HOME 50 ਹਜ਼ਾਰ ਦੀ ਬਜਾਏ ਇੱਕ ਹਜ਼ਾਰ, ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ...

50 ਹਜ਼ਾਰ ਦੀ ਬਜਾਏ ਇੱਕ ਹਜ਼ਾਰ, ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਮਹਿਲਾਵਾਂ ਨਾਲ ਕੀਤਾ ਕੋਝਾ ਮਜ਼ਾਕ- ਸਲੋਗਨ ਫੜ ਕੇ ਕੀਤਾ ਵਿਰੋਧ

6

ਦੱਖਣੀ ਹਲਕੇ ਵਿੱਚ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ– ਔਰਤਾਂ ਦਾ ਸਿਹਤ, ਸਿੱਖਿਆ, ਵਿਗਿਆਨ ਅਤੇ ਭਾਰਤ ਦੇ ਵਿਕਾਸ ਵਿੱਚ ਅਹਿਮ ਰੋਲ- ਬਾਵਾ

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)– ਅੱਜ ਦੇਸ਼ ਭਗਤ ਯਾਦਗਾਰੀ ਸੋਸਾਇਟੀ ਪੰਜਾਬ ਵੱਲੋਂ ਸੋਸਾਇਟੀ ਦੇ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਮਨਾਇਆ ਗਿਆ। ਇਸ ਸਮੇਂ ਬਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਸਮੁੱਚੀ ਇਸਤਰੀ ਜਾਤੀ ਨਾਲ 2022 ਵਿੱਚ ਸਰਕਾਰ ਬਣਨ ‘ਤੇ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ, ਫਿਰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਜੋ ਹਵਾਈ ਵਾਅਦਾ ਸਾਬਤ ਹੋਇਆ। ਹੁਣ ਹਜ਼ਾਰ ਰੁਪਏ ਮਹੀਨਾ ਦੇਣ ਦਾ ਐਲਾਨ ਮੁਰਦੇ ਦੇ ਮੂੰਹ ਨੂੰ ਘਿਉ ਲਾਉਣ ਦੇ ਬਰਾਬਰ ਹੈ ਕਿਉਂਕਿ ਜੇਕਰ ਹਿਸਾਬ ਲਗਾਈਏ ਤਾਂ 50 ਹਜ਼ਾਰ ਅਤੇ ਵਿਆਜ ਪਾ ਕੇ 80,000 ਰੁਪਏ ਹਰ ਮਹਿਲਾ ਦੇ ਬਣਦੇ ਹਨ।ਇਸ ਸਮੇਂ ਸ਼੍ਰੀ ਬਾਵਾ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਵਰਸ਼ਾ ਕਪੂਰ ਅਤੇ ਰਾਜ ਰਾਣੀ ਮਾਤਾ ਦਾ ਵਿਸ਼ੇਸ਼ ਸਨਮਾਨ ਕੀਤਾ ਜਦਕਿ ਸਮੁੱਚੇ ਸਮਾਗਮ ਦਾ ਸੀਨੀਅਰ ਕਾਂਗਰਸੀ ਨੇਤਾ ਗੁਰਨਾਮ ਸਿੰਘ ਕਲੇਰ, ਗੁਰਪਾਲ ਸਿੰਘ, ਅਮਿਤ ਕੁਮਾਰ, ਬਲਜੀਤ ਮਾਲੜਾ ਨੇ ਪ੍ਰਬੰਧ ਕੀਤਾ। ਇਸ ਸਮੇਂ ਬਾਵਾ ਨੇ ਕਿਹਾ ਕਿ ਔਰਤਾਂ ਦਾ ਸਿਹਤ, ਸਿੱਖਿਆ, ਵਿਗਿਆਨ, ਟੈਕਨੋਲੋਜੀ, ਹਵਾਈ ਸੇਵਾ, ਪੁਲਾੜ ਯਾਤਰਾ ਅਤੇ ਭਾਰਤ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਹੈ। ਉਹਨਾਂ ਕਿਹਾ ਕਿ ਲੋੜ ਹੈ ਸਿਆਸੀ ਖੇਤਰ ਵਿੱਚ ਸਨਮਾਨਯੋਗ ਔਰਤਾਂ ਦਾ ਰਾਖਵਾਂਕਰਨ ਹੋਵੇ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਨੂੰ ਹਿਰਦੇ ਅੰਦਰ ਧਾਰਨ ਕਰਕੇ ਸਰਕਾਰਾਂ ਅਤੇ ਸਮਾਜ ਉਹਨਾਂ ਪ੍ਰਤੀ ਸਨਮਾਨਜਨਕ ਫੈਸਲੇ ਲੈਣ। ਉਹਨਾਂ ਕਿਹਾ ਕਿ ਚਾਰ ਸਾਲ ਲਾਰੇ ਲਗਾਉਣ ਵਾਲੀ ਸਰਕਾਰ ਵੱਲੋਂ ਕੀਤੇ ਵਾਅਦੇ ਖੋਖਲੇ ਹਨ। ਇਹ ਤਾਂ ਚੇਅਰਮੈਨ ਵੀ ਬਾਹਰੋਂ ਲਿਆ ਕੇ ਲਗਾ ਰਹੇ ਹਨ। ਆਪਣੀ ਹੀ ਪਾਰਟੀ ਦੇ ਵਰਕਰਾਂ ਦਾ ਹੱਕ ਖੋਹ ਰਹੇ ਹਨ। ਉਹਨਾਂ ਤੋਂ ਪੰਜਾਬ ਦੀ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ। ਇਸ ਸਮੇਂ ਪਰਮਾਤਮਾ ਤਿਵਾੜੀ, ਕੁਲਵੰਤ ਰਾਏ, ਸੰਤ ਲਾਲ ਗੁਪਤਾ, ਪਵਨ ਸ਼ੁਕਲਾ, ਸੰਤੋਖ ਸਿੰਘ, ਸ਼ਿਵਾ ਕਾਂਗਰਸੀ ਨੇਤਾ, ਗੁਰਬਖਸ਼ ਕੌਰ, ਸੋਨੀਆ, ਫਾਤਮਾ ਬੇਗਮ, ਮੁੰਨੀ ਦੇਵੀ, ਨੀਲਮ, ਕ੍ਰਿਸ਼ਨਾ ਕੁਮਾਰੀ, ਦੀਪਕ ਸਿੰਘ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਪੰਜਾਬ ਸਰਕਾਰ ਨੇ ਵਾਅਦਾ ਪੂਰਾ ਕੀਤਾ : ਸਤਨਾਮ ਜਲਾਲਪੁਰ
Next articleਐਸਬੀਐਸ ਨਗਰ ਵਿਖੇ ਅਸਮਿਤਾ ਐਥਲੈਟਿਕਸ ਮੁਕਾਬਲਾ ਸਫਲਤਾਪੂਰਵਕ ਸਮਾਪਤ