HOME ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਟੈੱਟ ਦੇ ਵਿਰੋਧ ਵਿੱਚ ਸੰਘਰਸ਼...

ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਟੈੱਟ ਦੇ ਵਿਰੋਧ ਵਿੱਚ ਸੰਘਰਸ਼ ਦਾ ਐਲਾਨ, ਈ ਟੀ ਟੀ ਅਧਿਆਪਕ ਯੂਨੀਅਨ ਨੇ ਟੈੱਟ ਟੈਸਟ  ਬਾਈਕਾਟ ਕਰਨ ਦਾ ਲਿਆ ਫੈਸਲਾ

3
2011 ਤੋਂ ਪਹਿਲਾਂ ਭਰਤੀ ਅਧਿਆਪਕਾਂ ‘ਤੇ ਟੈੱਟ ਦੀ ਸ਼ਰਤ ਥੋਪਣਾ ਗ਼ਲਤ ਹੈ – ਜਸਵਿੰਦਰ ਸਿੰਘ ਸਿੱਧੂ
ਪੰਜਾਬ ਸਰਕਾਰ ਵੱਲੋਂ 2011 ਤੋਂ  ਪਹਿਲਾਂ ਭਰਤੀ ਅਧਿਆਪਕਾਂ ਨੂੰ ਟੈੱਟ ਤੋਂ ਲਾਜ਼ਮੀ ਛੋਟ ਦੇਣੀ ਬਣਦੀ ਹੈ-  ਜਸਪਾਲ ਥਿੰਦ
 ਕਪੂਰਥਲਾ,   (ਸਮਾਜ ਵੀਕਲੀ)   ( ਵਿਸ਼ੇਸ਼ ਪ੍ਰਤੀਨਿਧ) –  ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਥਿੰਦ  ਦੀ ਅਗਵਾਈ ਵਿੱਚ ਈ ਟੀ ਟੀ ਅਧਿਆਪਕ ਯੂਨੀਅਨ ਕਪੂਰਥਲਾ ਦੀ ਮੀਟਿੰਗ ਹੋਈ ।  ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਥਿੰਦ ਨੇ ਦੱਸਿਆ ਕਿ  ਸਟੇਟ ਕਮੇਟੀ ਦੀ ਹੋਈ ਮੀਟਿੰਗ ਵਿੱਚ ਈ ਟੀ ਟੀ ਅਧਿਆਪਕ ਯੂਨੀਅਨ ਨੇ ਟੈੱਟ ਟੈਸਟ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ l ਸਾਰੇ ਕਮੇਟੀ ਮੈਬਰਾਂ ਨੇ ਇਸ ਗੱਲ ਤੇ ਹਾਮੀ ਭਰੀ ਕਿ ਪੁਰਾਣੇ ਲੱਗੇ ਅਧਿਆਪਕਾਂ ‘ਤੇ ਟੈੱਟ ਦੀ ਸ਼ਰਤ ਲਾਉਣਾ ਸੰਵਿਧਾਨਕ ਨਹੀਂ ਹੈ। ਕਿਉਂਕਿ ਇਹਨਾਂ ਅਧਿਆਪਕਾਂ ਦੀ ਭਰਤੀ ਈ ਟੀ ਟੀ ਜਾਂ ਬੀ ਐੱਡ ਦੀ ਭਰਤੀ ਟੈਸਟ ਦੇ ਕੇ ਮੈਰਿਟ ਦੇ ਆਧਾਰ ‘ਤੇ ਹੋਈ ਹੈ। ਮੀਟਿੰਗ ਵਿੱਚ ਇਹ ਵੀ ਗੱਲ ਹੋਈ ਕਿ ਜਦੋਂ ਸ਼ੁਰੂਆਤ ਵਿੱਚ  ਕਿਸੇ ਵੀ ਪ੍ਰੀਖਿਆਰਥੀ ਨੇ ਟੈਸਟ ਦੇਣਾ ਹੁੰਦਾ ਤਾਂ ਉਸ ਨੇ ਮੁਕਾਬਲੇ ਦੀ ਪ੍ਰੀਖਿਆ ਵਿੱਚ ਸਾਰੇ ਵਿਸ਼ਿਆਂ ਦੀ ਤਿਆਰੀ ਕਰਨੀ ਹੁੰਦੀ ਹੈ। ਜੋ ਉਸ ਸਮੇਂ ਸਾਰੇ ਅਧਿਆਪਕਾਂ ਨੇ ਮੁਕਾਬਲੇ ਦੇ ਟੈਸਟ ਦੇ ਕੇ ਮੈਰਿਟ ਵਿੱਚ ਆ ਕੇ ਹੀ ਨੌਕਰੀ ਪ੍ਰਾਪਤ ਕੀਤੀ ਸੀ। ਈ. ਟੀ. ਟੀ ਅਧਿਆਪਕ ਯੂਨੀਅਨ ਪੰਜਾਬ  ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਸਮੂਹ ਅਧਿਆਪਕਾ ਨੂੰ ਕਿਹਾ ਕਿ  2011 ਤੋਂ ਪਹਿਲਾਂ ਭਰਤੀ ਹੋਇਆ ਕੋਈ ਵੀ ਅਧਿਆਪਕ ਟੈੱਟ ਦੀ ਪ੍ਰੀਖਿਆ ਨਹੀਂ ਦੇਵੇਗਾ ਅਤੇ ਇਸ ਸੰਬੰਧੀ ਜਲਦੀ ਹੀ ਸਿੱਖਿਆ ਮੰਤਰੀ ਪੰਜਾਬ ਨਾਲ਼ ਮੀਟਿੰਗ ਕੀਤੀ ਜਾਵੇਗੀ। ਉਹਨਾਂ ਵੱਲੋਂ ਪੂਰੇ ਪੰਜਾਬ ਦੇ 2011 ਤੋਂ ਪਹਿਲਾਂ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਕਿ ਇਸ ਟੈੱਟ ਟੈਸਟ ਨੂੰ ਨਾ ਦੇਣਾ ਹੀ ਇਸ ਨੂੰ ਰੋਕਣ ਦਾ ਸਭ ਤੋਂ ਵੱਡਾ ਹਥਿਆਰ ਹੈ। ਜਿਸ ਤਰ੍ਹਾਂ ਪੂਰੇ ਭਾਰਤ ਦੇ ਮੁਲਾਜ਼ਮਾਂ ਨੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਨਾ ਆਪਣਾ ਕੇ ਹੀ ਇਸ ਨੂੰ ਸੈਂਟਰ ਪੱਧਰ ‘ਤੇ ਖ਼ਤਮ ਕਰ ਦਿੱਤਾ ਹੈ। ਇਸ ਲਈ ਈ ਟੀ ਟੀ ਅਧਿਆਪਕ ਯੂਨੀਅਨ ਦੀ ਸਮੂਹ ਲੀਡਰਸ਼ਿਪ ਵੱਲੋਂ ਟੈੱਟ ਦਾ ਪੂਰਨ ਵਿਰੋਧ ਕੀਤਾ ਜਾਂਦਾ ਹੈ। ਇਸ ਮੌਕੇ ਤੇ ਉਹਨਾਂ ਦੇ ਨਾਲ ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਸੀ ਐੱਚ ਟੀ, ਸਰਬਜੀਤ ਸਿੰਘ ਵਿਤ ਸਕੱਤਰ , ਰਾਜਦੀਪ ਕੌਰ,ਆਦਿ ਅਧਿਆਪਕ ਹਾਜਰ ਸਨ l
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਾਭ ਕੰਵਲ ਰਾਜਾ ਸਾਹਿਬ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ
Next articleਇੱਕ ਰੋਜ਼ਾ ਐੱਨ.ਐੱਸ.ਕੈਂਪ.ਲਗਾਇਆ