HOME ਫੀਫਾ ਵਿਸ਼ਵ ਕੱਪ ਲਈ ਵੈਨਕੂਵਰ ਵਿੱਚ ਆਵਾਜਾਈ ਦੇ ਬਦਲਵੇ ਪ੍ਰਬੰਧਾਂ ਦਾ ਐਲਾਨ

ਫੀਫਾ ਵਿਸ਼ਵ ਕੱਪ ਲਈ ਵੈਨਕੂਵਰ ਵਿੱਚ ਆਵਾਜਾਈ ਦੇ ਬਦਲਵੇ ਪ੍ਰਬੰਧਾਂ ਦਾ ਐਲਾਨ

2

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਵੈਨਕੂਵਰ ਵਿੱਚ ਹੋਣ ਵਾਲੇ ਫੀਫਾ ਵਿਸ਼ਵ ਕੱਪ 2026 ਨੂੰ ਧਿਆਨ ਵਿੱਚ ਰੱਖਦਿਆਂ ਟਰਾਂਸਲਿੰਕ ਵੱਲੋਂ ਖੇਡ ਪ੍ਰੇਮੀਆ ਅਤੇ ਦਰਸ਼ਕਾਂ ਲਈ ਬਦਲਵੇਂ ਆਵਾਜਾਈ ਪ੍ਰਬੰਧਾਂ ਦਾ ਐਲਾਨ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਵੱਖ-ਵੱਖ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ। ਟਰਾਂਸਲਿੰਕ ਵੱਲੋਂ ਦੱਸਿਆ ਗਿਆ ਹੈ ਕਿ ਪੀਐਨਈ ਵਿਖੇ ਜਾਣ ਵਾਲੇ ਦਰਸ਼ਕਾਂ ਲਈ ਖ਼ਾਸ ਬੱਸ ਸੇਵਾ ਚਲਾਈ ਜਾਵੇਗੀ ਤਾਂ ਜੋ ਵੱਡੀ ਗਿਣਤੀ ਵਿੱਚ ਪਹੁੰਚਣ ਵਾਲੇ ਲੋਕਾਂ ਨੂੰ ਆਸਾਨੀ ਨਾਲ ਮੰਜ਼ਿਲ ਤੱਕ ਲਿਜਾਇਆ ਜਾ ਸਕੇ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਮੁਕਾਬਲਿਆਂ ਵਾਲੇ ਦਿਨਾਂ ਦੌਰਾਨ ਭੀੜ ਭੜੱਕੇ ਵਾਲੇ ਇਲਾਕੇ ਡਾਊਨਟਾਊਨ ਵਿੱਚ ਕੁਝ ਸੜਕਾਂ ਅਸਥਾਈ ਤੌਰ ’ਤੇ ਬੰਦ ਕੀਤੀਆਂ ਜਾ ਸਕਦੀਆਂ ਹਨ, ਜਿਸ ਕਾਰਨ ਆਵਾਜਾਈ ਦੇ ਰੂਟਾਂ ਵਿੱਚ ਤਬਦੀਲੀਆਂ ਵੀ ਕੀਤੀਆਂ ਜਾਣਗੀਆਂ। ਟਰਾਂਸਲਿੰਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਸ਼ੰਸਕਾਂ ਦੇ ਆਉਣ ਦੀ ਸੰਭਾਵਨਾ ਹੈ, ਇਸ ਲਈ ਜਨਤਕ ਆਵਾਜਾਈ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਜੋ ਸ਼ਹਿਰ ਦੀ ਟਰੈਫਿਕ ਪ੍ਰਣਾਲੀ ਨਿਰਵਿਘਨ ਚਲਦੀ ਰੱਖੀ ਜਾ ਸਕੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜੁਗਾੜੂ ਰੇਹੜੀ ਦੇ ਪਿੱਛੇ ਮੋਟਰਸਾਈਕਲ ਵੱਜਣ ਨਾਲ 2 ਨੋਜਵਾਨ ਜਖਮੀ  ਜਾਨੀ ਨੁਕਸਾਨ ਦਾ ਬਚਾਅ 
Next articleਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ, ਜੇਡੀਯੂ ਵਰਕਰਾਂ ਵਿੱਚ ਗੁੱਸਾ ਭੜਕਿਆ, ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਲੱਗੇ ਨਾਅਰੇ