HOME ‘ਆਪ’ ਨੇਤਾ ਬੀਬੀ ਮਾਨ ਵੱਲੋਂ ਧੌਣ ‘ਤੇ ਗੋਡਾ ਰੱਖ ਕੇ ਪੰਜਾਬੀਆਂ ਤੋਂ...

‘ਆਪ’ ਨੇਤਾ ਬੀਬੀ ਮਾਨ ਵੱਲੋਂ ਧੌਣ ‘ਤੇ ਗੋਡਾ ਰੱਖ ਕੇ ਪੰਜਾਬੀਆਂ ਤੋਂ ਵੋਟ ਲੈਣ ਦੇ ਹੰਕਾਰ ਭਰੇ ਸ਼ਬਦ ਬੋਲਣਾ ਭਾਰਤੀ ਲੋਕਤੰਤਰ ਦਾ ਅਪਮਾਨ- ਬਾਵਾ

1

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ)– ‘ਆਪ’ ਪਾਰਟੀ ਦੀ ਨਕੋਦਰ ਹਲਕੇ ਤੋਂ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਅੰਦਰ ਹੰਕਾਰ ਦਾ ਨੱਕੋ-ਨੱਕ ਭਰਨਾ ਅਤੇ ਮਹਿੰਗੀ ਮੁੱਲ ਮਿਲੇ ਵੋਟ ਦੇ ਅਧਿਕਾਰ ਨੂੰ ਵੰਗਾਰਦੇ ਹੋਏ ਇਹ ਕਹਿਣਾ ਕਿ ਅਸੀਂ 117 ਵਿਧਾਨ ਸਭਾ ਸੀਟਾਂ ਪੰਜਾਬੀਆਂ ਦੀ ਧੌਣ ‘ਤੇ ਗੋਡਾ ਰੱਖ ਕੇ ਜਿੱਤਾਂਗੇ, ਇਹ ਵਡਮੁੱਲੀਆਂ ਕੁਰਬਾਨੀਆਂ ਦੇ ਕੇ ਲਏ ਵੋਟ ਦੇ ਅਧਿਕਾਰ ਦਾ ਅਪਮਾਨ ਹੈ ਅਤੇ ਭਾਰਤੀ ਲੋਕਤੰਤਰ ਦਾ ਨਿਰਾਦਰ ਹੈ। ਇਹ ਸ਼ਬਦ ਅੱਜ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਇੱਕ ਲਿਖਤੀ ਬਿਆਨ ਰਾਹੀਂ ਨਿੰਦਿਆ ਕਰਦੇ ਹੋਏ ਕਹੇ। ਸ਼੍ਰੀ ਬਾਵਾ ਨੇ ਕਿਹਾ ਕਿ ਵੋਟ ਦੇ ਅਧਿਕਾਰ ਦਾ ਸ਼ਰੇਆਮ ਮਜ਼ਾਕ ਉਡਾਉਣਾ ਦੱਸਦਾ ਹੈ ਕਿ ‘ਆਪ’ ਨੇਤਾਵਾਂ ਅੰਦਰ ਕਿੰਨਾ ਸੱਤਾ ਦਾ ਨਸ਼ਾ ਭਰਿਆ ਹੋਇਆ ਹੈ ਜੋ ਇਹ ਭੁੱਲ ਗਏ ਹਨ ਕਿ ਭਾਰਤ ਅੰਦਰ ਲੋਕਤੰਤਰ ਭਾਵ (ਵੋਟਾਂ ਦਾ ਰਾਜ) ਸਥਾਪਿਤ ਕਰਨ ਲਈ ਕਿਤਨੇ ਦੇਸ਼ ਭਗਤਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ ਵਰਗੇ ਮਹਾਨ ਲੋਕਾਂ ਨੇ ਜ਼ੇਲ੍ਹਾਂ ਕੱਟੀਆਂ, ਫਾਂਸੀਆਂ ਦੇ ਰੱਸੇ ਚੁੰਮੇ। ਉਹ ਸਮਾਂ ਸੀ ਜਦੋਂ ਆਜ਼ਾਦੀ ਦਾ ਸੰਗਰਾਮ ਚੱਲ ਰਿਹਾ ਸੀ ਤਾਂ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰਦਿਆਂ ਦਿੱਲੀ ਅੰਦਰ ਨਾਅਰੇ ਗੂੰਜਦੇ ਸਨ ਕਿ “ਲਾਲ ਕਿਲੇ ਸੇ ਆਈ ਆਵਾਜ਼- ਢਿੱਲੋਂ, ਸਹਿਗਲ, ਸ਼ਾਹਨਵਾਜ ਕੀ ਅੱਜ ਤਾਕਤ ਦੇ ਨਸ਼ੇ ਵਿੱਚ ‘ਆਪ’ ਨੇਤਾ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ..? ਕੀ ਦਫ਼ਤਰਾਂ ਵਿੱਚ ਲੱਗੀ ਭਗਤ ਸਿੰਘ ਦੀ ਤਸਵੀਰ ਇੱਕ ਦਿਖਾਵੇ ਤੋਂ ਬਿਨਾਂ ਕੁਝ ਵੀ ਨਹੀਂ..?

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous article38ਵੀਆਂ ਜਰਖੜ ਮਾਡਰਨ ਮਿੰਨੀ ਉਲਿੰਪਕ ਖੇਡਾਂ ਦਾ ਰੰਗਾ-ਰੰਗ ਹੋਇਆ ਆਗਾਜ਼
Next articleਸੀ.ਜੀ.ਸੀ ਯੂਨੀਵਰਸਿਟੀ ਮੋਹਾਲੀ ਵਿਖੇ ‘ਰਾਇਜਿੰਗ ਪੰਜਾਬ ਸਮਿੱਟ ਦਾ ਆਯੋਜਨ