HOME ਅਮਰਗੜ੍ਹ ਤਹਿਸੀਲ ਦਫਤਰ ਚ “ਸਰਕਾਰਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ...

ਅਮਰਗੜ੍ਹ ਤਹਿਸੀਲ ਦਫਤਰ ਚ “ਸਰਕਾਰਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ ” ਸੱਚ ਸਾਬਤ ਹੋਈ 

7
ਤਹਿਸੀਲ ਦਫਤਰ ਅਮਰਗੜ੍ਹ ਅਤੇ ਪਟਵਾਰੀਆਂ ਦੀਆਂ ਖਾਲੀ ਪਈਆਂ ਕੁਰਸੀਆਂ 

(ਪਟਵਾਰੀ ਵਿਆਹ ਦੇ ਪਕਵਾਨ ਖਾਂਦੇ ਰਹੇ ਤੇ ਕੰਮ ਵਾਲੇ ਲੋਕੀਂ ਦਫਤਰ ਦੇ ਧੱਕੇ ਖਾਂਦੇ ਰਹੇ )

ਅਮਰਗੜ੍ਹ    (ਸਮਾਜ ਵੀਕਲੀ)  (ਕੁਲਵੰਤ ਸਿੰਘ ਮੁਹਾਲੀ) ਭਾਵੇਂ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਅਤੇ ਸਰਕਾਰੀ ਦਫਤਰਾਂ ਅੰਦਰ ਆ ਰਹੀਆਂ ਮੁਸ਼ਕਿਲਾਂ ਤੋਂ ਨਿਯਾਤ ਦਿਵਾਉਣਨਿਤ ਦਿਨ ਵੱਡੇ-2 ਦਾਅਵੇ ਕਰੀਂ ਜਾ ਰਹੀ ਹੈ ਪਰ ਜ਼ਮੀਨੀ ਪੱਧਰ ਤੇ ਦਫਤਰਾਂ ਦੇ ਮੁਲਾਜ਼ਮਾਤ ਸਰਕਾਰੀ ਹੁਕਮਾਂ ਨੂੰ ਟਿੱਚ ਸਮਝਦੇ ਹਨ ਜਿਵੇੰ ਕਿ ਇੱਕ ਕਹਾਵਤ ਬਹੁਤ ਮਸ਼ਹੂਰ ਹੈ ਕਿ  ” ਅਫਸਰਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ ” ਇਹ ਕਹਾਵਤ ਜ਼ਿਲ੍ਹਾ ਮਾਲੇਰਕੋਟਲਾ ਦੀ ਸਬ ਡਵੀਜ਼ਨ ਵਿਖ਼ੇ ਬਣੇ ਤਹਿਸੀਲ ਕੰਪਲੈਕਸ ਵਿਖੇ ਉਸ ਸਮੇਂ ਸੱਚ ਸਾਬਤ ਹੋਈ ਜਦੋਂ ਮਿਤੀ 27 ਫਰਵਰੀ ਦਿਨ ਸ਼ੁਕਰਵਾਰ ਨੂੰ ਜਦੋਂ ਮੀਡੀਆ ਨੇ 02-18 ਵਜੇ ਲੋਕਾਂ ਦੇ ਕਹਿਣ ਤੇ ਤਹਿਸੀਲ ਕੰਪਲੈਕਸ ਵਿਖ਼ੇ ਜਾ ਕੇ ਦੇਖਿਆ ਅਤੇ ਕੰਮ ਕਰਾਉਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਕਿ ਤੁਹਾਨੂੰ ਕੋਈ ਮੁਸ਼ਕਲ ਤਾਂ ਨਹੀਂ ਆ ਰਹੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਮੁਸ਼ਕਲ ਨਾ ਪੁੱਛੋ ਜਦੋਂ ਕਿਉਂਕਿ ਅਸੀਂ ਕੰਮ ਕਰਵਾਉਣ ਲਈ ਆਏ ਹਾਂ ਸਾਨੂੰ ਇੱਥੇ ਪਟਵਾਰੀ ਤੇ ਇੱਕ ਕਾਨੂੰਗੋ ਮਿਲਿਆ ਹੈ ਜਦਕਿ ਬਾਕੀ ਦੇ ਸਾਰੇ ਹੀ ਪਟਵਾਰੀ ਕਰੀਬ 12-00 ਵਜੇ ਤੋਂ ਕਿੱਧਰ ਗਏ ਹਨ ਪਰ ਹੁਣ ਤੱਕ ਕੋਈ ਵਾਪਿਸ ਨਹੀਂ ਆਇਆ ਨਾ ਉਨ੍ਹਾਂ ਦਾ ਕੋਈ ਪਤਾ ਲੱਗਦਾ ਹੈ।ਉਨ੍ਹਾਂ ਕਿਹਾ ਕਿਹਾ ਅਗਲੇ ਦੋ ਦਿਨ ਛੁੱਟੀਆਂ ਨੇ, ਹੁਣ ਤਾਂ ਸੋਮਵਾਰ ਨੂੰ ਹੀ ਆਂਵਾਂਗੇ ਘਰ ਜਾ ਰਹੇ ਹਾ।ਲੋਕਾਂ ਦਾ ਕਹਿਣਾ ਸੀ ਕਿ ਕਿ ਇੱਕ-ਦੋ ਮਹਿਲਾ ਪਟਵਾਰੀ ਤਾਂ ਹਰ ਰੋਜ਼ ਤਿੰਨ ਵੀ ਨੀ ਵੱਜਣ ਦਿੰਦੀਆਂ ਤੁਰੰਤ ਇਥੋਂ ਚਲੀਆਂ ਜਾਂਦੀਆਂ ਨੇ, ਉਨ੍ਹਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ।ਜਦੋਂ ਇਸ ਸਬੰਧੀ ਪਟਵਾਰ ਖਾਨੇ ਦੇ ਵਿੱਚ ਆਪਣੀ ਸੀਟ ਤੇ ਬੈਠੇ  ਗੁਰਿੰਦਰਜੀਤ ਸਿੰਘ ਹਲਕਾ ਪਟਵਾਰੀ ਅਮਰਗੜ੍ਹ ਨਾਲ ਗੱਲਬਾਤ ਕੀਤੀ, ਕਿ ਬਾਕੀ ਪਟਵਾਰੀ ਕਿੱਥੇ ਹਨ ਤਾਂ ਉਨ੍ਹਾਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ।
(ਕੀ ਕਹਿਣਾ ਮੌਕੇ ਪਰ ਹਾਜ਼ਰ ਨਾ ਮਿਲਣ ਵਾਲੇ ਪਟਵਾਰੀਆਂ ਦਾ : ਜਦੋਂ ਇਸ ਸੰਬੰਧੀ ਮੌਕੇ ਤੇ ਹਾਜ਼ਰ ਨਾ ਮਿਲਣ ਵਾਲੇ ਪਟਵਾਰੀਆਂ ਨਾਲ ਫੋਨ ਤੇ ਵੀ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਵੀ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ।ਉੱਥੇ ਹੀ ਇੱਕ ਪਟਵਾਰੀ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ ਤੇ ਸਮੇਂ ਬਾਅਦ ਉਨ੍ਹਾਂ ਦਾ ਫੋਨ ਆਇਆ ਤੇ ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਕੀ ਤੁਸੀਂ ਅੱਜ ਡਿਊਟੀ ਤੇ ਆਏ ਸੀ ਉਨ੍ਹਾਂ ਕਿਹਾ ਹਾਂ ਵਿਚ ਉਤਰ ਦਿੱਤਾ, ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਹੁਣ ਕਿੱਥੇ ਹੋ ਤਾਂ ਉਨ੍ਹਾਂ ਕਿਹਾ ਕਿ ਸਾਡੇ ਇੱਕ ਮਹਿਲਾ ਪਟਵਾਰੀ ਦਾ ਵਿਆਹ ਹੈ ਉੱਥੇ ਹਾਂ ਤੇ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਕਿੰਨੇ ਵਜੇ ਦਫਤਰੋਂ ਗਏ ਸੀ ਉਨ੍ਹਾਂ ਕਿਹਾ ਮੈਂ ਤਿੰਨ ਵਜੇ ਗਿਆ ਹਾਂ ਅਤੇ ਆਨਲਾਈਨ ਛੁੱਟੀ ਅਪਲਾਈ ਕਰੀ ਹੈ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਸਵਾ ਦੋ ਵਜੇ ਤੁਸੀਂ ਸੀਟ ਤੇ ਨਹੀਂ ਸੀ, ਜਿਸਦਾ ਸਾਡੇ ਕੋਲ ਪਰੂਫ਼ ਹੈ ਤਾਂ ਉਨ੍ਹਾਂ ਝੱਟ ਫੋਨ ਕੱਟ ਦਿੱਤਾ।ਇਸ ਤੋਂ ਬਾਅਦ ਜਦੋਂ ਬਾਕੀ ਦੇ ਪਟਵਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਸਾਰਿਆਂ ਨੇ ਇਹੀ ਕਿਹਾ ਕਿ ਵਿਆਹ ਤੇ ਗਏ ਹਾਂ ਕਿੰਨੇ ਵਜੇ ਗਏ ਹਨ ਸਾਰਿਆਂ ਦੇ ਜਵਾਬ ਆਪਸ ਵਿੱਚ ਮੇਲ ਨਹੀਂ ਖਾਂਦੇ ਸੀ ਜਿਸਤੋਂ ਇਹ ਸਿੱਧ ਹੁੰਦਾ ਹੈ ਕਿ ਇੰਨਾ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਨਾ ਹੀ ਕਿਸੇ ਦਾ ਡਰ ਹੈ ਜਦੋਂ ਜੀ ਚਾਹੇ ਚਲੇ ਗਏ।
 (ਕੀ ਕਹਿਣਾ ਕਾਨੂੰਨਗੋ ਯੂਨੀਅਨ ਦੇ ਸੂਬਾ ਪ੍ਰਧਾਨ ਦਾ : ਜਦੋਂ ਇਸ ਮਾਮਲੇ ਸਬੰਧੀ ਦੀ ਕਾਨੂੰਨਗੋ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਗਈ ਕਿ ਕੋਈ ਵੀ ਪਟਵਾਰੀ ਵਿਆਹ ਲਈ ਮੌਕੇ ਛੁੱਟੀ ਲੈ ਸਕਦਾ ਹੈ ਤਾਂ ਉਨ੍ਹਾਂ ਕਿਹਾ ਜਦੋਂ ਪਤਾ ਹੈ ਕਿ ਇੰਨੀ ਤਾਰੀਖ ਨੂੰ ਵਿਆਹ ਹੈ ਪਹਿਲਾਂ ਛੁੱਟੀ ਲੈਣੀ ਬਣਦੀ ਹੈ ਨਾ ਕਿ ਮੌਕੇ ਉਨ੍ਹਾਂ ਕਿਹਾ ਕਿ ਸਿਰਫ ਐਮਰਜੈਂਸੀ ਮੌਕੇ ਸਿਰਫ ਬਿਮਾਰੀ ਲਈ ਮੌਕੇ ਤੇ ਛੁੱਟੀ ਲਈ  ਜਾਂਦੀ ਹੁੰਦੀ ਹੈ ਨਾ ਕਿ  ਕਿਸੇ ਵਿਆਹ ਜਾਂ ਹੋਈ ਕਿਸੇ ਪਾਰਟੀ ਵਿੱਚ ਜਾਣ ਵਾਸਤੇ ਛੁੱਟੀ ਲਈ ਜਾਵੇ।ਉਨ੍ਹਾਂ ਕਿਹਾ ਕਿ ਇਹ ਕੋਈ ਤਰੀਕਾ ਨਹੀਂ ਛੁੱਟੀ ਤੇ ਜਾਣ ਦਾ ਜਿਸ ਨਾਲ ਕਿ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਵੇ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਸੇਵਾ ਲਈ ਹਾਂ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਹੋਵੇ।)
 (ਕੀ ਕਹਿਣਾ ਐਸ ਡੀ ਐਮ ਅਮਰਗੜ੍ਹ ਦਾ : ਜਦੋਂ ਇਸ ਮਾਮਲੇ ਸਬੰਧੀ ਅਮਰਗੜ੍ਹ ਦੇ ਐਸ.ਡੀ.ਐਮ ਹਰਬੰਸ ਸਿੰਘ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪਟਵਾਰੀਆਂ ਦੀ ਗੈਰ ਹਾਜਰੀ ਸਬੰਧੀ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਮਾਮਲਾ ਧਿਆਨ ਵਿੱਚ ਨਹੀਂ ਹੈ ਹੁਣ ਮੀਡੀਆ ਰਾਹੀਂ ਮੇਰੇ ਮਾਮਲਾ ਧਿਆਨ ਦੇ ਵਿੱਚ ਆ ਗਿਆ ਹੈ ਪੜਤਾਲ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
(ਕੀ ਕਹਿਣਾ ਨਾਇਬ ਤਹਿਸੀਲਦਾਰ ਅਮਰਗੜ੍ਹ ਦਾ : ਇਸ ਮਾਮਲੇ ਸਬੰਧੀ ਅਮਰਗੜ੍ਹ ਦੇ ਨਾਇਬ ਤਹਿਸੀਲਦਾਰ ਸ ਲਵਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਕਿ ਤਹਸੀਲ ਦੇ ਵਿੱਚ ਇੱਕ ਪਟਵਾਰੀ ਤੇ ਇੱਕ ਕਾਨੂੰਗੋ ਹਾਜ਼ਰ ਹੈ, ਕੀ ਬਾਕੀ ਪਟਵਾਰੀਆਂ ਦੀ ਹਾਜ਼ਰ ਨਾ ਹੋਣ ਸਬੰਧੀ ਕੋਈ ਜਾਣਕਾਰੀ ਤੁਹਾਡੇ ਕੋਲ ਤਾਂ ਉਨ੍ਹਾਂ ਕਿਹਾ ਮੈਂ ਤਾਂ ਬਾਹਰ ਹਾਂ, ਪਰ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ  ਭਰੋਸਾ ਦਵਾਇਆ ਕਿ ਉਨ੍ਹਾਂ ਨੇ ਰਿਪੋਰਟ ਮੰਗੀ ਹੈ ਰਿਪੋਰਟ ਆਉਣ ਤੋਂ ਬਾਅਦ  ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।)
ਹੁਣ ਦੇਖਣਾ ਹੋਵੇਗਾ ਕਿ  ਕੁਤਾਹੀ ਵਰਤਣ ਵਾਲੇ ਪਟਵਾਰੀਆਂ ਦੇ ਉੱਪਰ ਸਰਕਾਰ ਅਤੇ ਮਹਿਕਮੇ ਵੱਲੋਂ ਕੋਈ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਾਂ ਇਸ ਗੱਲ ਨੂੰ ਠੰਡੇ ਬਸਤੇ ਚ ਪਾ ਦਿੱਤਾ ਜਾਵੇਗਾ ਕਿ ਲੋਕਾਂ ਦਾ ਕਿ ਐ !  ਕਿਉਂਕਿ ਜਿਸ ਲਹਿਜ਼ੇ ਚ ਔਰਤ ਪਟਵਾਰੀ ਮੈਡਮ ਚ ਆਪਣਾ ਪੱਖ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਪੂਰਨ ਤੌਰ ਤੇ ਅਧਿਕਾਰ ਹੈ ਅਸੀਂ ਜਦੋਂ ਮਰਜ਼ੀ ਅਚਾਨਕ ਛੁੱਟੀ ਲੈਕੇ ਕੋਈ ਫ਼ਕਸ਼ਨ ਆਟੈਂਡ ਕਰ ਸਕਦੇ ਹਾਂ ਇਸ ਨਾਲ ਡਿਊਟੀ ਨੂੰ ਕੋਈ ਫਰਕ ਨਹੀ ਪੈਂਦਾ ਜਦਕਿ ਪ੍ਰਾਪਤ ਜਾਣਕਾਰੀ ਅਨੁਸਾਰ ਅਚਾਨਕ ਛੁੱਟੀ ਸਿਰਫ ਬਿਮਾਰੀ ਦੀ ਹਾਲਤ ਚ ਲਈ ਜਾ ਸਕਦੀ ਹੈ ਅਤੇ ਬਾਕੀ ਕੰਮਾਂ ਲਈ 24 ਘੰਟੇ ਪਹਿਲਾਂ ਆਨ ਲਾਈਨ ਅਪਲਾਈ ਕਰਨੀ ਹੁੰਦੀ ਹੈ ਲੱਗਦਾ ਇਸ ਤਰਾਂ ਲੱਗਦਾ ਜਿਵੇੰ ਜ਼ਿਲ੍ਹਾ ਮਾਲੇਰਕੋਟਲਾ ਅੰਦਰ ਸਰਕਾਰ ਦੇ ਇਹ ਨਿਯਮ ਲਾਗੂ ਨਹੀਂ ਹੁੰਦੇ ਇੱਥੇ ਮੁਲਾਜ਼ਮਾਂ ਨੇ ਆਪਣੇ ਪੱਧਰ ਤੇ ਹੀ ਨਿਯਮ ਬਣਾਏ ਹੋਏ ਨੇ ਜਿਨ੍ਹਾਂ ਨੂੰ ਮੰਨਣਾ ਤੇ ਲਾਗੂ ਕਰਨਾ ਉਨ੍ਹਾਂ ਦੀ ਮਰਜ਼ੀ ਤੇ ਨਿਰਭਰ ਕਰਦੈ ਕਿ ਮੰਨਣਾ ਜਾ ਨਹੀ, ਚਲੋ ਰੱਬ ਰਾਖਾ ਆਮ ਪਬਲਿਕ ਦਾ !
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਲ ਇੰਡੀਆ ਬੀ.ਐੱਸ. ਐੱਨ.ਐੱਲ.ਪੈਨਸ਼ਨਰਜ਼ ਵੈੱਲਫੇਅਰ ਅਸੋਸੀਏਸ਼ਨ ਸੰਗਰੂਰ ਦੀ ਮਹੀਨਾਵਾਰੀ ਮੀਟਿੰਗ ਹੋਈ
Next articleਕੁਵੈਤ ਨੇ ਇੱਕ ਵੱਡੀ ਗਲਤੀ ਕੀਤੀ, ਤਿੰਨ ਅਮਰੀਕੀ ਲੜਾਕੂ ਜਹਾਜ਼ਾਂ ਨੂੰ ਹਵਾ ਵਿੱਚ ਡੇਗ ਦਿੱਤਾ।ਕੁਵੈਤ ਨੇ ਇੱਕ ਵੱਡੀ ਗਲਤੀ ਕੀਤੀ, ਤਿੰਨ ਅਮਰੀਕੀ ਲੜਾਕੂ ਜਹਾਜ਼ਾਂ ਨੂੰ ਹਵਾ ਵਿੱਚ ਡੇਗ ਦਿੱਤਾ।