
ਕਪੂਰਥਲਾ, (ਸਮਾਜ ਵੀਕਲੀ) ( ਕੌੜਾ ) – ਭਾਰਤ ਅੰਦਰ ਕ੍ਰਿਕਟ ਮੈਚਾਂ ਦਾ ਜਾਦੂ ਇਸ ਕਦਰ ਸਿਰ ਚੜ ਕੇ ਬੋਲਦਾ ਹੈ ਕਿ ਜਿਸ ਦੀਆਂ ਬਹੁਤ ਉਦਾਹਰਨਾਂ ਮਿਲ ਜਾਂਦੀਆਂ ਹਨ।ਪਰ ਜੇ ਕਿਧਰੇ ਸੰਸਾਰ ਦੀਆਂ ਦੋ ਪ੍ਰਸਿੱਧ ਵਿਰੋਧੀ ਟੀਮਾਂ ਭਾਰਤ ਅਤੇ ਪਾਕਿਸਤਾਨ ਮੈਚ ਖੇਡ ਰਹੀਆਂ ਹੋਣ ਅਤੇ ਉਹ ਵੀ ਟੀ ਟਵੰਟੀ ਵਰਲਡ ਕੱਪ ਹੋਵੇ, ਤਾਂ ਫਿਰ ਦਰਸ਼ਕਾਂ ਅੰਦਰ ਮੈਚ ਪ੍ਰਤੀ ਖਿੱਚ ਵੀ ਸਿਖਰਾਂ ਨੂੰ ਛੂਹ ਲਵੇਗੀ, ਤੇ ਇਨ੍ਹਾਂ ਦਰਸ਼ਕਾਂ ਚ ਭਾਵੇਂ ਲਾੜਾ ਤੇ ਲਾੜੇ ਹੀ ਕਿਉਂ ਨਾ ਹੋਣ। ਅਜਿਹੀ ਹੀ ਇੱਕ ਉਦਾਹਰਨ ਉਸ ਵੇਲੇ ਦੇਖਣ ਨੂੰ ਮਿਲੀ। ਜਦੋਂ ਆਪਣੇ ਵਿਆਹ ਵਾਲੇ ਦਿਨ ਰਾਤ ਦੀ ਰੱਖੀ ਹੋਈ ਰਿਸੈਪਸ਼ਨ ਪਾਰਟੀ ਮੌਕੇ ਲਾੜਾ ਜਸ਼ਨਦੀਪ ਸਿੰਘ ਸਪੁੱਤਰ ਸਰਬਜੀਤ ਸਿੰਘ ਸਾਬਕਾ ਸਰਪੰਚ ਪਿੰਡ ਬੂਲਪੁਰ ਜ਼ਿਲ੍ਹਾ ਕਪੂਰਥਲਾ ਅਤੇ ਲਾੜੀ ਸਿਮਰਨਜੀਤ ਕੌਰ ਸਪੁੱਤਰੀ ਸਰਦਾਰ ਨਿਰਮਲ ਸਿੰਘ ਵਾਸੀ ਪਿੰਡ ਸੂਜੋਕਾਲੀਆਂ ਜ਼ਿਲਾ ਕਪੂਰਥਲਾ ਨੇ ਪੈਲਸ ਅੰਦਰ ਹੀ ਵੱਡੀ ਸਕਰੀਨ ਲਾ ਕੇ ਭਾਰਤ ਅਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਦੇਖਿਆ। ਇਸ ਮੌਕੇ ਜਿੱਥੇ ਲਾੜਾ ਅਤੇ ਲਾੜੀ ਨੇ ਕ੍ਰਿਕਟ ਮੈਚ ਦਾ ਆਨੰਦ ਮਾਣਿਆ। ਉੱਥੇ ਆਏ ਹੋਏ ਸਾਰੇ ਮਹਿਮਾਨਾਂ ਨੇ ਵੀ ਮੈਚ ਦਾ ਸਿੱਧਾ ਪ੍ਰਸਾਰਨ ਦੇਖ ਕੇ ਲਾੜੇ ਲਾੜੀ ਅਤੇ ਪ੍ਰਬੰਧਕਾਂ ਨੂੰ ਵਿਆਹ ਅਤੇ ਭਾਰਤ ਦੇ 61 ਰਨਾਂ ਨਾਲ ਜੇਤੂ ਹੋਣ ਦੀਆਂ ਦੋਹਰੀਆਂ ਵਧਾਈਆਂ ਵੀ ਸਾਂਝੀਆਂ ਕੀਤੀਆਂ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


