ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਵੱਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੇ ਵਿਹੜੇ ਵਿਚ ਰੂਬਰੂ ਅਤੇ ਲੋਕ ਅਰਪਣ ਸਮਾਰੋਹ ਕਰਵਾਇਆ ਗਿਆ। ਸਰੋਤਿਆਂ ਦੇ ਰੂਬਰੂ ਹੁੰਦਿਆਂ ਸ਼ਾਇਰ ਰਣਜੀਤ ਸਰਾਂਵਾਲੀ ਨੇ ਕਿਹਾ ਕਿ ਚੰਗੀ ਸ਼ਾਇਰੀ ਦੀ ਸਿਰਜਣਾ ਲਈ ਪੰਜਾਬੀ, ਹਿੰਦੀ ਅਤੇ ਉਰਦੂ ਦੇ ਨਾਮਵਰ ਸ਼ਾਇਰਾਂ ਦੀਆਂ ਲਿਖਤਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੁੰਦਾ ਹੈ। ਸ਼ਾਇਰ ਵੱਲੋਂ ਪੇਸ਼ ਕੀਤੀਆਂ ਗ਼ਜ਼ਲਾਂ ‘ਤੇ ਸਰੋਤਿਆਂ ਨੇ ਵਾਰ ਵਾਰ ਦਾਦ ਦਿੱਤੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਆਮ ਕਰਕੇ ਕੋਈ ਅਵਾਰਡ ਮਿਲਣ ਤੋਂ ਬਾਅਦ ਲੇਖਕ ਖੜੋਤ ਦੀ ਸਥਿਤੀ ਵਿੱਚ ਆ ਜਾਂਦਾ ਹੈ ਪਰ ਖ਼ੁਸ਼ੀ ਦੀ ਗੱਲ ਹੈ ਕਿ ਸਰਾਂਵਾਲੀ ਲਗਾਤਾਰ ਸਿਰਜਣਾ ਕਰ ਰਿਹਾ ਹੈ। ਸਮਾਗਮ ਦੇ ਮੁੱਖ ਮਹਿਮਾਨ ਜਰਨੈਲ ਸਿੰਘ ਅੱਚਰਵਾਲ ਅਤੇ ਲੁਧਿਆਣਾ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਕੋਈ ਲੇਖਕ ਓਦੋਂ ਹੀ ਪ੍ਰਵਾਨ ਹੁੰਦਾ ਹੈ ਜਦੋਂ ਉਹ ਲੋਕਾਂ ਦੇ ਦੁੱਖ ਦਰਦ ਦੀ ਗੱਲ ਕਰਦਾ ਹੈ। ਹਰੀ ਪਾਲ ਨੇ ਕੈਨੇਡਾ ਵਸਦੇ ਪੰਜਾਬੀ ਨੌਜਵਾਨਾਂ ਦੀਆਂ ਮੁਸ਼ਕਲਾਂ ‘ਤੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਓਥੋਂ ਦੇ ਹਾਲਾਤ ਹੁਣ ਪਹਿਲਾਂ ਵਰਗੇ ਨਹੀਂ ਰਹੇ। ਸਮਾਗਮ ਦੇ ਆਰੰਭ ਵਿੱਚ ਜਿੱਥੇ ਡਾ. ਤਰਸਪਾਲ ਕੌਰ ਨੇ ਸਵਾਗਤੀ ਸ਼ਬਦ ਕਹੇ ਉੱਥੇ ਭੋਲਾ ਸਿੰਘ ਸੰਘੇੜਾ ਅਤੇ ਡਾ. ਹਰਿਭਗਵਾਨ ਨੇ ਸੰਘ ਦੀਆਂ ਪਿਛਲੇ ਸਮੇਂ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਧਾਨਗੀ ਮੰਡਲ ਵੱਲੋਂ ਸ਼ਾਇਰ ਦਾ ਸਨਮਾਨ ਕਰਨ ਉਪਰੰਤ ਅਜਮੇਰ ਸਿੰਘ ਦੀਵਾਨਾ ਦਾ ਨਾਵਲ ‘ਹਮ ਐਸੇ ਅਪਰਾਧੀ’ ਅਤੇ ਭੋਲਾ ਸਿੰਘ ਸੰਘੇੜਾ ਦਾ ਕਹਾਣੀ ਸੰਗ੍ਰਹਿ ‘ਮਿੱਟੀ ਦੇ ਪੁੱਤ’ ਦਾ ਲੋਕ ਅਰਪਣ ਵੀ ਕੀਤਾ ਗਿਆ। ਦੋਹਾਂ ਪੁਸਤਕਾਂ ਬਾਰੇ ਡਾ. ਰਾਮ ਪਾਲ ਸ਼ਾਹਪੁਰੀ, ਤੇਜਾ ਸਿੰਘ ਤਿਲਕ ਅਤੇ ਰਜਿੰਦਰ ਸ਼ੌਕੀ ਨੇ ਸੰਖੇਪ ਜਾਣਕਾਰੀ ਦਿੱਤੀ। ਇਸ ਮੌਕੇ ਹੋਏ ਕਵੀ ਦਰਬਾਰ ਵਿਚ ਵਿੱਚ ਹਰੀ ਸਿੰਘ ਜਾਚਕ, ਜਸਵੀਰ ਝੱਜ, ਰਾਮ ਸਰੂਪ ਸ਼ਰਮਾ, ਜਗਜੀਤ ਕੌਰ ਢਿਲਵਾਂ, ਤੇਜਿੰਦਰ ਚੰਡਿਹੋਕ, ਸ਼ਿੰਦਰ ਧੌਲਾ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਰਘਬੀਰ ਸਿੰਘ ਕੱਟੂ, ਲਛਮਣ ਦਾਸ ਮੁਸਾਫਿਰ ਨੇ ਭਾਗ ਲਿਆ। ਅੱਜ ਦੇ ਸਮਾਗਮ ਵਿੱਚ ਸੁਰਿੰਦਰ ਕੈਲੇ, ਪਵਨ ਪਰਿੰਦਾ, ਡਾ. ਸੁਰਿੰਦਰ ਭੱਠਲ, ਮੇਜਰ ਸਿੰਘ ਗਿੱਲ, ਗੁਰਜੰਟ ਸਿੰਘ ਬਰਨਾਲਾ, ਸਾਗਰ ਸਿੰਘ ਸਾਗਰ, ਹਰਪ੍ਰੀਤ ਜਟਾਣਾ, ਜੰਗੀਰ ਸਿੰਘ ਦਿਲਬਰ, ਬਿਰਜ ਲਾਲ ਗੋਇਲ ਆਦਿ ਨੇ ਵੀ ਸ਼ਿਰਕਤ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



