ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਪ੍ਰਤਾਪ ਨਗਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਬੱਚੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਹਾਜ਼ਰੀਨ ਦਾ ਮਨ ਮੋਹ ਲਿਆ ਗਿਆ। ਇਸ ਮੌਕੇ ਮੁੱਖ ਤੌਰ ‘ਤੇ ਪੁੱਜੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਰਾਜਾ ਅਤੇ ਵਿਪਨ ਕੁਮਾਰ, ਸੰਸਥਾ ਦੇ ਮੁੱਖ ਮੈਂਬਰਾਂ ਨੇ ਸ਼ਹਿਰ ਦੀਆਂ ਪੰਜ ਨਾਮਵਰ ਔਰਤਾਂ ਸਮਾਜ ਸੇਵਕਾ ਕਮਲਜੀਤ ਕੌਰ ਬਰਾੜ, ਸੀ.ਡੀ.ਪੀ.ਓ ਲੁਧਿਆਣਾ ਦਵਿੰਦਰ ਕੌਰ, ਐਸ.ਐਚ.ਓ ਅਵਨੀਤ ਕੌਰ, ਜ਼ਿਲ੍ਹਾ ਪ੍ਰਧਾਨ ਮਨੀਸ਼ਾ ਕਪੂਰ ਅਤੇ ਬੀਪੀਈਓ ਹਰਪ੍ਰੀਤ ਕੌਰ ਨੂੰ ‘ਸਰਵੋਤਮ ਮਹਿਲਾ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਸਮਾਜ ਵਿੱਚ ਮਹਿਲਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਹਰ ਖੇਤਰ ਵਿੱਚ ਮਹਿਲਾਵਾਂ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ। ਸੰਸਥਾ ਦੇ ਮੁੱਖ ਸਲਾਹਕਾਰ ਅਤੇ ਕੌਂਸਲਰ ਸੋਹਣ ਸਿੰਘ ਗੋਗਾ ਅਤੇ ਚੇਅਰਪਰਸਨ ਕੁਲਵਿੰਦਰ ਕੌਰ ਗੋਗਾ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਮਕਸਦ ਮਹਿਲਾਵਾਂ ਨੂੰ ਸਮਾਜ ਵਿੱਚ ਹੋਰ ਮਜ਼ਬੂਤ ਬਣਾਉਣਾ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਕਿਹਾ ਕਿ ਨਾਰੀ ਏਕਤਾ ਆਸਰਾ ਸੰਸਥਾ ਹਮੇਸ਼ਾਂ ਹੀ ਮਹਿਲਾਵਾਂ ਦੀ ਭਲਾਈ ਅਤੇ ਸਮਾਜ ਸੇਵਾ ਲਈ ਕੰਮ ਕਰਦੀ ਆ ਰਹੀ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਵਾਇਸ ਆਫ ਪੰਜਾਬ ਵਿਨਰ ਰਾਸ਼ੀ ਸਲੀਮ, ਕਰਮਦੀਪ ਬਿਰਦੀ, ਗੈਵੀ ਬਿਰਦੀ, ਭੁਪਿੰਦਰ ਸਿੰਘ ਰਾਜੜ, ਸਾਗਰ ਤੁਲੀ, ਹਰਮੀਤ ਸਿੰਘ ਭਾਟੀਆ, ਸਤਵੰਤ ਸਿੰਘ ਮਠਾੜੂ ਅਤੇ ਆਕਾਸ਼ ਵਰਮਾ, ਸੰਸਥਾ ਦੀ ਕਾਰਜਕਾਰੀ ਪ੍ਰਧਾਨ ਕਮਲੇਸ਼ ਜਾਂਗੜਾ, ਜਨਰਲ ਸਕੱਤਰ ਹਰਜੀਤ ਕੌਰ, ਮੀਤ ਪ੍ਰਧਾਨ ਜਨਕ ਮਹਾਜਨ, ਹਰਜੀਤ ਕੌਰ ਭੱਟੀ, ਬਲਜੀਤ ਕੌਰ ਵਿਰਦੀ, ਇਕਬਾਲ ਕੌਰ, ਮਨਪ੍ਰੀਤ ਕੌਰ, ਹਰਮਿੰਦਰ ਕੌਰ, ਰੀਤੂ, ਨੀਲਮ ਰਾਣੀ, ਮੀਰਾ ਰਾਣੀ, ਦਵਿੰਦਰ ਕੌਰ ਸੋਹਲ, ਅਨੂ ਸ਼ਰਮਾ, ਸੁਮਨ ਰਾਣੀ, ਮਨਦੀਪ ਕੌਰ ਬਾਂਸਲ, ਅਮਨਦੀਪ ਕੌਰ, ਬਲਵਿੰਦਰ ਕੌਰ, ਅਵਨੀਤ ਕੌਰ, ਸਰੀਤਾ ਠਾਕੁਰ, ਅਮਰਜੀਤ ਕੌਰ ਅਤੇ ਪ੍ਰੀਤੀ ਸਮੇਤ ਵੱਡੀ ਗਿਣਤੀ ਵਿੱਚ ਸੰਸਥਾ ਦੇ ਮੈਂਬਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



