HOME ਧਾਰਮਿਕ ਲੇਖਕ ਹਰਭਜਨ ਸਿੰਘ ਸਪਰਾ ਨੂੰ ਮਿਲਿਆ ਲਾਈਫ ਟਾਈਮ ਅਚੀਵਮੈਂਟ ਅਵਾਰਡ 

ਧਾਰਮਿਕ ਲੇਖਕ ਹਰਭਜਨ ਸਿੰਘ ਸਪਰਾ ਨੂੰ ਮਿਲਿਆ ਲਾਈਫ ਟਾਈਮ ਅਚੀਵਮੈਂਟ ਅਵਾਰਡ 

2

ਰਾਸ਼ਟਰੀ ਸੰਸਥਾ ਇੰਡਕ ਆਰਟਸ ਵੈਲਫੇਅਰ ਕੌਂਸਲ ਦਾ ਧੰਨਵਾਦ 

ਰੋਪੜ੍ਹ /ਸ੍ਰੀ ਅਨੰਦਪੁਰ ਸਾਹਿਬ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਕਲਾ ਸੱਭਿਆਚਾਰ ਅਤੇ ਸਮਾਜ ਭਲਾਈ ਲਈ ਯਤਨਸ਼ੀਲ ਦੇਸ਼ ਦੀ ਰਾਸ਼ਟਰੀ ਸੰਸਥਾ ਇੰਡਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਰਾਜ ਪੱਧਰੀ ਪੁਰਸਕਾਰ ਸਮਾਰੋਹ ਵਿਚ ਇਤਿਹਾਸਿਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਉੱਗੇ ਸਮਾਜ ਸੇਵੀ ਅਤੇ ਧਾਰਮਿਕ ਲੇਖਕ ਹਰਭਜਨ ਸਿੰਘ ਸਪਰਾ ਨੂੰ ਫਰੀਦਕੋਟ ਵਿਖੇ ਕਰਵਾਏ ਗਏ ਵਿਰਾਸਤ ਮੇਲੇ ਵਿੱਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ ਹਰਭਜਨ ਸਿੰਘ ਸਪਰਾ ਨੇ ਸਿੱਖ ਕੌਮ ਲਈ ਦਰਜਣਾ ਕਿਤਾਬਾਂ ਲਿਖੀਆਂ ਹਨ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਜਪੂ ਜੀ ਸਾਹਿਬ ਨੂੰ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਅਨੁਵਾਦ ਕਰਕੇ ਆਪਣੇ ਖਰਚ ਤੇ ਛਪਵਾਇਆ ਤੇ ਭੇਟਾਂ ਰਹਿਤ ਵੰਡਿਆ ਦੱਸ ਦਈਏ ਕਿ ਅਜਿਹੇ ਨੇਕ ਕੰਮਾਂ ਦੀ ਸ਼ਿਲਾਂਗਾ ਜਿੱਥੇ ਪੂਰੇ ਪੰਜਾਬ ਸੂਬੇ ਵਿੱਚ ਹੋਈ ਹੈ ਉੱਥੇ ਹੀ ਹਰਭਜਨ ਸਿੰਘ ਸਪਰਾ ਨੇ ਵਿਦੇਸ਼ਾਂ ਵਿੱਚ ਵੀ ਇਹ ਸੇਵਾਵਾਂ ਕੋਰੀਅਰ ਰਾਹੀਂ ਭੇਜੀਆਂ ਹਨ ਜਿਸ ਕਾਰਨ ਆਈਏ ਅਫਸਰ ਮਨਜੀਤ ਸਿੰਘ ਬਰਾੜ ਅਤੇ ਡਾਕਟਰ ਨਿਰਵੈਰ ਸਿੰਘ ਮਾਨਯੋਗ ਉਪ ਸਕੱਤਰ ਵਿਜੀਲੈਂਸ ਭਾਰਤ ਸਰਕਾਰ ਵੱਲੋਂ ਸਮਾਜ ਸੇਵੀ ਹਰਭਜਨ ਸਿੰਘ ਸਪਰਾ ਨੂੰ ਇਹ ਅਵਾਰਡ ਦਿੱਤਾ ਗਿਆ ਇਸ ਮੌਕੇ ਹਰਦੀਪ ਸਿੰਘ ਘਿੰਗਰਾ ਪ੍ਰੋਫੈਸਰ ਬਾਈ ਭੋਲਾ ਯਮਲਾ ਸਕੱਤਰ ਰਿਦਮਜੀਤ ਸਿੰਘ ਕੌਮੀ ਪ੍ਰਧਾਨ ਅਸ਼ੋਕ ਵਿੱਕੀ ਅਤੇ ਇੱਕਬਾਲ ਸਿੰਘ ਸਹੋਤਾ ਵੱਲੋਂ ਦਿੱਤਾ ਗਿਆ ਇਤਿਹਾਸਿਕ ਨਗਰੀ ਸ੍ਰੀ ਆਨੰਦਪੁਰ ਸਾਹਿਬ ਦੇ ਰਹਿਣ ਵਾਲੇ ਧਾਰਮਿਕ ਲੇਖਕ ਹਰਭਜਨ ਸਿੰਘ ਸਪਰਾ  86 ਸਾਲਾਂ ਦੇ ਹਨ ਜੋ ਅੱਜ ਵੀ ਆਪਣੀਆਂ ਸੇਵਾਵਾਂ ਧਰਮ ਦੇ ਲੇਖੇ ਲਗਾ ਰਹੇ ਹਨ ਇਸ ਮੌਕੇ ਸਿੱਖ ਕੌਮ ਦੀ ਮਹਾਨ ਸ਼ਖਸ਼ੀਅਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਹਰਭਜਨ ਸਿੰਘ ਸਪਰਾ ਦਾ ਸਿਰੋਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਿਸ਼ਨ ਪ੍ਰਗਤੀ : ਡੀ.ਆਈ.ਜੀ ਬਠਿੰਡਾ ਰੇਂਜ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਨੁਕਤੇ ਕੀਤੇ ਨੌਜਵਾਨਾਂ ਨਾਲ ਸਾਂਝੇ
Next articleਸਮਾਜ ਸੇਵੀ ਫੂਲਾ ਸਿੰਘ ਬਰਾੜ ਵੱਲੋਂ ਪਤਨੀ ਦੀ ਯਾਦ ਵਿੱਚ ਮੁਫ਼ਤ ਮੈਡੀਕਲ ਕੈਂਪ