*ਕਾਂਗਰਸੀ ਵਰਕਰਾਂ ਨੂੰ ਆਪ ਸਰਕਾਰ ਵੱਲੋਂ ਧਕੇਸ਼ਾਹੀ ਨਾਲ ਨਜਰਬੰਦ ਕਰਨਾ ਲੋਕਤੰਤਰ ਦਾ ਘਾਣ- ਅਜੇ ਮੰਗੂਪੁਰ ਜਿਲ੍ਹਾ ਪ੍ਰਧਾਨ ਕਾਂਗਰਸ*
ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕਾ ਬਲਾਚੌਰ ਵਿਖੇ ਆਉਣਾ ਸੀ ਲੋਕਾਂ ਦੇ ਦੁੱਖ ਦਰਦ ਜਾਨਣ ਪਰੰਤੂ ਜਦ ਉਨ੍ਹਾਂ ਨੂੰ ਹਲਕੇ ਬਾਰੇ ਸਵਾਲ ਪੁੱਛਣ ਲਈ ਕਾਂਗਰਸੀ ਇਕੱਤਰ ਹੋਣ ਲੱਗੇ ਤਾਂ ਆਮ ਆਦਮੀ ਪਾਰਟੀ ਦੀ ਤਾਨਾਸ਼ਾਹ ਸਰਕਾਰ ਵੱਲੋਂ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਨੂੰ ਕਾਂਗਰਸੀ ਸਾਥੀਆਂ ਸਮੇਤ ਕਾਂਗਰਸ ਪਾਰਟੀ ਦਫਤਰ ਬਲਾਚੌਰ ਵਿਖੇ ਪੁਲਿਸ ਪ੍ਰਸ਼ਾਸਨ ਦੇ ਜੋਰ ਨਾਲ ਨਜਰਬੰਦ ਕਰ ਲਿਆ ਗਿਆ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਦੱਸਿਆ ਕਿ ਬਲਾਚੌਰ ਹਲਕੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹਲਕੇ ਵਿੱਚ ਗੁੰਡਾਗਰਦੀ ਅਤੇ ਨਸ਼ਿਆਂ ਦਾ ਕਾਰੋਬਾਰ ਵੱਧਦਾ ਜਾ ਰਿਹੈ, ਦਿਨ ਦਿਹਾੜੇ ਗੋਲੀਆਂ ਚੱਲਣੀਆਂ ਆਮ ਗੱਲ ਹੋ ਗਈ ਹੈ। ਹਰ ਦੂਜੇ ਵਪਾਰੀ ਨੂੰ ਫਿਰੋਤੀ ਦੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਆਉਂਣੀਆਂ ਵੱਧਦੀਆਂ ਜਾ ਰਹੀਆਂ। ਸਕੂਲਾਂ ਵਿੱਚ ਪੂਰੇ ਅਧਿਆਪਕ ਨਹੀਂ ਹਨ। ਪਸ਼ੂ ਹਸਪਤਾਲਾਂ ਵਿੱਚ ਡਾਕਟਰ ਨਹੀਂ ਹਨ। ਸੜਕਾਂ ਬਣਦੀਆਂ ਨੂੰ ਸਾਲ ਹੋ ਚੱਲੇ ਪਰ ਕੰਮ ਅਧੂਰਾ ਪਿਆ। ਇਨ੍ਹਾਂ ਸਵਾਲਾਂ ਦੇ ਜਵਾਬ ਲੈਣ ਲ਼ਈ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਜਦੋਂ ਕਾਂਗਰਸੀ ਨੇਤਾ ਅਤੇ ਵਰਕਰ ਵੱਡੀ ਗਿਣਤੀ ਵਿੱਚ ਪਾਰਟੀ ਦਫਤਰ ਬਲਾਚੌਰ ਵਿਖੇ ਇੱਕਠੇ ਹੋਣੇ ਸ਼ੁਰੂ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਫੋਰਸ ਨਾਲ ਸਾਰੇ ਪਾਰਟੀ ਵਰਕਰਾਂ ਨੂੰ ਦਫਤਰ ਵਿਖੇ ਸਵੇਰੇ 9:00 ਵਜੇ ਨਜਰਬੰਦ ਕਰ ਦਿੱਤਾ ਗਿਆ। ਕੁਲਦੀਪ ਚੌਧਰੀ ਬਲਾਕ ਪ੍ਰਧਾਨ ਕਿਸਾਨ ਸੈੱਲ ਅਤੇ ਸੁਰਿੰਦਰ ਸ਼ਿੰਦਾ ਬੁਲਾਰਾ ਡੀਸੀਸੀ ਨੂੰ ਪੁਲਿਸ ਵੱਲੋਂ ਜਬਰਨ ਹਿਰਾਸਤ ਵਿੱਚ ਲੈ ਲਿਆ ਗਿਆ। ਜਿਸ ਦੇ ਰੋਸ਼ ਵੱਜੋਂ ਅੱਜ ਕਾਂਗਰਸ ਪਾਰਟੀ ਦਫਤਰ ਵਿੱਚ ਆਪ ਸਰਕਾਰ ਦੇ ਖਿਲਾਫ ਜੱਮ ਕੇ ਨਆਰੇਬਾਜ਼ੀ ਕੀਤੀ ਗਈ ਅਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਤਾਨਾਸ਼ਾਹ ਸਰਕਾਰ ਹੈ ਜੋ ਕਿ ਲੋਕਾਂ ਦੀ ਅਵਾਜ਼ ਬੰਦ ਕਰਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਪਰੰਤੂ ਕਾਂਗਰਸ ਪਾਰਟੀ ਅਜਿਹੀਆਂ ਕਮਜ਼ੋਰ ਧੱਕੇਸ਼ਾਹੀਆਂ ਤੋਂ ਡਰਣ ਵਾਲੀ ਨਹੀ ਹੈ। ਭਵਿੱਖ ਵਿੱਚ ਹੋਣ ਵਾਲੀਆਂ ਵੋਟਾਂ ਸਮੇਂ ਇਸ ਦਾ ਜਵਾਬ ਵੱਡੀ ਗਿਣਤੀ ਵਿੱਚ ਜਿੱਤ ਹਾਸਲ ਕਰਕੇ ਆਪ ਸਰਕਾਰ ਦੀ ਤਾਨਾਸ਼ਾਹੀ ਨੂੰ ਨੱਥ ਪਾ ਕੇ ਦਿੱਤਾ ਜਾਵੇਗਾ। ਇਸ ਮੌਕੇ ਅਜੇ ਮੰਗਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਰਾਜਿੰਦਰ ਸਿੰਘ ਸ਼ਿੰਦੀ ਦਫਤਰ ਸੱਕਤਰ, ਜਤਿੰਦਰ ਕੌਰ ਮੂੰਗਾ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਰਾਮਦਾਸ ਸਿੰਘ ਬਲਾਕ ਪ੍ਰਧਾਨ ਅੋੜ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਹਰਜੀਤ ਸਿੰਘ ਜਾਡਲੀ ਮੀਤ ਪ੍ਰਧਾਨ, ਵਿਜੇ ਕੁਮਾਰ ਮੀਤ ਪ੍ਰਧਾਨ, ਧਰਮਪਾਲ ਜਨਰਲ ਸੱਕਤਰ, ਗੁਰਵਿੰਦਰ ਸਿੰਘ ਜਨਰਲ ਸੱਕਤਰ, ਰਾਕੇਸ਼ ਰਾਣੀ ਜਨਰਲ ਸੱਕਤਰ, ਸੋਮਨਾਥ ਤਕਲਾ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ, ਹਰਪ੍ਰੀਤ ਹੈਰੀ ਯੂਥ ਪ੍ਰਧਾਨ ਸ਼ਹਿਰੀ, ਪਰਮਜੀਤ ਕੌਰ, ਮਨਦੀਪ ਕੌਰ, ਹਰਮਨਜੌਤ ਸਿੰਘ, ਡਾ.ਬਖਸ਼ੀਸ ਸਿੰਘ ਸਾਬਕਾ ਐਸਐਮਓ, ਡਾ ਨਿਰੰਜਨ ਰਾਮ ਜਨਰਲ ਸੱਕਤਰ, ਪ੍ਰਭਜੋਤ ਕੌਰ ਸੱਕਤਰ, ਰੂਪ ਲਾਲ ਸੱਕਤਰ, ਜਸਪਾਲ ਸਿੰਘ, ਧਰਮਵੀਰ ਚੌਧਰੀ ਜਨਰਲ ਸਕੱਤਰ, ਪ੍ਰਿੰਸ ਪਵਾਰ ਯੂਥ, ਨਿਰਮਲ ਸਿੰਘ, ਸੰਦੇਸ਼ ਕੁਮਾਰ ਰਾਜ, ਨਿਰਮਲ ਸਿੰਘ, ਵਰਿੰਦਰ ਸਿੰਘ, ਹਰੀਸ਼ ਸਾਦੀ ਸੀਨੀਅਰ ਆਗੂ, ਮੋਹਿੰਦਰ ਚੰਦ, ਸਤਿੰਦਰ ਲਾਲ ਜਨਰਲ ਸੱਕਤਰ, ਸਤਨਾਮ ਸੰਧੂ ਜਨਰਲ ਸੱਕਤਰ, ਗਿਆਨ ਚੰਦ ਬੰਗਾ, ਵਿਪੁਲ ਧੀਮਾਨ, ਇੰਦਰ ਚੰਦਿਆਣੀ, ਦਿਨੇਸ਼ ਬੈਂਸ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



