ਬੀਜੇਪੀ ਦੀ ਪੰਜਾਬ ਲੀਡਰਸ਼ਿਪ ਨੇ ਕੀਤੀ “ਸਵਦੇਸ਼ੀ ਮੇਲੇ” ਵਿੱਚ ਸ਼ਮੂਲੀਅਤ
ਰੂਪਨਗਰ /ਨੰਗਲ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦੇ ਵਿੱਚ ਨੰਗਲ ਨੂੰ ਮਿੰਨੀ ਚੰਡੀਗੜ੍ਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਚੰਡੀਗੜ੍ਹ ਵਾਂਗ ਸਾਫ ਸੁਥਰਾ ਅਤੇ ਹਰਾ ਭਰਿਆ ਹੈ ਐਨਐਫਐਲ ਦੇ ਗਰਾਊਂਡ ਵਿੱਚ ਸਵਦੇਸ਼ੀ ਮੇਲਾ 18 ਮਾਰਚ ਤੋਂ 22 ਮਾਰਚ ਤੱਕ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਮੇਕ ਇਨ ਇੰਡੀਆ ਦੇ ਨਾਅਰੇ ਨੂੰ ਹੋਰ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਿੱਚ ਆਪਣੇ ਹੀ ਦੁਕਾਨਦਾਰ ਭਾਈ ਅਤੇ ਆਪਣੇ ਹੀ ਖਰੀਦਦਾਰ ਹੋਣਗੇ ਇਸ ਮੇਲੇ ਦਾ ਉਦੇਸ਼ ਕਲਾਕਾਰਾਂ ਅਤੇ ਕਾਰੀਗਰਾਂ ਨੇ ਆਪਣੇ ਵਲੋ ਬਣਾਏ ਸਵਦੇਸ਼ੀ ਉਤਪਾਦ ਲੋਕਾਂ ਅੱਗੇ ਰੱਖਣੇ ਹਨ ਤਾਂ ਕਿ ਲੋਕ ਉਹਨਾਂ ਵੀ ਖਰੀਦਦਾਰੀ ਕਰਕੇ ਆਪਣੇ ਭਾਰਤ ਦੇ ਵਸਨੀਕਾ ਦੀ ਹੌਸਲਾ ਫਜਾਈ ਕਰ ਸਕਣ ਇਹ ਮੇਲਾ ਸਿਰਫ ਪਾਰ ਦਾ ਸਾਧਨ ਹੀ ਨਹੀਂ ਸਗੋਂ ਦੇਸ਼ ਭਗਤੀ ਅਤੇ ਸਭਦੇਸ਼ੀ ਭਾਵਨਾ ਨੂੰ ਮਜਬੂਤ ਕਰਨ ਲਈ ਇਕ ਮੰਚ ਤੇ ਇਕੱਠਾ ਕਰਨ ਲਈ ਕਰਵਾਇਆ ਜਾ ਰਿਹਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਕੀਤਾ ਜ਼ਿਕਰਯੋਗ ਹੈ ਕਿ ਪੰਜਾਬ ਭਾਜਪਾ ਦੀ ਉਗੀ ਲੀਡਰਸ਼ਿਪ ਇਸ ਸਵਦੇਸ਼ੀ ਮੇਲੇ ਨੰਗਲ ਵਿੱਚ ਪਹੁੰਚੀ ਹੈ ਜਿੱਥੇ ਮਨੋਰੰਜਨ ਦੇ ਲਈ ਕਲਾਕਾਰ ਕਨਵਰ ਗਰੇਵਾਲ ਨੇ ਆਏ ਹੋਏ ਲੋਕਾਂ ਦਾ ਉਤਸ਼ਾਹ ਦੁਗਣਾ ਕਰ ਦਿੱਤਾ ਇਸ ਮੇਲੇ ਤੇ ਉਦਘਾਟਨ ਲਈ ਤਰੁਣ ਚੁੰਘ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਕਿਹਾ ਕਿ ਨਰਿੰਦਰ ਮੋਦੀ ਦੇ ਵੋਕਲ ਫੋਰ ਲੋਕਲ ਸੰਕਲਪ ਨੂੰ ਲੈ ਕੇ ਦੇਸ਼ ਵਿੱਚ ਸਵਦੇਸ਼ੀ ਉਤਪਾਦਨਾ ਦੀ ਵਰਤੋਂ ਲਗਾਤਾਰ ਵਧ ਰਹੀ ਹੈ ਭਾਵ ਉੱਚ ਗੁਣਵੰਤਾ ਅਤੇ ਭਾਰਤ ਦੇ ਅੰਦਰ ਤਿਆਰ ਕੀਤੇ ਜਾ ਰਹੇ ਪ੍ਰੋਡਕਟਸ ਨੂੰ ਪਹਿਲ ਦਿੱਤੀ ਜਾ ਰਹੀ ਹੈ ਜਿਸ ਨਾਲ ਸਥਾਨਕ ਪ੍ਰੋਡਕਟਸ ਨੂੰ ਆਰਥਿਕ ਮਜਬੂਤੀ ਮਿਲੇਗੀ ਇਸ ਮੌਕੇ ਸੁਭਾਸ਼ ਸ਼ਰਮਾ ਨੇ ਦੱਸਿਆ ਕਿ 18 ਮਾਰਚ ਤੋਂ 22 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਵਿੱਚ ਹਰ ਤਰਹਾਂ ਦੇ ਪੰਜਾਬੀ ਗਾਇਕ ਵੱਖ-ਵੱਖ ਦਿਨ ਸ਼ਮੂਲੀਅਤ ਕਰਨਗੇ ਆਪਣੇ 22ਮਾਰਚ ਨੂੰ ਮਾਤਾ ਦੇ ਨਰਾਤਿਆਂ ਦੌਰਾਨ ਮਮਤਾ ਜੋਸ਼ੀ ਮਾਤਾ ਦਾ ਗੁਣਗਾਨ ਕਰਕੇ ਆਏ ਹੋਏ ਸੰਗਤਾਂ ਨੂੰ ਮਾਤਾ ਦੇ ਚਰਨਾਂ ਨਾਲ ਜੋੜਨਗੇ ਇਸ ਮੌਕੇ ਸਾਬਕਾ ਜਿਲਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਮੰਡਲ ਪ੍ਰਧਾਨ ਹਰਮਨਜੀਤ ਸਿੰਘ ਪ੍ਰਿੰਸ ਕਰਨ ਮਹੀਨ ਮਨੀਸ਼ ਨੱਡਾ ਸੁਸ਼ੀਲ ਸ਼ਰਮਾ ਡਾਕਟਰ ਪਰਮਿੰਦਰ ਸ਼ਰਮਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



