HOME ਆਲ ਇੰਡੀਆ ਬੀ.ਐੱਸ. ਐੱਨ.ਐੱਲ.ਪੈਨਸ਼ਨਰਜ਼ ਵੈੱਲਫੇਅਰ ਅਸੋਸੀਏਸ਼ਨ ਸੰਗਰੂਰ ਦੀ ਮਹੀਨਾਵਾਰੀ ਮੀਟਿੰਗ ਹੋਈ

ਆਲ ਇੰਡੀਆ ਬੀ.ਐੱਸ. ਐੱਨ.ਐੱਲ.ਪੈਨਸ਼ਨਰਜ਼ ਵੈੱਲਫੇਅਰ ਅਸੋਸੀਏਸ਼ਨ ਸੰਗਰੂਰ ਦੀ ਮਹੀਨਾਵਾਰੀ ਮੀਟਿੰਗ ਹੋਈ

3
ਸੰਗਰੂਰ    (ਸਮਾਜ ਵੀਕਲੀ)   ਆਲ ਇੰਡੀਆ ਬੀ ਐਸ ਐਨ ਐਲ ਪੈਨਸ਼ਨਰਜ਼ ਐਸੋਸੀਏਸ਼ਨ ਸੰਗਰੂਰ ਦੀ ਮੀਟਿੰਗ ਗੁਰੂ ਰਵੀਦਾਸ ਜੈਅੰਤੀ, ਵਰਲਡ ਕੈਂਸਰ ਦਿਵਸ, ਵੱਡਾ ਘਲੂਘਾਰਾ ਕੁੱਪ ਰੋਹੀੜਾ, ਵਰਲਡ ਰੇਡੀਓ ਦਿਵਸ, ਮਹਾਂਸ਼ਿਵਰਾਤਰੀ, ਇੰਟਰਨੈਸ਼ਨਲ ਮਾਤ ਭਾਸ਼ਾ ਦਿਵਸ ਅਤੇ ਨੈਸ਼ਨਲ ਸਾਇੰਸ ਦਿਵਸ ਨੂੰ ਸਮਰਪਿਤ ਸਥਾਨਕ ਨੈਣਾ ਦੇਵੀ ਧਰਮਸਾਲਾ ਵਿਖੇ ਹੋਈ ।ਮੀਟਿੰਗ ਦੀ ਸ਼ੁਰੂਆਤ ਬਹੁਤ ਹੀ ਇਮਾਨਦਾਰ ਅਤੇ ਸਮਝਦਾਰ ਲੀਡਰ ਕਾਮਰੇਡ ਹੁਸ਼ਿਆਰ ਸਿੰਘ ਗਰੇਵਾਲ (82) ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼੍ਰਧਾਂਜਲੀ ਦੇਕੇ ਕੀਤੀ ਗਈ।ਮੈਡਮ ਵਿਮਲਾ ਦੇਵੀ ਜਿਹੜੇ ਹਾਲੇ ਵੀ ਬਠਿੰਡਾ ਵਿਖੇ ਜੇਰੇ ਇਲਾਜ਼ ਹਨ ਅਤੇ ਹਰਭਜਨ ਸਿੰਘ, ਲਛਮਣ ਸਿੰਘ ਸਮੂਰਾਂ ਅਤੇ ਪ੍ਰਕਾਸ਼ ਚੰਦ ਭੋਜੋਵਾਲੀ ਲੰਬੀ ਬਿਮਾਰੀ ਤੋਂ ਬਾਦ ਠੀਕ ਹੋ ਕੇ ਘਰ ਪਹੁੰਚਣ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਇਸ ਮਹੀਨੇ ਵਿੱਚ ਬਰਨਾਲਾ ਵਿਖੇ ਆਲ ਇੰਡੀਆ ਬੀ.ਐੱਸ.ਐੱਨ.ਐੱਲ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਦੀ ਨਵੀਂ ਬ੍ਰਾਂਚ ਬਣਾਕੇ ਇਸਨੂੰ ਐਸੋਸੀਏਸ਼ਨ ਵਿੱਚ ਮਰਜ ਕਰਨ ਦੀ ਪ੍ਰਵਾਨਗੀ ਮੈਂਬਰਾਂ ਨੇ ਹੱਥ ਖੜੇ ਕਰਕੇ ਦਿੱਤੀ ਗਈ।ਐਸ ਐਸ ਸੰਗਰੂਰ ਵਿੱਚ ਜਿਹੜੇ ਸਾਥੀ ਹਾਲੇ ਤੱਕ ਐਸੋਸੀਏਸ਼ਨ ਦੇ ਮੈਂਬਰ ਨਹੀਂ ਬਣੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਮੈਂਬਰ ਬਣਾਉਣ ਲਈ ਬੇਨਤੀ ਕੀਤੀ ਗਈ। ਜਿਹੜੇ ਸਾਥੀ ਸੀ ਜੀ ਐਚ ਐਸ ਕਾਰਡ ਹੋਲਡਰ ਹਨ ਉਹ ਪੰਜਾਬ ਸਰਕਾਰ ਦਾ 10 ਲੱਖ ਦਾ ਸਿਹਤ ਬੀਮਾ ਯੋਜਨਾ ਵਾਲਾ ਕਾਰਡ ਨਾ ਬਣਵਾਉਣ ਕਿਓਂਕਿ ਸਹੂਲਤ ਸਿਰਫ਼ ਇੱਕ ਕਾਰਡ ਤੇ ਹੀ ਮਿਲੇਗੀ।ਜੈ ਸਿੰਘ ਅਤੇ ਜੀਵਨ ਪ੍ਰਕਾਸ਼ ਨੂੰ ਨਵੇਂ ਲਾਈਫ ਮੈਂਬਰ ਬਣਨ ਤੇ ਜੀ ਆਇਆਂ ਕਿਹਾ ਅਤੇ ਮੈਡਮ ਰਸਛਪਾਲ ਕੌਰ ਧੂਰੀ ਦਾ ਪਹਿਲੀਵਾਰ ਮੀਟਿੰਗ ਵਿੱਚ ਆਉਣ ਤੇ ਗਿਫ਼ਟ ਦੇਕੇ ਸਵਾਗਤ ਕੀਤਾ ਗਿਆ।ਐਕਸ ਗ੍ਰੇਸੀਆ ਤੇ ਕੱਟੇ ਗਏ ਇਨਕਮ ਟੈਕਸ ਦੇ ਰਿਫੰਡ ਕੇਸ ਇਕੱਠੇ ਹੋਕੇ ਸਾਂਝੇ ਮੁੱਦਿਆਂ ਤੇ ਨਿੱਜੀ ਦੀ ਥਾਂ ਇੱਕ ਪਲੇਟਫਾਰਮ ਤੇ ਲੜਾਈ ਲੜਨੀ ਚਾਹੀਦੀ ਹੈ।ਪੀ ਸੀ ਬਾਘਾ ਸਾਹਿਬ ਨੇ ਪਾਰਸ ਹੌਸਪੀਟਲ ਪੰਚਕੂਲਾ ਦੇ ਡਾਕਟਰਾਂ ਦੁਆਰਾ ਕੀਤੇ ਗਏ ਸਫ਼ਲ ਇਲਾਜ਼ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਦਾ ਧਨਵਾਦ ਵੀ ਕੀਤਾ। ਕੇਂਦਰ ਸਰਕਾਰ ਵੱਲੋ ਡੀ ਏ ਅਤੇ 9 ਸਾਲ ਤੋਂ ਤੀਜੇ ਪੀ ਆਰ ਸੀ ਹੁਣ ਤੱਕ ਨਾ ਦੇਣ ਦੇ ਰੋਸ ਵਜੋਂ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰਘਵੀਰ ਸਿੰਘ ਪ੍ਰਧਾਨ ਨੇ ਸਾਲ 2026 ਦਾ ਤਰਕਸ਼ੀਲ਼ ਕੈਲੰਡਰ ਲੋਕ ਅਰਪਣ ਕੀਤਾ ਤੇ ਸਭ ਨੂੰ ਵੰਡਿਆ ਗਿਆ। ਜਿਹੜੇ ਸਾਥੀਆਂ ਦੇ ਫ਼ਰਵਰੀ ਮਹੀਨੇ ਵਿੱਚ ਜਨਮ ਦਿਨ, ਮੈਰਿਜ ਐਨੀਵਰਸਰੀ ਜਾਂ ਬੇਟੇ/ਬੇਟੀਆਂ ਦੀ ਮੈਰਿਜ ਜਾਂ ਘਰ ਵਿੱਚ ਕੋਈ ਹੋਰ ਖੁਸ਼ ਹੋਈ ਹੈ,ਐਸੋਸੀਏਸ਼ਨ ਵੱਲੋਂ ਸਭ ਨੂੰ ਹਾਰ ਪਹਿਨਾ ਕੇ ਅਤੇ ਗਿਫ਼ਟ ਦੇਕੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਜਿਨ੍ਹਾਂ ਸਾਥੀਆਂ ਨੇ ਵਿੱਤੀ ਸਹਾਇਤਾ ਦਿੱਤੀ ਹੈ ਐਸੋਸੀਏਸ਼ਨ ਨੇ ਦਿਲੋਂ ਧੰਨਵਾਦ ਕੀਤਾ ਕਿਉਂਕਿ ਇਸ ਮਦਦ ਨਾਲ ਹੀ ਸਾਰਾ ਖਰਚਾ ਕੀਤਾ ਜਾਂਦਾ ਹੈ ਤੇ ਐਸੋਸੀਏਸ਼ਨ ਦੇ ਫੰਡ ਵਿੱਚੋਂ ਇੱਕ ਪੈਸਾ ਵੀ ਨਹੀਂ ਖਰਚਿਆ ਜਾਂਦਾ।ਸਾਰੇ ਪ੍ਰੋਗ੍ਰਾਮ ਦੀ ਰੂਪ ਰੇਖਾ ਦਾ ਖਰੜਾ ਸੁਰਿੰਦਰ ਪਾਲ ਨੇ ਤਿਆਰ ਕੀਤਾ ਹੈ। ਮੁੱਖ ਬੁਲਾਰੇ ਸ਼ਾਮ ਸੁੰਦਰ ਕੱਕੜ, ਵੀ ਕੇ ਮਿੱਤਲ, ਗੁਰਮੇਲ ਸਿੰਘ ਭੱਟੀ, ਰਘਵੀਰ ਸਿੰਘ ਪ੍ਰਧਾਨ, ਐਸ ਪੀ ਅੱਗਰਵਾਲ ਅਤੇ ਪੀ ਸੀ ਬਾਘਾ ਸਨ।  ਸਟੇਜ ਦੀ ਭੂਮਿਕਾ ਪੀ ਸੀ ਬਾਘਾ ਨੇ ਬਾਖੂਬੀ ਨਿਭਾਈ ।
ਮਾਸਟਰ ਪਰਮਵੇਦ  ਸੰਗਰੂਰ 
9417422349
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਏਅਰ ਐਂਬੂਲੈਂਸ ਲਈ ਪੰਜਾਬ ਗਰੁੱਪ ਵੱਲੋਂ ਚੈਰਿਟੀ ਸਮਾਗਮ
Next articleਅਮਰਗੜ੍ਹ ਤਹਿਸੀਲ ਦਫਤਰ ਚ “ਸਰਕਾਰਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ ” ਸੱਚ ਸਾਬਤ ਹੋਈ