ਕੈਂਪ ਦੌਰਾਨ ਅੱਖਾਂ ਤੇ ਹੋਰ ਬੀਮਾਰੀਆਂ ਦੀ ਕੀਤੀ ਗਈ ਜਾਂਚ
ਸਮਾਲਸਰ (ਸਮਾਜ ਵੀਕਲੀ) (ਜਸਵੰਤ ਗਿੱਲ ਸਮਾਲਸਰ) ਸਮਾਜ ਸੇਵੀ ਫੂਲਾ ਸਿੰਘ ਬਰਾੜ ਵੱਲੋਂ ਆਪਣੀ ਧਰਮ ਪਤਨੀ ਸਵ. ਗੁਰਚਰਨ ਕੌਰ ਬਰਾੜ ਦੀ ਯਾਦ ਵਿੱਚ ਅੱਖਾਂ ਅਤੇ ਜਰਨਲ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੈਂਪ ਡੇਰਾ ਬਾਬਾ ਕੌਲਦਾਸ ਸਮਾਲਸਰ ਵਿਖੇ ਲਗਾਇਆ ਗਿਆ। ਜਿਸ ਦਾ ਉਦਘਾਟਨ ਡੀ.ਐਸ.ਪੀ ਦਲਬੀਰ ਸਿੰਘ ਸਿੱਧੂ, ਜਸਵੀਰ ਸਿੰਘ ਥਾਣਾ ਮੁੱਖੀ ਸਮਾਲਸਰ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਜਗਦੰਬੇ ਹਸਪਤਾਲ ਰਾਜਿਆਣਾ ਦੇ ਡਾਕਟਰਾਂ ਦੀ ਟੀਮ ਨੇ 500 ਮਰੀਜਾਂ ਦਾ ਚੈੱਕਅੱਪ ਕਰਕੇ 30 ਮਰੀਜਾਂ ਨੂੰ ਲੈੱਨਜ਼ ਪਾਉਣ ਲਈ ਚੁਣਿਆ ਗਿਆ। ਇਸ ਮੌਕੇ ਰਾਜਨ ਹਸਪਤਾਲ ਕੋਟਕਪੂਰਾ ਦੇ ਦਿਮਾਗੀ ਰੋਗਾਂ ਦੇ ਮਾਹਿਰ ਡਾ. ਮੋਹਿਤ ਬਾਂਸਲ ਨੇ ਮਰੀਜਾਂ ਦਾ ਚੈੱਕ ਅੱਪ ਕੀਤਾ, ਹੈਲਥ ਵਿਲਨਿਸ ਸੈਂਟਰ ਸਮਾਲਸਰ ਦੇ ਸਟਾਫ ਵੱਲੋਂ ਜਰਨਲ ਕੈਂਪ ਲਗਾਇਆ ਗਿਆ, ਮਰੀਜਾਂ ਨੂੰ ਦਵਾਈਆਂ ਦਿੱਤੀਆਂ ਗਈਆ। ਐਚ ਓ ਵੀਰਪਾਲ ਕੌਰ,ਸੀ ਐਚ ਓ ਪਵਨਦੀਪ ਕੌਰ, ਕੇਵਲ ਸਿੰਘ, ਆਸਾ ਵਰਕਰ ਸੁਖਵਿੰਦਰ ਕੌਰ, ਕਰਮਜੀਤ ਕੌਰ, ਸਰਬਜੀਤ ਕੌਰ, ਲਖਵਿੰਦਰ ਕੌਰ, ਨਿੰਦਰਪਾਲ ਕੌਰ ਅਤੇ ਇਸ ਮੌਕੇ ਬਾਬਾ ਸ਼ੇਖ ਫਰੀਦ ਇੰਸਟੀਚਿਊਟ ਆਫ਼ ਨਰਸਿੰਗ ਕੋਟਕਪੂਰਾ ਦੇ ਸਟੂਡੈਂਟ ਲੜਕੀਆਂ ਵੱਲੋਂ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਗਈਆ। ਇਸ ਸਮੇਂ ਫੂਲਾ ਸਿੰਘ ਬਰਾੜ ਵੱਲੋਂ ਲੜਕੀਆਂ ਦੀ ਹੌਂਸਲਾ ਅਫਜ਼ਾਈ ਵਾਸਤੇ ਲੜਕੀਆਂ ਨੂੰ 500-500 ਰੁਪੈ ਦਿੱਤੇ ਗਏ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਇਕਾਈ ਸਮਾਲਸਰ ਡਾਕਟਰ ਗੁਰਚਰਨ ਸਿੰਘ,ਡਾਕਟਰ ਸੁਰਿੰਦਰ ਸਿੰਘ,ਡਾਕਟਰ ਗੁਰਜੀਤ ਸਿੰਘ,ਡਾਕਟਰ ਜਸਵਿੰਦਰ ਸਿੰਘ ,ਡਾਕਟਰ ਗੁਰਪ੍ਰੀਤ ਸਿੰਘ,ਡਾਕਟਰ ਜਸਵੀਰ ਸਿੰਘ ਸੰਧੂ ਰੂਰਲ ਐਨ ਜੀ ਬਲਾਕ ਬਾਘਾਪੁਰਾਣਾ, ਜਗਰੂਪ ਸਿੰਘ ਸਰੋਆ,ਹਰਮਿੰਦਰ ਸਿੰਘ ਕੋਟਲਾ,ਸਰਪੰਚ ਦਵਿੰਦਰਪਾਲ ਸਿੰਘ ਰਾਜਾ,ਬਲਾਕ ਸੰਮਤੀ ਮੈਂਬਰ ਪੈਰੀਂ ਸ਼ਰਮਾ,ਸਰਪੰਚ ਦਲਜਿੰਦਰ ਸਿੰਘ ਬਰਾੜ, ਸਾਬਕਾ ਸਰਪੰਚ ਗੁਰਦੇਵ ਸਿੰਘ ,ਸਰਪੰਚ ਗੁਰਪ੍ਰੀਤ ਸਿੰਘ ਬਰਾੜ,ਸਾਬਕਾ ਸਰਪੰਚ ਰਣਧੀਰ ਸਿੰਘ,ਸਾਬਕਾ ਸਰਪੰਚ ਗੁਰਦੀਪ ਸਿੰਘ,ਸਾਬਕਾ ਚੇਅਰਮੈਨ ਦੀਪਕ ਅਰੋੜਾ,ਬਲਾਕ ਪ੍ਰਧਾਨ ਰੂਲਦੁ ਸਿੰਘ,ਸਾਬਕਾ ਸਰਪੰਚ ਸੋਹਣ ਸਿੰਘ,ਹਰਨਿੰਦਰ ਸਿੰਘ ਬਰਾੜ,ਪ੍ਰਧਾਨ ਡਾਕਟਰ ਬਲਰਾਜ ਸਿੰਘ ਰਾਜੂ,ਮਾਤਾ ਕ੍ਰਿਸ਼ਨਾ ਦੇਵੀ,ਭੋਲਾ ਸਿੰਘ,ਬਾਵਾ ਭੱਲਾ,ਬਿੱਟੂ ਭੱਲਾ, ਸੁਰਿੰਦਰ ਸਿੰਘ,ਸਤਪ੍ਰੀਤ ਸਿੰਘ,ਉਮਕਾਰ ਸਿੰਘ,ਹਰਪ੍ਰੀਤ ਸਰੇਡੀਆ,ਹਰਪਿੰਦਰ ਸਿੰਘ,ਹੈਪੀ ਸਟੂਡੀਉ,ਬੱਬੀ ਖਾਨ,ਸਵਰਨ ਸਿੰਘ,ਰਮਨਦੀਪ ਚਾਵਲਾ,ਕਰਮਾਂ ਬਰਾੜ, ਤਰਸੇਮ ਲਾਲ ਸ਼ਰਮਾ,ਇਕੱਤਰ ਸੋਢੀ,ਨਰੈਣ ਸਿੰਘ ਬਰਾੜ, ਹਰਬਿੰਦਰ ਸਿੰਘ ਬਰਾੜ,ਕਿਰਮਲ ਸਿੰਘ ਬਰਾੜ, ਜਸਵਿੰਦਰ ਸ਼ਰਮਾ,ਰਕੇਸ਼ ਕੁਮਾਰ, ਸਮਾਲਸਰ ਸਮਾਜ ਸੇਵਾ ਸੰਮਤੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਪ੍ਰੈੱਸ ਨੂੰ ਇਹ ਜਾਣਕਾਰੀ ਸਮਾਲਸਰ ਸਮਾਜ ਸੇਵਾ ਸੰਮਤੀ ਦੇ ਪ੍ਰਧਾਨ ਡਾਕਟਰ ਬਲਰਾਜ ਸਿੰਘ ਰਾਜੂ ਨੇ ਦਿੱਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



