HOME ਇੱਕ ਰੋਜ਼ਾ ਐੱਨ.ਐੱਸ.ਕੈਂਪ.ਲਗਾਇਆ

ਇੱਕ ਰੋਜ਼ਾ ਐੱਨ.ਐੱਸ.ਕੈਂਪ.ਲਗਾਇਆ

2

    (ਸਮਾਜ ਵੀਕਲੀ)   ਸਥਾਨਕ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਅੱਜ 16 ਫਰਵਰੀ ਨੂੰ ਕਾਲਜ ਕੈਂਪ ਵਿੱਚ ਪ੍ਰਿੰਸੀਪਲ ਡਾ.ਵਿਭਾ ਅਗਰਵਾਲ ਜੀ ਦੀ ਨਿਰਦੇਸ਼ਨਾ ਹੇਠ ਅਤੇ ਪ੍ਰੋਗਰਾਮ ਅਫ਼ਸਰ ਡਾ.ਰਾਮਪਾਲ ਸਿੰਘ ਦੀ ਅਗਵਾਈ ਵਿੱਚ ਇੱਕ ਰੋਜ਼ਾ ਐੱਨ.ਐੱਸ.ਐੱਸ ਕੈਂਪ ਲਗਾਇਆ ਗਿਆ।ਜਿਸ ਵਿੱਚ 50 ਵਲੰਟੀਅਰਾਂ ਭਾਗ ਲਿਆ। ਕੈਂਪ ਦੇ ਉਦਘਾਟਨੀ ਸੈਸ਼ਨ ਵਿੱਚ ਡਾ. ਵਿਭਾ ਅਗਰਵਾਲ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਅਜਿਹੇ ਕੈਂਪ ਲਾਉਣ ਦੇ ਲਈ ਪ੍ਰੇਰਿਤ ਕੀਤਾ ਤਾਂ ਜੋ ਵਿਦਿਆਰਥੀਆਂ ਅੰਦਰ ਸਮਾਜਿਕ ਭਲਾਈ ਦੀ ਭਾਵਨਾ ਉਤਪੰਨ ਹੋ ਸਕੇ। ਕੈਂਪ ਵਿੱਚ ਕਾਲਜ ਕੈਂਪਸ ਅਤੇ ਕਾਲਜ ਦੇ ਆਲ਼ੇ ਦੁਆਲ਼ੇ ਦੀ ਸਫ਼ਾਈ ਕੀਤੀ ਗਈ। ਕੈਂਪ ਪ੍ਰਤੀ ਵਿਦਿਆਰਥੀਆਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਅਤੇ ਕੈਂਪ ਦੀ ਸਫਲਤਾ ਲਈ ਕਾਲਜ ਦੇ ਸਮੂਹ ਪ੍ਰੋਫੈਸਰ ਸਾਹਿਬਾਨ ਦਾ ਭਰਪੂਰ ਸਹਿਯੋਗ ਰਿਹਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਟੈੱਟ ਦੇ ਵਿਰੋਧ ਵਿੱਚ ਸੰਘਰਸ਼ ਦਾ ਐਲਾਨ, ਈ ਟੀ ਟੀ ਅਧਿਆਪਕ ਯੂਨੀਅਨ ਨੇ ਟੈੱਟ ਟੈਸਟ  ਬਾਈਕਾਟ ਕਰਨ ਦਾ ਲਿਆ ਫੈਸਲਾ
Next articleਮਹਾਸਾਧਵੀ ਸ਼੍ਰੀ ਸਰਿਤਾ ਜੀ ਮਹਾਰਾਜ ਅਤੇ ਸਾਧਵੀ ਸ਼੍ਰੀ ਉਦਿਤਾ ਜੀ ਮਹਾਰਾਜ ਦਾ ਦੀਖਿਆ ਦਿਵਸ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।