HOME ਮੈਂ ਆਪਣੀ ਅਗਲੀ ਕਿਤਾਬ ਬੀ ਟੀ ਐਕਟ 1949 ਦੀ ਰਿਸਰਚ –ਪ੍ਰਿਆ ਅੰਬੇਡਕਰ

ਮੈਂ ਆਪਣੀ ਅਗਲੀ ਕਿਤਾਬ ਬੀ ਟੀ ਐਕਟ 1949 ਦੀ ਰਿਸਰਚ –ਪ੍ਰਿਆ ਅੰਬੇਡਕਰ

3
ਪ੍ਰਿਆ ਅੰਬੇਡਕਰ

 ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਅੱਜ ਮੈਂ ਆਪਣੀ ਅਗਲੀ ਕਿਤਾਬ “ਬੀ. ਟੀ. ਐਕਟ 1949 ” ਦੀ ਰਿਸਰਚ ਕਰ ਰਹੀ ਸੀ ਤੇ ਮੇਰੇ ਨਾਲ ਦੀ ਲਾਲ ਰੰਗ ਦੀ ਕੁਰਸੀ ਉੱਤੇ ਬੈਠਾ ਜੋਰਜ ਕਿਸੇ ਪਾਇਲਟ ਦੀ ਜੀਵਨੀ ਪੜ੍ਹ ਰਿਹਾ ਸੀ l ਸਾਡੇ ਆਲੇ ਦੁਆਲੇ ਹੋਰਨਾਂ ਸੀਟਾਂ ਉੱਪਰ ਮੁੰਡੇ ਕੁੜੀਆਂ ਬੈਠੇ ਆਪੋ ਆਪਣੀਆਂ ਕਿਤਾਬਾਂ ਚ ਮੂੰਹ ਦੇ ਕੇ ਗਿਆਨ ਦੀ ਖੋਜ ਕਰ ਰਹੇ
ਸਨ l ਚਾਰੇ ਪਾਸੇ ਖਾਮੋਸ਼ੀ ਪਸਰੀ ਸੀ l ਅਚਾਨਕ ਖਾਮੋਸ਼ੀ ਉਦੋਂ ਟੁੱਟ ਗਈ ਜਦੋ ਇੱਕ ਆਵਾਜ਼ ਮੇਰੇ ਕੰਨੀ ਆ ਕੇ ਪਈ…

“ਪ੍ਰਿਆ ਜੇ ਤੇਰੀ ਮਿਲੀਅਨ ਪੌਂਡ ਦੀ ਲੋਟਰੀ ਨਿਕਲ ਆਈ ਤਾਂ ਸਭ ਤੋ ਪਹਿਲਾ ਕੀ ਕਰੇਗੀ…?
( ਇਹ ਆਵਾਜ਼ ਜੋਰਜ ਦੀ ਸੀ ਜੋ ਆਪਣੇ ਸੱਜੇ ਹੱਥ ਚ ਕਿਤਾਬ ਫੜ ਕੇ ਮੇਰੇ ਕੰਨ ਚ ਸਾਹ ਦਬਦਿਆਂ ਹੋਲੀ ਸਹਿਜੇ ਪੁੱਛਣ ਲੱਗਾ )

”ਆਪਣੀਆਂ ਮਨਪਸੰਦ ਡਿਗਰੀਆਂ ਕਰਾਂਗੀ …( ਮੈਂ ਸਾਹਮਣੇ ਸ਼ੀਸ਼ੇ ਚ ਅੱਖਾਂ ਗੱਡਦੀ ਹੋਈ ਨੇ ਕਿਹਾ )

ਉਸਨੇ ਪੁੱਛਿਆ – ਕਿਹੜੀਆ -ਕਿਹੜੀਆਂ?

(ਮੈਂ ਕਿਤਾਬਾਂ ਚ ਮੂੰਹ ਦਿੰਦੀ ਨੇ ਕਿਹਾ) -“ਟ੍ਰਿਪਲ ਐਮ.ਏ ਕਰਕੇ ਫਿਰ ਐਮ ਫਿਲ ਕਰਾਂਗੀ ਤੇ ਪੀ .ਐੱਚ .ਡੀ, ਕਰਨਾ ਮੇਰਾ ਖਵਾਬ ਹੈ l ਉਸ ਤੋ ਬਾਦ ਲਾਅ ਦੀ ਡਿਗਰੀ ਕਰਕੇ ਬੈਰੀਸਟਰ ਦੀ ਪੜਾਈ ਕਰਾਂਗੀ, ਤੇ ਬਾਦ ਚ ਐਮ. ਬੀ .ਏ ਕਰਨਾ ਚਾਹੁੰਦੀ ਹਾਂ l

(ਉਸਨੇ ਹੈਰਾਨ ਹੋ ਕਿ ਪੁੱਛਿਆ )- “ਇਹ ਤਾਂ ਅਲੱਗ ਅਲੱਗ ਕਿੱਤੇ ਦੀਆ ਡਿਗਰੀਆਂ ਹਨ l ਆਪਸ ਵਿਚ ਮੇਲ ਹੀ ਨਹੀਂ ਹੈ? “

(ਮੈਂ ਉਸ ਵੱਲ ਦੇਖ ਕੇ ਮੁਸਕੁਰਾਉਂਦੀ ਨੇ ਕਿਹਾ ) ”ਪਤਾ ਹੈ ਮੈਨੂੰ …ਪਰ ਮੈਨੂੰ ਹਰ ਖੇਤਰ ਦਾ ਗਿਆਨ ਰੱਖਣਾ ਬਹੁਤ ਪਸੰਦ
ਆ l
ਮੈਂ ਰੱਜ ਕੇ ਪੜ੍ਹਨਾ ਲਿਖਣਾ ਚਾਹੁੰਦੀ ਹਾਂ ਤਾਂ ਜੋ ਮੈਂ ਡਾ. ਅੰਬੇਡਕਰ ਦੀ ਲਾਇਕ ਔਲਾਦ ਬਣ ਸਕਾ l “

(ਫਿਰ ਹੋਲੀ ਸਹਿਜੇ ਆਵਾਜ਼ ਆਈ )- ” ਪਰ ਇਸਦੇ ਲਈ ਤਾਂ ਤੂੰ ਇੰਗਲੈਂਡ ਦੀ ਗਵਰਮੈਂਟ ਤੋ ਲੋਨ ਲੈ ਕੇ ਵੀ ਪੜਾਈ ਪੂਰੀ ਕਰ ਸਕਦੀ ਹੈ …ਫਿਰ ਏਨਾ ਇੰਤਜ਼ਾਰ ਕਿਉ ?”

(ਮੈਂ ਫਿਰ ਕਿਤਾਬ ਚੋ ਨਜ਼ਰ ਕਢ ਕੇ ਉਸ ਵੱਲ ਸੁੱਟਦੀ ਨੇ ਕਿਹਾ )-“ ਬੇਸ਼ਕ ਲੋਨ ਲੈ ਸਕਦੀ ਹਾਂ , ਸਹੂਲਤਾਂ ਲੈ ਸਕਦੀ ਹਾਂ ਪਰ ਲਵਾਂਗੀ ਨਹੀਂ l”

ਉਹ ਪੁੱਛਦਾ – “ਕਿਉ ”?
. “ਹਰਜ ਕੀ ਹੈ? “

ਮੈਂ -”ਕਿਉਕਿ ਮੈਂ ਆਪਣੇ ਦਮ ਉੱਤੇ ਆਪਣੇ ਖਵਾਬ ਪੂਰੇ ਕਰਨੇ
ਹਨ l ਜਦੋ ਇਨਸਾਨ ਆਪਣੀ ਮਿਹਨਤ ਨਾਲ ਕੋਈ ਕੀਮਤੀ ਸ਼ੈਹ ਹਾਸਲ ਕਰਦਾ ਤਾਂ ਉਸਦਾ ਆਨੰਦ ਵੱਖਰਾ ਹੀ ਹੁੰਦਾ ,ਬਸ ਮੈਂ ਉਹ ਆਨੰਦ ਨੂੰ ਮਹਿਸੂਸ ਕਰਨਾ ਚਾਹੁੰਦੀ ਆ l“

(ਉਹ ਮੁਸਕੁਰਾਇਆ ਤੇ ਕਹਿਣ ਲੱਗਾ )- ”ਇਸ ਤੋ ਇਲਾਵਾ ਹੋਰ ਕੀ ਚਾਹੁੰਦੀ ਏ ? “

( ਮੈਂ ਦੋਵੇਂ ਹੱਥਾਂ ਦੀਆ ਮੁੱਠੀਆਂ ਬੰਦ ਕਰਕੇ ਦਿਲ ਉੱਤੇ ਰੱਖਦਿਆਂ ਕਿਹਾ )- ” ਬਸ ! ਇੱਕ ਖਾਸ ਖਵਾਇਸ਼ ਆ ਮੇਰੀ , ਕੇ ਜਿਸ ਦਿਨ ਪੀ .ਐੱਚ .ਡੀ. ਦੀ ਡਿਗਰੀ ਹਾਸਲ ਕਰਾ ਤਾਂ ਉਸ ਦਿਨ ਮੇਰੇ ਮਾਤਾ ਪਿਤਾ ਉਸ ਹਾਲ ਚ ਮੇਰੇ ਸਾਹਮਣੇ ਹੋਣ l ਮੈਂ ਆਪਣੀ ਮਾਤਾ ਦੇ ਡਿਗਰੀ ਵਾਲਾਂ ਕੋਟ ਪਵਾਵਾਂ ਤੇ ਪਿਤਾ ਦੇ ਸਿਰ ਉੱਤੇ ਡਿਗਰੀ ਵਾਲੀ ਹੈਟ ਰੱਖਦਿਆਂ ਯਾਦਗਾਰੀ ਤਸਵੀਰ ਕਰਾਵਾ…l“

ਉਹ ਮੇਰੀਆਂ ਅੱਖਾਂ ਚ ਅੱਖਾਂ ਪਾ ਕੇ ਏਦਾ ਦੇਖ ਰਿਹਾ ਸੀ ਮਾਨੋ ਜਿਵੇ ਮੇਰੀਆਂ ਅੱਖਾਂ ਚ ਸੁਪਨਿਆਂ ਦੀਆ ਹੱਦਾਂ ਨਾਪ ਰਿਹਾ ਹੋਵੇ l

“ ਮੈਂ ਸੋਚਿਆ ਸੀ ਤੂੰ ਬਾਕੀ ਕੁੜੀਆਂ ਵਾਂਗ ਗੱਡੀਆਂ ,ਬੰਗਲੇਆ, ਜਾ ਗਹਿਣਿਆ ਜਾ ਵਰਲਡ ਟੂਰ ਦੀਆ ਇੱਛਾਵਾਂ ਵਿਅਕਤ ਕਰੇਗੀ ਪਰ ਤੂੰ ਤਾਂ ….(ਕਹਿੰਦਾ ਹੋਇਆ ਫਿਰ ਮੇਰੀਆਂ ਅੱਖਾਂ ਚ ਦੇਖਣ ਲੱਗ ਗਿਆ l ”)

“ਲੈ ਪਾਗਲ…ਤੂੰ ਹੀ ਤਾਂ ਕਹਿੰਦਾ ਹੁੰਦਾ ਕੇ ਮੈਂ ਸਭ ਤੋ ਅਲੱਗ ਹਾਂ l
ਆਪਣੀ ਸੋਚ ਕਰਕੇ ਹੀ ਤਾਂ ਅਲੱਗ ਬਣਦਾ ਇਨਸਾਨ, ਜਿਵੇ ਮੈਂ.
“(ਮੈਂ ਮਾਸੂਮੀਅਤ ਵਾਲੀ ਮੁਸਕਾਨ ਨਾਲ ਜਵਾਬ ਦਿੰਦਿਆਂ ਕਿਹਾ )

”ਅੱਛਾ ! ਫਿਰ ਜੇ ਪੈਸੇ ਬੱਚ ਗਏ…ਉਸਦਾ ਕੀ ਕਰੇਗੀ ?“
(ਉਸਨੇ ਫਿਰ ਬੇਕਰਾਰੀ ਨਾਲ ਪੁੱਛਦਿਆਂ ਕਿਹਾ )

(ਕਿਤਾਬ ਦੇ ਪੰਨੇ ਫਰੋਲਦੀ ਨੇ ਮੈਂ ਕਿਹਾ )-”ਬਚੇ ਪੈਸਿਆਂ ਨਾਲ ਹੋਰਨਾਂ ਚਾਹਵਾਨਾ ਨੂੰ ਪੀ. ਐਚ. ਡੀ ਤੇ ਵਕਾਲਤ ਦੀਆ ਡਿਗਰੀਆਂ ਕਰਵਾਵਾਂਗੀ …“

(ਏਨਾ ਕਹਿ ਕੇ ਅਸੀਂ ਦੋਨੋ ਮੁਸਕੁਰਾ ਉਠੇ l ਮੈਂ ਆਪਣੀ ਕਿਤਾਬ ਵੱਲ ਝੁੱਕ ਕੇ ਮੁਸਕੁਰਾਈ ਤੇ ਉਹ ਪਰੇ ਖੱਬੇ ਪਾਸੇ ਕਿਤਾਬਾਂ ਵੱਲ ਦੇਖਦਾ ਹੋਇਆ ਬੁੱਲਾ ਚ ਮੁਸਕਰਾਉਣ ਲੱਗਾ )

“ਅੱਛਾ ਹੁਣ ਤੂੰ ਜਵਾਬ ਦੇ…ਤੂੰ ਕੀ ਕਰੇਗਾ ਜੇ ਤੇਰੀ ਮਿਲੀਅਨ ਪੌਂਡ ਦੀ ਲੋਟਰੀ ਨਿਕਲੇ ਤਾਂ? “ ( ਇਸ ਵਾਰ ਮੈਂ ਉਤਸੁਕਤਾ ਨਾਲ ਜੋਰਜ ਨੂੰ ਪੁੱਛਿਆ )

”ਦੱਸਾਂ ! ਕੀ ਕਰਾਂਗਾ ? “( ਓਹਨੇ ਸਾਹ ਚ ਬੋਲਦਿਆਂ ਪੁੱਛਿਆ )
”ਹਾਂ ਬਈ ਦੱਸ ? ( ਮੈਂ ਜਵਾਬ ਪਾਉਣ ਦੀ ਕਾਹਲੀ ਚ ਫਿਰ ਪੁੱਛਿਆ )

“ਲੈ ਸੁਣ ! ਮੈਂ ਤੇਰੀ ਹੋਰਨਾਂ ਚਾਹਵਾਨ ਵਿਦਿਆਰਥੀਆਂ ਨੂੰ ਡਿਗਰੀਆਂ ਕਰਵਾਉਣ ਚ ਮਦਦ ਕਰਾਂਗਾ “(ਉਸਨੇ ਮੇਰੇ ਵੱਲ ਦੇਖਦਿਆਂ ਕਿਹਾ ) l

”ਮੈਂ ਕੁੱਝ ਸਮਝੀ ਨਹੀਂ?“ (ਹਲਕੀਆਂ ਜਹੀਆਂ ਅੱਖਾਂ ਬੰਦ ਕਰਦਿਆ ਮੈਂ ਹੈਰਾਨ ਹੋ ਪੁੱਛਿਆ ? )

“ਜੇ ਮੇਰੀ ਮਿਲੀਅਨ ਪੌਂਡ ਦੀ ਲਾਟਰੀ ਨਿਕਲੀ ਤਾਂ ਮੈਂ ਵੀ ਤੇਰੇ ਨਾਲ ਮਦਦ ਕਰੂਗਾ ਦੂਜੇ ਵਿਦਿਆਰਥੀਆਂ ਦੀਆ ਡਿਗਰੀਆਂ ਹਾਸਲ ਕਰਨ ਚ, ਓਹਨਾ ਨੂੰ ਸਿਖਿਅਤ ਕਰਨ ਚ l ਮੈਂ ਵੀ ਪੈਸਾ ਦਊਗਾ l “( ਉਸਨੇ ਮੇਰੇ ਕੰਨ ਕੋਲ ਆ ਕੇ ਕਿਹਾ )

” ਸੱਚੀਂ ? “
( ਮੈਂ ਆਪਣੀ ਸੀਟ ਉਤੋਂ ਉੱਠਦਿਆਂ ਹੈਰਾਨ ਹੋ ਪੁੱਛਿਆ )

”ਹਾਂ ਬਿਲਕੁੱਲ “( ਉਸਨੇ ਬੈਠੇ ਨੇ ਮੇਰੇ ਵੱਲ ਦੇਖਦਿਆਂ ਕਿਹਾ )

”ਪਰ ਜੇ ਤੂੰ ਮੁੱਕਰ ਗਿਆ “l
(ਮੈਂ ਫਿਰ ਨਿਰਾਸ਼ ਹੋ ਕੇ ਬੈਠਦੀ ਨੇ ਪੁੱਛਿਆ )

”ਫਿਰ ਤੂੰ ਮੈਨੂੰ ਮੇਰਾ ਫਰਜ਼ ਯਾਦ ਕਰਾ ਦਈ ਦੁਬਾਰਾ…“
( ਉਹ ਭਰੋਸਾ ਦਵਾਉਦਿਆਂ ਬੋਲਿਆ ) l

”ਪਰ ਤੂੰ ਏਨਾ ਸਿਆਣਾ ਕਦੋ ਤੋ ਹੋ ਗਿਆ ?“
“ਸਿਆਣੀਆਂ ਗੱਲਾਂ ਕਰਨ ਲੱਗ ਗਿਆ ?“
(ਮੈਂ ਮਜ਼ਾਕ ਦੀ ਭਾਵਨਾ ਚ ਕਹਿੰਦਿਆਂ ਪੁੱਛਿਆ ) l

”ਤੇਰੇ ਨਾਲ ਜਿਓ ਇਹਨਾਂ ਕਿਤਾਬਾਂ ਚ ਬਹਿੰਦਾ ਉੱਠਦਾ ਹਾਂ “
“ਬਸ ਸਿਆਣਾ ਹੋ ਗਿਆ ”
(ਇਸ ਬਾਰ ਉਸਦੀ ਆਵਾਜ਼ ਚ ਇੱਕ ਖੋਹ ਜਹੀ ਸੀ )

ਹਲਕਾ ਜੇਹਾ ਮੁਸਕੁਰਾਉਣ ਤੋ ਬਾਦ ਮੈਂ ਜੋਰਜ ਦਾ ਧੰਨਵਾਦ ਕਰਦੀ ਹੋਈ ਬਿਨਾਂ ਕੁੱਝ ਹੋਰ ਕਹੇ ਕਿਤਾਬਾਂ ਸਮੇਟ ਕੇ ਲਾਇਬ੍ਰੇਰੀ ਚੋ ਬਾਹਰ ਆ ਗਈ l
✍️ਪ੍ਰਿਆ ਅੰਬੇਦਕਰ
( Author & writer )

Previous articleਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਲਗਾਏ ਜਾ ਰਹੇ ਕੈਂਪ ਦਾ ਪੋਸਟਰ ਜਾਰੀ।
Next articleਅਦਾਕਾਰ ਐਰਿਕ ਡੇਨ ਦਾ 53 ਸਾਲ ਦੀ ਉਮਰ ਵਿੱਚ ਦੇਹਾਂਤ