HOME ਜੁਗਾੜੂ ਰੇਹੜੀ ਦੇ ਪਿੱਛੇ ਮੋਟਰਸਾਈਕਲ ਵੱਜਣ ਨਾਲ 2 ਨੋਜਵਾਨ ਜਖਮੀ  ਜਾਨੀ ਨੁਕਸਾਨ...

ਜੁਗਾੜੂ ਰੇਹੜੀ ਦੇ ਪਿੱਛੇ ਮੋਟਰਸਾਈਕਲ ਵੱਜਣ ਨਾਲ 2 ਨੋਜਵਾਨ ਜਖਮੀ  ਜਾਨੀ ਨੁਕਸਾਨ ਦਾ ਬਚਾਅ 

7
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਨੈਸ਼ਨਲ ਹਾਈਵੇ ਤੇ ਨੇੜੇ ਆਸਰੋਂ ਹਾਈਟੈੱਕ ਤੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ  ਹਾਈਟੈੱਕ ਨਾਕਾ ਆਸਰੋਂ ਦੇ  ਇਕ ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਦੀ ਟੀਮ ਨੇ ਤੁਰੰਤ ਜਾ ਕੇ ਦੇਖਿਆ  ਇਕ ਮੋਟਰਸਾਇਕਲ ਪੀ ਬੀ 10ਬੀ ਐਫ 4822 ਜਿਸ ਨੂੰ ਯੁਵਰਾਜ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰਾਹੋਂ  ਚਲਾ ਰਿਹਾ ਸੀ ਅਤੇ ਇਸ ਦੇ ਮਗਰ ਹਰਮਨ ਅਟਵਾਲ ਪਰਮਜੀਤ ਸਿੰਘ ਵਾਸੀ ਰਾਹੋਂ ਬੈਠਾ ਸੀ ਜੋ ਸ੍ਰੀ ਅਨੰਦਪੁਰ ਤੋਂ ਹੋਲਾ ਮਹੱਲਾ ਦੇਖ ਵਾਪਸ  ਰੋਪੜ੍ਹ ਤੋਂ ਆਪਣੇ ਪਿੰਡ ਰਾਹੋਂ  ਵੱਲ ਵਾਪਸ ਰਹੇ ਸਨ ਜਦੋਂ ਇਹ ਆਸਰੋਂ ਹਾਈਟੈੱਕ ਨਾਕੇ ਕੋਲ ਪਹੁੰਚੇ ਤਾਂ ਉੱਥੇ ਸੜਕ ਤੇ  ਜੁਗਾੜੂ ਰੇਹੜੀ ਪੀ ਬੀ 20ਡੀ 8606 ਜਿਸ ਨੂੰ ਕਰਮ ਚੰਦ ਪੁੱਤਰ ਬਲਵਾਨ ਵਾਸੀ ਰੈਲਮਾਜਰਾ  ਚਲਾ ਰਿਹਾ ਸੀ ਜੋ ਸੜਕ ਤੇ ਖੜਾ ਸੀ। ਜਦੋਂ ਮੋਟਰਸਾਈਕਲ ਉਪਰੋਕਤ ਸਥਾਨ ਤੇ ਪਹੁੰਚੀਆਂ ਤਾਂ ਅਚਾਨਕ ਮੋਟਰਸਾਈਕਲ ਦਾ ਸਤੁੰਨਲ ਵਿਗੜ ਗਿਆ ਜਿਸ ਨਾਲ  ਮੋਟਰਸਾਈਕਲ ਜੁਗਾੜੂ ਰੇਹੜੀ ਦੇ ਪਿੱਛੇ ਟਕਰਾ ਗਿਆ ਜਿਸ ਨਾਲ ਮੋਟਰਸਾਇਕਲ ਸਵਾਰ ਦੋਵੇਂ ਮੁੰਡਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਮੋਟਰਸਾਈਕਲ ਨੁਕਸਾਨੀਆ ਗਿਆ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਇਸ ਮੌਕੇ ਜਿਹਨਾਂ ਐਸ ਐਸ ਐਫ ਦੀ ਟੀਮ ਵਲੋਂ ਫਸਟਏਡ ਦਿੱਤੀ ਗਈ ਅਤੇ ਦੋਨਾਂ ਵਾਹਨਾਂ ਨੂੰ ਸਾਇਡ ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ*
Next articleਫੀਫਾ ਵਿਸ਼ਵ ਕੱਪ ਲਈ ਵੈਨਕੂਵਰ ਵਿੱਚ ਆਵਾਜਾਈ ਦੇ ਬਦਲਵੇ ਪ੍ਰਬੰਧਾਂ ਦਾ ਐਲਾਨ