HOME ਪਿੰਡ ਘੁੰਮਣ ਕਲਾਂ ਵਿਖੇ ਮੁਫ਼ਤ ਆਯੂਸ਼ ਮੈਡੀਕਲ ਕੈੰਪ ਦਾ ਆਯੋਜਨ

ਪਿੰਡ ਘੁੰਮਣ ਕਲਾਂ ਵਿਖੇ ਮੁਫ਼ਤ ਆਯੂਸ਼ ਮੈਡੀਕਲ ਕੈੰਪ ਦਾ ਆਯੋਜਨ

4
ਮਾਨਸਾ  (ਸਮਾਜ ਵੀਕਲੀ)   ਮਾਨਯੋਗ ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਜੀ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡੀ.ਏ.ਯੂ.ਓ. ਮਾਨਸਾ ਡਾ. ਨਮਿਤਾ ਗਰਗ ਜੀ ਅਤੇ ਜ਼ਿਲ੍ਹਾ ਹੋਮਿਓਪੈਥੀ ਅਧਿਕਾਰੀ ਡਾ ਰਾਜੀਵ ਕੁਮਾਰ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਸਾਹਿਬ ਘੁੰਮਣ ਕਲਾਂ ਵਿਖੇ ਇੱਕ ਮੁਫ਼ਤ ਆਯੁਸ਼ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਡਾਕਟਰ ਵਰਿੰਦਰ ਕੁਮਾਰ ਏ ਐਮ ਓ ਤੇ ਡਾਕਟਰ ਪੂਜਾ ਰਾਣੀ ਏ ਐਮ ਓ ਅਤੇ ਹੋਮਿਓਪੈਥੀ ਡਾਕਟਰ ਪੋਮਲਪ੍ਰੀਤ ਕੌਰ ਨੇ ਮਰੀਜਾਂ ਨੂੰ ਚੈਕ ਕਰਨ ਉਪਰੰਤ ਫ਼ਰੀ ਦਵਾਈਆਂ ਦਿੱਤੀਆਂ।ਇਸ ਕੈਂਪ ਤੋਂ ਕੁੱਲ 588 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ, ਜਿਨ੍ਹਾਂ ਵਿੱਚੋਂ ਆਯੁਰਵੇਦਿਕ ਇਲਾਜ 306 ਅਤੇ ਹੋਮਿਓਪੈਥਿਕ ਇਲਾਜ 282 ਲੋਕਾਂ ਨੇ ਪ੍ਰਾਪਤ ਕੀਤਾ। ਸਟਾਫ ਵੱਲੋਂ ਕੈਂਪ ਦੌਰਾਨ ਮਰੀਜ਼ਾਂ ਨੂੰ ਆਹਾਰ ਸੰਬੰਧੀ ਜਾਣਕਾਰੀ ਦਿੱਤੀ ਆਯੁਰਵੈਦਾ ਉਪ ਵੈਦ ਕੁਲਦੀਪ ਸਿੰਘ ਅਤੇ ਕਿਰਨਪਾਲ ਕੌਰ ਨੇ ਮਰੀਜਾਂ ਨੂੰ ਦਵਾਈਆਂ ਵੰਡੀਆਂ  ਜਗਤਾਰ ਸਿੰਘ ਅਤੇ ਸੁਖਜਿੰਦਰ ਕੌਰ ਸੀਂਹ ਨੇ ਹੋਮਿਓਪੈਥੀ ਦਵਾਈਆਂ ਦੀ ਵੰਡ ਕੀਤੀ।
ਚਾਨਣਦੀਪ ਸਿੰਘ ਔਲਖ, ਸੰਪਰਕ 9876888177
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleDC urges banks to boost lending to agriculture sector in SBS Nagar
Next articleਜਦੋਂ ਲਾੜੇ ਅਤੇ ਲਾੜੀ ਨੇ ਭਾਰਤ ਪਾਕਿਸਤਾਨ ਦਾ ਮੈਚ ਵੱਡੀ ਸਕਰੀਨ ਲਾ ਕੇ ਵੇਖਿਆ