HOME ਡਾਕ ਆਫਿਸ ਖੈੜਾ ਦੋਨਾ ਵਿਖੇ ਡਾਕ ਵਿਭਾਗ ਵੱਲੋਂ ਜਾਗਰੂਕਤਾ ਸੈਮੀਨਾਰ ਆਯੋਜਿਤ

ਡਾਕ ਆਫਿਸ ਖੈੜਾ ਦੋਨਾ ਵਿਖੇ ਡਾਕ ਵਿਭਾਗ ਵੱਲੋਂ ਜਾਗਰੂਕਤਾ ਸੈਮੀਨਾਰ ਆਯੋਜਿਤ

2
ਕੈਪਸਨ:-- ਡਾਕ ਵਿਭਾਗ ਵੱਲੋਂ ਆਯੋਜਿਤ ਜਾਗਰੂਕਤਾ ਸੈਮੀਨਾਰ ਦੌਰਾਨ ਪ੍ਰਬੰਧਕ,ਕਪੂਰਥਲਾ ਡਿਵੀਜ਼ਨ ਦੇ ਮੁੱਖ ਅਫਸਰ ਸੁਪਰਡੈਂਟ ਵਿਕਾਸ ਸ਼ਰਮਾ ਅਤੇ ਹੋਰ ਅਧਿਕਾਰੀਆਂ ਨੂੰ ਯਾਦ ਚਿੰਨ ਅਤੇ ਸਿਰੋਪੇ ਦੇ ਕੇ ਸਨਮਾਨਿਤ ਕਰਦੇ ਹੋਏ
ਕਪੂਰਥਲਾ ਡਿਵੀਜ਼ਨ ਦੇ ਮੁੱਖ ਅਫਸਰ ਸੁਪਰਡੈਂਟ ਵਿਕਾਸ ਸ਼ਰਮਾ  ਅਤੇ ਹੋਰ ਅਧਿਕਾਰੀਆਂ ਨੂੰ  ਯਾਦ ਚਿੰਨ ਦੇ ਕੇ ਕੀਤਾ ਸਨਮਾਨਿਤ
ਕਪੂਰਥਲਾ   (ਸਮਾਜ ਵੀਕਲੀ)   ( ਕੌੜਾ )— ਅੱਜ ਪਿੰਡ ਖੈੜਾ ਦੋਨਾਂ ਵਿਖ਼ੇ ਕਪੂਰਥਲਾ ਡਿਵੀਜ਼ਨ ਦੇ ਮੁੱਖ ਅਫਸਰ ਸੁਪਰਡੈਂਟ ਵਿਕਾਸ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਾਂਚ ਆਫਿਸ ਖੈੜਾ ਦੋਨਾਂ ਵਿੱਚ ਡਾਕ  ਵਿਭਾਗ ਵੱਲੋਂ ਐਸ ਪੀ ਐਮ ਦਿਨੇਸ਼ ਕੁਮਾਰ  ਦੀ ਦੇਖਰੇਖ ਹੇਠ  ਜਾਗਰੂਕਤਾ ਸੈਮੀਨਾਰ ਦਾ ਆਯੋਜਨ  ਕੀਤਾ ਗਿਆ। ਬਰਾਂਚ ਪੋਸਟ ਮਾਸਟਰ ਰਮੇਸ਼ ਖੈੜਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਜਾਗਰੂਕਤਾ ਸੈਮੀਨਾਰ ਦੌਰਾਨ ਡਾਕਖਾਨੇ ਦੇ  ਹਾਜ਼ਰ ਖਪਤਕਾਰਾਂ ਨੂੰ ਦੱਸਿਆ ਗਿਆ ਕਿ ਹੁਣ ਰਾਸ਼ਟਰੀ ਤੇ ਅੰਤਰਰਾਸ਼ਟਰੀ ਪਾਰਸਲ ਅਤੇ ਰਜਿਸਟਰਡ ਲੈਟਰ ਬਰਾਂਚ ਆਫਿਸ ਖੈੜਾ ਦੋਨਾ ( ਕਪੂਰਥਲਾ) ਤੋਂ ਹੀ ਲੋਕ ਭੇਜ  ਸਕਣਗੇ , ਜਿਸ ਲਈ ਹੁਣ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਹੋਵੇਗੀ। ਜਾਗਰੂਕਤਾ ਸੈਮੀਨਾਰ ਦੌਰਾਨ ਆਰ ਡੀ, ਐੱਸ ਬੀ, ਐੱਸ ਐੱਸ ਏ, ਟੀ ਡੀ ,ਪੀ ਐਲ ਆਈ ਅਤੇ ਆਰ ਪੀ ਐਲ ਆਈ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ।ਐਸ ਪੀ ਐਮ ਦਿਨੇਸ਼ ਕੁਮਾਰ  ਨੇ ਹਾਜ਼ਰ ਡਾਕਖਾਨੇ ਦੇ ਖਪਤਕਾਰਾਂ ਨੂੰ ਡਾਕਖਾਨੇ ਵਿੱਚ ਬਾਕੀ ਹੋਰ ਬੈਂਕਾਂ ਨਾਲੋਂ ਵੱਧ ਮਿਲਦੇ ਵਿਆਜ ਦਰਾਂ ਬਾਰੇ ਜਾਣੂ ਕਰਵਾਉਂਦਿਆਂ ਹੋਇਆਂ ਡਾਕਖਾਨੇ ਦੀਆਂ ਹੋਰ ਛੋਟੀਆਂ ਬੱਚਤ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ। ਉਹਨਾਂ ਹਾਜ਼ਰ ਲੋਕਾਂ ਨੂੰ ਆਖਿਆ ਕਿ ਉਹ ਹੁਣ ਬਰਾਂਚ ਆਫਿਸ ਖੈੜਾ ਦੋਨਾ ( ਕਪੂਰਥਲਾ) ਤੋਂ ਹੀ ਆਪਣੇ ਚਹੇਤਿਆਂ ਅਤੇ ਸਕੇ ਸਬੰਧੀਆਂ  ਨੂੰ ਵਿਦੇਸ਼ ਵਿੱਚ ਪਾਰਸਲ ਸਸਤੇ ਰੇਟਾਂ ਉੱਤੇ ਬੁਕ ਕਰਵਾਉਣ ਦਾ ਲਾਭ ਉਠਾਉਣ। ਵਰਿੰਦਰ ਸਿੰਘ ਏ ਐਸ ਪੀ ਹੈਡ ਕੁਆਰਟਰ ਕਪੂਰਥਲਾ, ਐਮ ਈ ਅਵਤਾਰ ਸਿੰਘ ਔਜਲਾ, ਦਿਨੇਸ਼ ਕੁਮਾਰ ਐਸ ਪੀ ਐਮ ਸ਼ੇਖੂਪੁਰ, ਗੁਰਪ੍ਰੀਤ ਸਿੰਘ ਸਿਸਟਮ ਮੈਨੇਜਰ ਕਪੂਰਥਲਾ, ਚੰਦਨ ਸਲੋਪਨ ਆਫਿਸ ਅਸਿਸਟੈਂਟ ਡਿਵੀਜ਼ਨ ਆਫਿਸ ਕਪੂਰਥਲਾ, ਸੰਦੀਪ ਸਿੰਘ ਮੇਲਓਵਰਸੀਅਰ  ਆਦਿ ਨੇ ਵੀ ਹਾਜ਼ਰੀਨ ਨੂੰ ਡਾਕ ਵਿਭਾਗ ਦੀਆਂ ਛੋਟੀਆਂ ਬੱਚਤਾਂ ਸਬੰਧੀ ਵਿਚਾਰ ਪੇਸ਼ ਕੀਤੇ । ਉਕਤ ਜਾਗਰੂਕਤਾ ਸੈਮੀਨਾਰ ਦੌਰਾਨ ਹੋਰਨਾਂ ਤੋਂ ਇਲਾਵਾ ਪੋਸਟ ਮਾਸਟਰ ਮਨਪ੍ਰੀਤ ਕੌਰ, ਕੁਮਾਰੀ ਭਾਰਤੀ,  ਮੈਡਮ ਅਨੂ, ਟਰਿੰਪਲ ਸ਼ਰਮਾ,  ਬਿੰਦਰ ਸਿੰਘ,  ਚਰਨ ਸਿੰਘ, ਬੱਗਾ ਸਿੰਘ, ਸ਼ਿੰਗਾਰਾ ਸਿੰਘ, ਸੁਖਦੀਪ ਸਿੰਘ, ਬਲਦੇਵ ਸਿੰਘ, ਮਨਪ੍ਰੀਤ ਕੌਰ ਭਾਣੋਂ ਲੰਗਾ, ਜੋਬਨ ਜੋਸ਼  ,ਰਣਜੀਤ ਸਿੰਘ ਅਤੇ ਗੀਤਕਾਰ ਗੋਲੂ ਨੂਰਪੁਰੀ  ਆਦਿ ਹਾਜ਼ਰ ਸਨ। ਉਕਤ ਜਾਗਰੂਕਤਾ ਸੈਮੀਨਾਰ ਦੌਰਾਨ ਬ੍ਰਾਂਚ ਆਫਿਸ ਖੈੜਾ ਦੋਨਾਂ ਦੇ ਇੰਚਾਰਜ ਰਮੇਸ਼ ਖੈੜਾ ਵੱਲੋਂ ਕਪੂਰਥਲਾ ਡਿਵੀਜ਼ਨ ਦੇ ਮੁੱਖ ਅਫਸਰ ਸੁਪਰਡੈਂਟ ਵਿਕਾਸ ਸ਼ਰਮਾ ਅਤੇ ਹੋਰ ਅਧਿਕਾਰੀਆਂ ਨੂੰ ਦਰਬਾਰ ਬਾਬਾ ਮੀਆਂ ਲਹਿਣਾ ਸ਼ਾਹ ਜੀ ਦੇ ਦਰਬਾਰ ਤੋਂ ਯਾਦ ਚਿੰਨ ਅਤੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleकिताब का संदेश- इस किताब का संदेश वर्तमान भारतीय संदर्भ में भी जितना के अमेरिका या किसी भी अन्य देश के लिए। 
Next articleਬਹੁਜਨ ਨਾਇਕ ਕਾਂਸ਼ੀ ਰਾਮ ਤੇ ਉਨ੍ਹਾਂ ਦੀ ਪੰਜਾਬ ਰਾਜਨੀਤੀ