜਿੰਮੀ ਸਰਕਾਰ ਨੇ ਦੱਸਿਆ ਕਿ ਮਿਤੀ 26 ਮਾਰਚ ਦਿਨ ਵੀਰਵਾਰ ਨੂੰ ਮਹਿੰਦੀ, ਚਿਰਾਗ, ਝੰਡੇ ਤੇ ਚਾਦਰ ਦੀ ਰਸਮ ਨਿਭਾਈ ਜਾਵੇਗੀ | ਇਸ ਮੌਕੇ ਪੰਜਾਬੀ ਗਾਇਕ ਵਨੀਤ ਖਾਨ, ਸ਼ਾਹ ਕੱਵਾਲ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ | ਮਿਤੀ 27 ਮਾਰਚ ਦਿਨ ਸ਼ੁੱਕਰਵਾਰ ਨੂੰ ਦੁਪਿਹਰ 2 ਵਜੇ ਕੁਸ਼ਤੀਆਂ ਕਰਵਾਈਆਂ ਜਾਣਗੀਆਂ | ਇਸ ਮੌਕੇ ਪਟਕੇ ਦੀ ਕੁਸ਼ਤੀ ਅੰਮਿ੍ਤ ਬਾੜੇਵਾਲ ਤੇ ਪ੍ਰਦੀਪ ਬੱਬੇਆਣਾ ਵਿਚਕਾਰ ਹੋਵੇਗੀ | ਜੈਤੂ ਪਹਿਲਵਾਨ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ | ਭੰਡਾਰੇ ਦੌਰਾਨ ਅਤੁੱਟ ਲੰਗਰ ਵੀ ਵਰਤਾਏ ਜਾਣਗੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



