HOME ਪਿੰਡ ਗੋਰਸੀਆਂ ਮੱਖਣ ਦੇ ਫੁੱਟਬਾਲ ਟੂਰਨਾਮੈਂਟ ਦਾ ਸ਼ਾਨੋ ਸ਼ੌਕਤ ਨਾਲ ਹੋਇਆ ਆਗਾਜ਼

ਪਿੰਡ ਗੋਰਸੀਆਂ ਮੱਖਣ ਦੇ ਫੁੱਟਬਾਲ ਟੂਰਨਾਮੈਂਟ ਦਾ ਸ਼ਾਨੋ ਸ਼ੌਕਤ ਨਾਲ ਹੋਇਆ ਆਗਾਜ਼

3

ਅਰਜਨ ਐਵਾਰਡ ਜੇਤੂ ਅੰਤਰਰਾਸ਼ਟਰੀ ਬੌਕਸਿੰਗ ਖਿਡਾਰਨ ਸਿਮਰਨਜੀਤ ਕੌਰ ਚੱਕਰ ਦਾ ਹੋਇਆ ਵਿਸ਼ੇਸ਼ ਸਨਮਾਨ

ਲੁਧਿਆਣਾ-ਸਿੱਧਵਾਂ ਬੇਟ  (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਇੱਥੋਂ ਨੇੜਲੇ  ਪਿੰਡ ਗੋਰਸੀਆਂ ਮੱਖਣ ਵਿਖੇ ਸ਼ਾਨਦਾਰ 9 ਸਾਈਡ ਓਪਨ ਫੁੱਟਵਾਲ ਟੂਰਨਾਮੈਂਟ ਰੋਇਲ ਸਪੋਰਟਸ ਕਲੱਬ, ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ , ਜਿਸ ਦਾ ਅਗਾਜ਼ ਸਿੱਖੀ ਸਿਧਾਂਤਾਂ ਅਨੁਸਾਰ ਗੁਰੂ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਿਆਂ ਸ਼ਾਨੋ ਸ਼ੌਕਤ ਨਾਲ ਕੀਤਾ ਗਿਆ ।  ਇਸ ਸਮੇਂ ਮੁੱਖ ਥਾਣਾ ਸਿੱਧਵਾਂ ਬੇਟ ਦੇ ਐਸ ਐਚ ਓ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਇਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ ਜੋ ਸਾਡੇ ਦੇਸ਼ ਦੇ ਭੱਵਿਖ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਦੀਆਂ ਹਨ । ਇਸ ਸਮੇਂ ਰੋਇਲ ਸਪੋਰਟਸ ਕਲੱਬ, ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ , ਪ੍ਰਬੰਧਕ ਕਮੇਟੀ ਦੇ ਮੈਂਬਰ ਜਸਪ੍ਰੀਤ ਸਿੰਘ ਜੱਸਾ, ਜਗਰੂਪ ਸਿੰਘ ਤੱਤਲਾ, ਰਣ ਸਿੰਘ ਸਮਰਾ, ਕਰਮਜੀਤ ਸਿੰਘ ਤੱਤਲਾ, ਲਖਵੀਰ ਸਿੰਘ ਮੈਂਬਰ ਅਤੇ ਪੰਨਾ ਸਿੰਘ ਨੇ ਕਿਹਾ ਹੈ ਕਿ ਇਸ ਟੂਰਨਾਮੈਂਟ ਵਿੱਚ ਪਹਿਲਾਂ ਇਨਾਮ 41000 ਰੂ ਤਰਲੋਕ ਸਿੰਘ ਕੈਨੇਡਾ ਅਤੇ ਦੂਜਾ ਇਨਾਮ 31000 ਸੁੱਖਾ ਤੱਤਲਾ ਅਤੇ ਵੈਸਟ ਖਿਡਾਰੀਆਂ ਨੂੰ ਸਾਈਕਲ ਨੰਬਰਦਾਰ ਸੁਖਜਿੰਦਰ ਸਿੰਘ ਤੱਤਲਾ ਦੇ ਪਰਿਵਾਰ ਵੱਲੋ ਦੇਕੇ ਜੇਤੂ ਟੀਮਾਂ ਨੂੰ ਨਿਵਾਜਿਆ ਜਾਵੇਗਾ। ਇਸ ਸਮੇਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਗੁਰੀ ਯੂ ਐਸ ਏ , ਪ੍ਰਭ ਸਮਰਾ ਯੂ ਐਸ ਏ , ਰਾਜਿੰਦਰ ਸਿੰਘ ਤੱਤਲਾ ਕੈਨੇਡਾ, ਮਨਵੀਰ ਸਿੰਘ ਤੱਤਲਾ, ਕੈਨੇਡਾ, ਕੁਲਤਾਰ ਸਿੰਘ ਤੱਤਲਾ , ਸੁਖਵੀਰ ਸਿੰਘ ਤੱਤਲਾ ਕੈਨੇਡਾ, ਜਸ਼ਨ ਤੱਤਲਾ ਕੈਨੇਡਾ, ਜ਼ੋਬਨ ਤੱਤਲਾ ਕੈਨੇਡਾ, ਜਸਪ੍ਰੀਤ ਸਿੰਘ ਤੱਤਲਾ ਕੈਨੇਡਾ, ਜਸਕਰਨ ਸਿੰਘ ਸਮਰਾ ਕੈਨੇਡਾ, ਸੁਖਦੀਪ ਸਿੰਘ ਫੌਜੀ , ਕੁਲਦੀਪ ਸਿੰਘ ਪੀ ਪੀ ਅਤੇ ਸੇਵਕ ਸਿੰਘ ਪੀ ਪੀ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ । ਇਸ ਸਮੇਂ ਜਿੱਥੇ ਉੱਘੇ ਕੂਮੈਟਰ ਲੱਖੀ ਢੱਟ ਨੇ ਟੂਰਨਾਮੈਂਟ ਖੇਡ ਰਹੀਆਂ ਟੀਮਾਂ ਦਾ ਵਰਨਣ ਕੀਤਾ ਉੱਥੇ ਹੀ ਪਿੰਡ ਗੋਰਸੀਆਂ ਮੱਖਣ ਦੀ ਦੋਹਤਰੀ ਅਰਜਨ ਐਵਾਰਡ ਜੇਤੂ ਅੰਤਰਰਾਸ਼ਟਰੀ ਬੌਕਸਿੰਗ ਖਿਡਾਰਨ ਸਿਮਰਨਜੀਤ ਕੌਰ ਚੱਕਰ ਦਾ ਵੀ ਆਉਣ ਏ ਵਿਸ਼ੇਸ਼ ਸਨਮਾਨ ਦੇਕੇ ਜੀ ਆਇਆਂ ਕਿਹਾ ਗਿਆ। ਇਸ ਸਮੇ ਇੰਨਾ ਦੇ ਨਾਲ ਹਰਮੇਲ ਸਿੰਘ ਗੋਗੀ, ਜਗਤਾਰ ਸਿੰਘ ਤੱਤਲਾ, ਪੰਚ ਬਲਜੀਤ ਸਿੰਘ, ਗੁਰਵਿੰਦਰ ਸਿੰਘ ਸੋਨੀ, ਕੁਲਵੀਰ ਸਿੰਘ, ਅਮਰਜੀਤ ਸਿੰਘ, ਮੋਹਣਾ , ਬਬਨਦੀਪ ਸਿੰਘ ਸਮੇਤ ਹੋਰ ਪੱਤਵੰਤੇ ਸੱਜਣ ਹਾਜ਼ਰ ਸੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲੱਗੀਆਂ ਡਿਊਟੀਆਂ ਦਾ ਕੰਪਿਊਟਰ ਅਧਿਆਪਕਾਂ ਵੱਲੋਂ ਕੀਤਾ ਗਿਆ ਇਨਕਾਰ
Next articleਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਲਈ ਕੇਂਦਰ ਸਰਕਾਰ ਨੂੰ ਯੋਗ ਕਦਮ ਚੁੱਕਣਾ ਚਾਹੀਦਾ ਹੈ : ਬਰਾੜ, ਕੁਲਾਰ, ਮੁਕੰਦਪੁਰ