HOME ਗੂਗਲ ਪੇ ਦੇ ਮਾਧਿਅਮ ਰਾਹੀਂ ਇੱਕ ਵਿਅਕਤੀ ਵੱਲੋਂ ਲੋਕਾਂ ਨਾਲ ਮਾਰੀ ਜਾ...

ਗੂਗਲ ਪੇ ਦੇ ਮਾਧਿਅਮ ਰਾਹੀਂ ਇੱਕ ਵਿਅਕਤੀ ਵੱਲੋਂ ਲੋਕਾਂ ਨਾਲ ਮਾਰੀ ਜਾ ਰਹੀ ਹੈ ਠੱਗੀ

2
ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਹਲਕੇ ਵਿੱਚ ਇੱਕ ਵਿਅਕਤੀ ਵੱਲੋਂ ਨਵਾਂ ਢੰਗ ਲੱਭਦੇ ਹੋਏ ਗੂਗਲ ਪੇ ਦੇ ਮਾਧਿਅਮ ਰਾਹੀਂ ਲੋਕਾਂ ਨਾਲ ਠੱਗੀ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਕਥਿਤ ਤੌਰ ‘ਤੇ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਬੀਤੇ ਕੁੱਝ ਦਿਨਾਂ ਤੋਂ ਇੱਕ ਵਿਅਕਤੀ ਭੀੜ-ਭੜੱਕੇ ਵਾਲੀਆਂ ਦੁਕਾਨਾਂ ਜਿਨਾਂ ਵਿੱਚ ਮੈਡੀਕਲ ਸਟੋਰ ਵੀ ਸ਼ਾਮਿਲ ਹਨ ਉੱਤੇ ਜਾਂਦਾ ਹੈ ਅਤੇ ਉਥੋਂ 50 ਜਾਂ 100 ਰੁਪਏ ਦਾ ਸਮਾਨ ਖਰੀਦ ਕੇ ਦੁਕਾਨ ਮਾਲਕ ਨੂੰ ਕਹਿੰਦਾ ਹੈ ਕਿ ਮੇਰੇ ਕੋਲ ਕੈਸ਼ ਨਹੀਂ ਸਿਰਫ ਗੂਗਲ ਪੇ ਵਿੱਚ ਹੀ ਪੈਸੇ ਹਨ ਅਤੇ ਮੈਂ ਤੁਹਾਨੂੰ 500 ਰੁਪਏ ਗੂਗਲ ਪੇ ਕਰ ਦਿੰਦਾ ਹਾਂ ਤੇ ਤੁਸੀਂ ਮੈਨੂੰ ਬਚਦੇ ਪੈਸੇ ਵਾਪਸ ਦੇ ਦਿਓ ਕਿਉਂਕਿ ਮੈਂ ਕੁੱਝ ਹੋਰ ਸਮਾਨ ਖਰੀਦਣਾ ਹੈ ਜਿੱਥੇ ਗੂਗਲ ਪੇ ਰਾਹੀਂ ਪੇਮੈਂਟ ਨਹੀਂ ਹੋ ਸਕਦੀ। ਸਬੰਧਤ ਦੁਕਾਨਦਾਰ ਉਸ ਦੇ ਮੋਬਾਇਲ ਫੋਨ ‘ਤੇ ਗੂਗਲ ਪੇਮੈਂਟ ਦੀ ਲੱਗੀ ਟਿਕ ਦੇਖ ਕੇ ਉਸ ਨੂੰ ਬਕਾਇਆ ਬਚਦੇ ਪੈਸੇ ਦੇ ਦਿੰਦੇ। ਠੱਗੀ ਮਾਰਨ ਦੇ ਇਸ ਨਵੇਂ ਢੰਗ ਨਾਲ ਵਿਅਕਤੀ ਨੇ ਪੈਟਰੋਲ ਪੰਪ, ਮੈਡੀਕਲ ਸਟੋਰਾਂ, ਕਿਰਿਆਨੇ ਤੇ ਹੋਰ ਦੁਕਾਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ। ਠੱਗੀ ਦਾ ਸ਼ਿਕਾਰ ਹੋਏ ਦੁਕਾਨਦਾਰਾਂ ਨੂੰ ਬਾਅਦ ਵਿੱਚ ਹੀ ਪਤਾ ਲੱਗਦਾ। ਜਿਨਾਂ ਦੁਕਾਨਾਂ ‘ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਉਹਨਾਂ ਵੱਲੋਂ ਤਾਂ ਰਿਕਾਰਡਿੰਗ ਚੈੱਕ ਕਰ ਲਈ ਜਾਂਦੀ ਹੈ ਲੇਕਿਨ ਜਿਨਾਂ ਦੁਕਾਨਾਂ ‘ਤੇ ਕੈਮਰੇ ਆਦਿ ਨਹੀਂ ਉਹਨਾਂ ਲਈ ਮੁਸ਼ਕਿਲ ਹੁੰਦੀ ਹੈ। ਪਤਾ ਲੱਗਾ ਹੈ ਕਿ ਇੱਕ ਦੁਕਾਨਦਾਰ ਨੇ ਤਾਂ ਕੈਮਰਿਆਂ ਵਿੱਚ ਕੈਦ ਹੋਈ ਉਸ ਦੀ ਵੀਡੀਓ ਤੋਂ ਵਿਅਕਤੀ ਦੀ ਪਛਾਣ ਕੀਤੀ ਅਤੇ ਪੁੱਛਗਿਛ ਕਰਦੇ ਹੋਏ ਉਸਦੇ ਪਿੰਡ ਪਹੁੰਚ ਕੀਤੀ ਜਿੱਥੇ ਉਸਦੀ ਬਿਮਾਰ ਮਾਂ ਨੇ ਮਿੰਨਤ ਕੀਤੀ ਅਤੇ ਮਾਰੀ ਗਈ ਠੱਗੀ ਦੇ ਪੈਸੇ ਵਾਪਸ ਕਰਵਾਏ। ਇਹ ਠੱਗ ਵਿਅਕਤੀ ਬਲਾਚੌਰ ਦੇ ਨੇੜਲੇ ਇੱਕ ਪਿੰਡ ਦਾ ਦੱਸਿਆ ਜਾ ਰਿਹਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਦੋਂ ਲਾੜੇ ਅਤੇ ਲਾੜੀ ਨੇ ਭਾਰਤ ਪਾਕਿਸਤਾਨ ਦਾ ਮੈਚ ਵੱਡੀ ਸਕਰੀਨ ਲਾ ਕੇ ਵੇਖਿਆ
Next articleਪੂਰਬੀ ਹਲਕੇ ਵਿੱਚ ਘੱਟ ਦਰਾਂ ‘ਤੇ ਜਾਇਦਾਦਾਂ ਦੀ ਰਜਿਸਟਰੀ ਕਰਕੇ ਸਰਕਾਰੀ ਮਾਲੀਏ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਟੈਂਪ ਡਿਊਟੀ ਘੁਟਾਲੇ ਵਿੱਚ ਹਾਈ ਕੋਰਟ ਵਿੱਚ ਪੁਲਿਸ ਦਾ ਬਿਆਨ