ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਅੱਜ ਸ਼ਹਿਰ ਫਿਲੌਰ ਵਿਖੇ ਲੋਕ ਇਨਸਾਫ਼ ਮੰਚ ਵੱਲੋ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਇਸ ਦੌਰਾਨ ਭਗਤ ਸਿੰਘ ਜੀ ਦੀ ਫੋਟੋ ਤੇ ਫੁੱਲਮਾਲਾ ਅਰਪਿਤ ਕਰਕੇ ਓਹਨਾ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ,, ਇਸ ਦੌਰਾਨ ਪ੍ਰਧਾਨ ਜਰਨੈਲ ਫਿਲੌਰ ਜੀ ਨੇ ਓਹਨਾ ਨੂੰ ਫੁੱਲਮਾਲਾ ਭੇਂਟ ਕਰਦਿਆਂ ਕਿਹਾ ਕੀ ਜੋ ਸੁਪਨੇ ਸਜੋ ਕੇ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸੀ ਓਹ ਸੁਪਨੇ ਅਜਾਦੀ ਦੇ 78 ਸਾਲ ਬੀਤਣ ਦੇ ਬਾਅਦ ਭੀ ਅਧੂਰੇ ਹਨ,, ਅੱਜ ਭੀ ਅਮੀਰ ਗਰੀਬ ਉਚ ਨੀਚ ਦਾ ਪਾੜਾ ਸਾਡੇ ਸਮਾਜ ਵਿੱਚ ਹੈ ਅਤੇ ਭਗਤ ਸਿੰਘ ਜੀ ਦੇ ਸੁਪਨੇ ਪੂਰੇ ਕਰਨ ਲਈ ਸਾਨੂ ਇਕਜੁੱਟ ਹੋ ਕੇ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨਾ ਪਵੇਗਾ,, ਲੋਕਾਂ ਵਿੱਚ ਚੇਤਨਾ ਪੈਦਾ ਕਰਨੀ ਪਵੇਗੀ ਤਾਂ ਹੀ ਸਮਾਜ ਵਿੱਚ ਇਨਕਲਾਬ ਆ ਸਕਦਾ ਹੈ,, ਇਸ ਮੋਕੇ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ,, ਹਨੀ ਫਿਲੌਰ,ਅਸ਼ੋਕ ਲਾਖਾ,, ਸਰੂਪ ਲਾਲ ਕਲੇਰ,ਸ਼ਿੰਗਾਰਾ ਰਾਮ,,,ਰਾਮ ਪਾਲ ਸੈਫਆਬਾਦ,, ਰਾਮ ਲਾਲ, ਜਗਦੀਸ਼, ਸੰਤ ਲਾਲ, ਅਨਮੋਲ, ਗੋਪਾਲ, ਲਖਨ,, ਕਰਨ ਬੰਗਾ,,ਨਵਪ੍ਰੀਤ ਜੱਖੂ,ਸੁਨੀਤਾ ਫਿਲੌਰ, ਬੀਬੀ ਹੰਸ ਕੌਰ,ਅੰਜੂ ਬਿਰਦੀ , ਗੇਜੋ, ਬੰਗੜ੍ਹ,, ਮਹਿੰਦਰ ਕੌਰ,, ਮਨਪ੍ਰੀਤ ਸੱਲ੍ਹਣ,, ਮਾਇਰਾ ਸੱਲ੍ਹਣ,, ਕੰਵਲਜੀਤ ਫਿਲੌਰ,, ਕਾਜਲ ਫਿਲੌਰ,,ਆਦਿ ਹਾਜਿਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



