HOME ਬਲੱਡ ਡੋਨਰਜ਼ ਵੱਲੋਂ ਸ਼ਹੀਦ ਊਧਮ ਸਿੰਘ ਸੰਕਲਪ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ...

ਬਲੱਡ ਡੋਨਰਜ਼ ਵੱਲੋਂ ਸ਼ਹੀਦ ਊਧਮ ਸਿੰਘ ਸੰਕਲਪ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ 

5
ਕਲੱਬ ਵੱਲੋਂ ਖੂਨਦਾਨੀਆਂ  ਬੂਟਿਆਂ ਨਾਲ  ਸਨਮਾਨਿਤ 
ਮਹਿਤਪੁਰ,  (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)-ਬਲੱਡ ਡੋਨਰਜ਼ ਕਲੱਬ ਮਹਿਤਪੁਰ ਵੱਲੋਂ ਸ਼ਹੀਦ ਊਧਮ ਸਿੰਘ ਉਰਫ ਮੁਹੰਮਦ ਸਿੰਘ ਆਜ਼ਾਦ ਦੇ ਸੰਕਲਪ ਦਿਵਸ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਟੁਰਨਾ ਇੰਜਨੀਅਰਿੰਗ ਵਰਕਸ ਮਹਿਤਪੁਰ ਵਿਖੇ ਲਗਾਏ ਇਸ ਖੂਨਦਾਨ  ਕੈਂਪ ਦੌਰਾਨ  ਲਗਭਗ 60 ਖੂਨਦਾਨੀਆਂ ਨੇ ਖੂਨਦਾਨ ਕਰਕੇ ਮਾਨਵਤਾ ਦਾ ਫਰਜ਼ ਨਿਭਾਇਆ। ਇਸ ਮੌਕੇ ਤਕਰੀਬਨ 110 ਵਿਅਕਤੀਆਂ ਦੇ ਖੂਨ ਗਰੁੱਪ ਅਤੇ ਐਚ ਬੀ ਟੈਸਟ ਦੀ ਫਰੀ ਸੇਵਾ ਕੀਤੀ ਗਈ। ਇਸ ਮੌਕੇ ਸਾਰੇ ਖੂਨਦਾਨੀ ਯੋਧਿਆਂ ਨੂੰ ਵੱਖ- ਵੱਖ ਕਿਸਮਾਂ ਦੇ ਬੂਟਿਆਂ ਨਾਲ ਸਨਮਾਨਿਤ ਕੀਤਾ ਗਿਆ। ਸ਼ਹੀਦ ਊਧਮ ਸਿੰਘ ਸੰਕਲਪ ਦਿਵਸ ਨੂੰ ਸਮਰਪਿਤ ਇਸ ਖੂਨਦਾਨ ਕੈਂਪ ਨੂੰ ਕਾਮਯਾਬ ਬਣਾਉਣ ਵਿਚ ਗੁਰਨਾਮ ਸਿੰਘ ਮਹਿਸਮਪੁਰੀ, ਮਹਿੰਦਰਪਾਲ ਸਿੰਘ ਟੁਰਨਾ, ਸੁਰਿੰਦਰ ਪਾਲ ਸਿੰਘ ਨਕੋਦਰ, ਗੁਰਪ੍ਰੀਤ ਸਿੰਘ ਖਾਲਸਾ ਮੋਬਾਇਲ, ਹਰਜਿੰਦਰ ਸਿੰਘ ਸਰਪੰਚ, ਬੱਲੀ ਪ੍ਰਿੰਟਿੰਗ ਪ੍ਰੈਸ ,ਮੰਗਤ ਰਾਮ ਸਰਪੰਚ, ਨਰੇਸ਼ ਕੁਮਾਰ ਕਾਲੀ, ਵਿਜੇ ਮੜਾਸ , ਸੁਖਵਿੰਦਰ ਸਿੰਘ ਮੰਡੇਰ, ਤਰਸੇਮ ਸਿੰਘ ਮੰਡੇਰ, ਕਸ਼ਮੀਰੀ ਲਾਲ ਐਮਸੀ, ਗੌਤਮ ਮਹਿਤਾ, ਲਵਲੀ ਟੈਂਟ ਹਾਊਸ , ਦੀਦਾਰ ਸਿੰਘ ਜੋਸਨ ,ਦਲਜੀਤ ਸਿੰਘ ਬਾਜਵਾ ,ਰਸ਼ਪਾਲ ਸਿੰਘ ਧੰਜੂ , ਜਨਕ ਰਾਜ ਸਰੋਆ ,ਲਾਡੀ ਮਰੋਕ ਐਮਰੋਕ ਡੀਜੇ, ਧਰਮਿੰਦਰ ਕੁਮਾਰ ਰੋਸ਼ਨ , ਮਰੋਕ ਬੂਟ ਹਾਊਸ ਅਤੇ  ਸਮਰਾ ਕੰਪਿਊਟਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਰਿਆਣਾ ਵਿਧਾਨ ਸਭਾ ਸਪੀਕਰ ਦੀ ਮਾਂ ਦਾ ਦੇਹਾਂਤ; ਉਨ੍ਹਾਂ ਦੀਆਂ ਅੰਤਿਮ ਰਸਮਾਂ ਅੱਜ ਕੀਤੀਆਂ ਜਾਣਗੀਆਂ
Next article” ਕਾਸ਼ੀ ਰਾਮ ਦਾ ਸੰਘਰਸ਼, ਸਮਾਜਿਕ ਬਰਾਬਰੀ ਦੀ ਜੰਗ”