HOME ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਲਗਾਏ ਜਾ ਰਹੇ ਕੈਂਪ ਦਾ ਪੋਸਟਰ ਜਾਰੀ।

ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਲਗਾਏ ਜਾ ਰਹੇ ਕੈਂਪ ਦਾ ਪੋਸਟਰ ਜਾਰੀ।

5
ਫੋਟੋ: ਅੱਖਾਂ ਤੇ ਜਨਰਲ ਮੈਡੀਕਲ ਕੈਂਪ ਦਾ ਪੋਸਟਰ ਜਾਰੀ ਕਰਦੇ ਸਰਪੰਚ ਮੋਨੂੰ ,ਪੰਚ ਤਰਲੋਚਨ, ਸੁਰਿੰਦਰਪਾਲ ਸਿੰਘ, ਪੰਚ ਮੱਧਾ ਤੇ ਹੋਰ।

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਪੰਜਾਬੀ ਗਾਇਕ ਅਤੇ ਪ੍ਰਸਿੱਧ ਸਮਾਜ ਸੇਵਕ ਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਵਲੋਂ ਹਰ ਸਾਲ ਆਪਣੀ ਦਾਦੀ ਬਲਵੰਤ ਕੌਰ ਵੜੈਚ ਅਤੇ ਮਾਤਾ ਨਛੱਤਰ ਕੌਰ ਵੜੈਚ ਦੀ ਯਾਦ ਵਿੱਚ ਲਗਾਏ ਜਾ ਰਹੇ ਅੱਖਾਂ ਦੇ ਕੈਂਪ ਅਤੇ ਜਨਰਲ ਮੈਡੀਕਲ ਕੈਂਪ ਸਬੰਧੀ ਪੋਸਟਰ ਜਾਰੀ ਕਰ ਦਿੱਤਾ ਗਿਆ। ਪੋਸਟਰ ਜਾਰੀ ਕਰਨ ਦੀ ਰਸਮ ਪਿੰਡ ਦੇ ਸਰਪੰਚ ਕਮਲਜੀਤ ਮੋਨੂੰ ਅਤੇ ਪੂਰੀ ਪੰਚਾਇਤ ਵਲੋਂ ਨਿਭਾਈ ਗਈ। ਗਾਇਕ ਰੇਸ਼ਮ ਸਿੰਘ ਰੇਸ਼ਮ ਅਤੇ ਸਰਪੰਚ ਕਮਲਜੀਤ ਮੋਨੂੰ ਨੇ ਇਸ ਮੌਕੇ ਤੇ ਦੱਸਿਆ ਕਿ ਇਹ ਕੈਂਪ 1 ਮਾਰਚ 2026 ਦਿਨ ਐਤਵਾਰ ਨੂੰ ਨਿਰਮਲ ਕੁਟੀਆ ਹੱਪੋਵਾਲ ਰੋਡ ਪਿੰਡ ਖਟਕੜ ਖੁਰਦ ਵਿਖੇ ਲਗਾਇਆ ਜਾ ਰਿਹਾ ਹੈ ।ਇਸ ਕੈਂਪ ਵਿੱਚ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਤੇ ਮੁਫਤ ਦਵਾਈਆਂ ਅਤੇ ਐਨਕਾਂ ਦਿੱਤੀਆ ਜਾਣਗੀਆਂ । ਲੋੜਵੰਦ ਮਰੀਜ਼ਾਂ ਦੇ ਮੁਫਤ ਲੈਂਜ ਪਾਏ ਜਾਣਗੇ। ਜਨਰਲ ਮੈਡੀਕਲ ਕੈਂਪ ਵਿੱਚ ਡਾ.ਕਸ਼ਮੀਰ ਚੰਦ, ਡਾ.ਨਵਨੀਤ ਸਹਿਗਲ, ਡਾ.ਸੁਖਵਿੰਦਰ ਹੀਰਾ ਸਾਬਕਾ ਸਿਵਲ ਸਰਜਨ, ਡਾ.ਅਮਰੀਕ ਸਿੰਘ ਬੱਚਿਆਂ ਦੇ ਰੋਗਾਂ ਦੇ ਮਾਹਿਰ, ਡਾ.ਮਨੋਹਰ ਲਾਲ ਐਮ ਡੀ ਆਦਿ ਡਾਕਟਰ ਸਾਹਿਬਾਨ ਦੀ ਟੀਮ ਮਰੀਜ਼ਾਂ ਦਾ ਚੈਕਅੱਪ ਕਰਨਗੇ ਤੇ ਮੁਫਤ ਦਵਾਈਆਂ ਦਿੱਤੀਆ ਜਾਣਗੀਆਂ । ਪਿੰਡ ਦੇ ਪੰਚ ਤਰਲੋਚਨ ਸਿੰਘ ਅਤੇ ਪੰਚ ਮਦਨ ਲਾਲ ਮੱਧਾ ਨੇ ਕਿਹਾ ਇਲਾਕਾ ਨਿਵਾਸੀਆਂ ਨੂੰ ਇਹਨਾਂ ਲੋਕ ਸੇਵਾਵਾਂ ਦਾ ਪੂਰਾ ਫਾਇਦਾ ਉਠਾਉਣਾਂ ਚਾਹੀਦਾ ਹੈ।ਇਸ ਮੌਕੇ ਤੇ ਸਰਬਜੀਤ ਸਿੰਘ ਸਾਬਾ,ਦਿਦਾਰ ਸਿੰਘ,ਲੈਕ : ਸ਼ੰਕਰ ਦਾਸ, ਸੁਰਿੰਦਰਪਾਲ ਸਿੰਘ ਯੂਐਸਏ, ਦੇਵ, ਸਤਨਾਮ ਸਿੰਘ,ਸੁੱਖਾ, ਰਵੀ,ਹਰੀਕ੍ਰਿਸ਼ਨ ਨੰਬਰਦਾਰ, ਗੁਰਦਾਵਰ ਸਿੰਘ ਕਨੇਡਾ,ਸਤਨਾਮ ਸਿੰਘ, ਸੰਤੋਖ ਸਿੰਘ, ਮਿੰਟੂ,ਤਰਲੋਕ ਸਿੰਘ ਅਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਇੰਟਰਨੈੱਟ ਕੰਮ ਨਹੀਂ ਕਰ ਰਿਹਾ? ਚਿੰਤਾ ਨਾ ਕਰੋ… ਤੁਸੀਂ UPI ਭੁਗਤਾਨ ਔਫਲਾਈਨ ਵੀ ਕਰ ਸਕਦੇ ਹੋ; ਆਸਾਨ ਕਦਮ ਸਿੱਖੋ।
Next articleਮੈਂ ਆਪਣੀ ਅਗਲੀ ਕਿਤਾਬ ਬੀ ਟੀ ਐਕਟ 1949 ਦੀ ਰਿਸਰਚ –ਪ੍ਰਿਆ ਅੰਬੇਡਕਰ