HOME “ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਫਰਵਰੀ ਮਹੀਨੇ ਦੀ ਮਾਤ ਭਾਸ਼ਾ ਨੂੰ ਸਮਰਪਿਤ...

“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਫਰਵਰੀ ਮਹੀਨੇ ਦੀ ਮਾਤ ਭਾਸ਼ਾ ਨੂੰ ਸਮਰਪਿਤ “ਅੰਤਰਰਾਸ਼ਟਰੀ ਕਾਵਿ ਮਿਲਣੀ “ਬਹੁਤ ਸਫਲ ਅਤੇ ਪ੍ਰਭਾਵਸ਼ਾਲੀ ਹੋ ਨਿਬੜੀ “

4
ਰਮਿੰਦਰ ਰੰਮੀ

ਬਰੈਂਪਟਨ  (ਸਮਾਜ ਵੀਕਲੀ)  ( ਰਮਿੰਦਰ ਵਾਲੀਆ ) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਪ੍ਰਧਾਨ , ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ ਆਨਲਾਈਨ ਮਹੀਨਾਵਾਰ “ ਅੰਤਰਰਾਸ਼ਟਰੀ ਕਾਵਿ ਮਿਲਣੀ “ ਦਾ ਆਯੋਜਨ 8 ਫਰਵਰੀ ਦਿਨ ਐਤਵਾਰ ਨੂੰ ਕੀਤਾ ਗਿਆ । ਫ਼ਰਵਰੀ ਮਹੀਨੇ ਦੀ ਕਾਵਿ ਮਿਲਣੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੀ । ਇਸ ਕਾਵਿ ਮਿਲਣੀ ਦਾ ਮੰਚ ਸੰਚਾਲਨ ਕੀਤਾ ਰਿੰਟੂ ਭਾਟੀਆ ਜੀ ਨੇ ਕੀਤਾ ਜੋ ਬਹੁਤ ਕਾਬਿਲੇ ਤਾਰੀਫ਼ ਸੀ ।ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ . ਦਲਬੀਰ ਸਿੰਘ ਕਥੂਰੀਆ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਮੂਹ ਮੈਂਬਰਜ਼ ਨੂੰ ਕਾਵਿ ਮਿਲਣੀ ਦੇ ਇਸ ਉਪਰਾਲੇ ਦੀ ਵਧਾਈ ਵੀ ਦਿੱਤੀ । ਮੀਟਿੰਗ ਦੀ ਸ਼ੁਰੂਆਤ ਰਮਿੰਦਰ ਰੰਮੀ ਨੇ ਸੱਭਨੂੰ ਰਸਮੀ ਜੀ ਆਇਆਂ ਕਹਿੰਦਿਆਂ ਹੋਇਆਂ ਕੀਤੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਸਭਾ ਵੱਲੋਂ ਹੋ ਰਹੇ ਕੰਮਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ । ਉਹਨਾਂ ਨੇ ਸੁਰਜੀਤ ਕੌਰ ਨੂੰ ਮਾਤ ਭਾਸ਼ਾ ਦਿਵਸ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ । ਉਹਨਾਂ ਦੱਸਿਆ ਕਿ ਸਾਨੂੰ ਆਪਣੀ ਭਾਸ਼ਾ ਨੂੰ ਸੰਭਾਲਣ ਲਈ ਸਾਡੇ ਕੁਝ ਫ਼ਰਜ਼ ਨੇ ਤੇ ਉਸਦੀ ਪ੍ਰਫੁੱਲਿਤਾ ਲਈ ਕੰਮ ਕਰਨਾ ਤੇ ਸਾਨੂੰ ਆਪ ਜਾਗਰੂਕ ਹੋਣਾ ਤੇ ਦੂਸਰੇ ਲੋਕਾਂ ਨੂੰ ਜਾਗਰੂਕ ਕਰਨਾ ਵੀ ਸਾਡਾ ਫ਼ਰਜ਼ ਹੈ । ਕੈਨੇਡਾ ਵਿੱਚ ਕਾਫ਼ੀ ਕੰਮ ਹੋ ਰਿਹਾ ਹੈ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ । ਦੇਖਣ ਵਿੱਚ ਆਉਂਦਾ ਹੈ ਕਿ ਪੰਜਾਬ ਵਿੱਚ ਜਿੱਥੇ ਕਿਤੇ ਬਾਹਰ ਨਿਕਲੀਏ ਤਾਂ ਹਿੰਦੀ ਬੋਲੀ ਜਾਂਦੀ ਹੈ । ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚੇ ਜਿਹੜੀ ਮਰਜ਼ੀ ਭਾਸ਼ਾ ਬੋਲਣ ਪਰ ਪੰਜਾਬੀ ਵੀ ਸਿੱਖਣੀ ਤੇ ਬੋਲਣੀ ਚਾਹੀਦੀ ਹੈ । ਇਸ ਕਵੀ ਦਰਬਾਰ ਵਿਚ ਸਾਰੇ ਹੀ ਕਵੀਜਨ ਵਿਸ਼ੇਸ਼ ਮਹਿਮਾਨ ਸਨ । ਜਿਹਨਾਂ ਦੇ ਨਾਮ ਰਾਜਵਿੰਦਰ ਕੌਰ ਹੁੰਦਲ, ਗੁਰਚਰਨ ਸਿੰਘ ਜੋਗੀ,ਰਾਜਵੀਰ ਸੰਧੂ ਭਲੂਰੀਆ, ਕੁਲਵਿੰਦਰ ਸਿੰਘ ਗਾਖਲ ,ਸ਼ਾਮ ਸੰਧੂ, ਡਾ. ਪ੍ਰਭਜੋਤ ਕੌਰ,ਡਾ . ਸੁਖਪਾਲ ਕੌਰ , ਡਾ . ਅਰਮਾਨਪ੍ਰੀਤ ਸਿੰਘ ,ਡਾ . ਮਨਪ੍ਰੀਤ ਕੌਰ ਸਹੋਤਾ ,ਡਾ . ਆਂਚਲ ਅਰੋੜਾ ,ਅਮਾਰਾ ਸਾਇਮਾ ,ਡਾ . ਨਿਧੀ ਪਾਠਕ , ਹਰਸ਼ਰਨ ਕੌਰ , ਸਤਿੰਦਰ ਸਿੰਘ ਓਠੀ ਅਤੇ ਕਰਤਾਰ ਸਿੰਘ ਔਲਖ ਸਨ । ਰਿੰਟੂ ਜੀ ਨੇ ਮੀਟਿੰਗ ਦਾ ਆਗਾਜ਼ ਸੁਰਜੀਤ ਕੌਰ ਜੀ ਦੀ ਰਚਨਾ ( ਸਫ਼ਰ ਤੇ ਹਾਂ ) ਤੇ ਕੁਝ ਹੋਰ ਸ਼ਾਇਰਾਂ ਦੇ ਮਾਂ ਬੋਲੀ ਸੰਬੰਧੀ ਸ਼ੇਅਰ ਸੁਣਾ ਕੇ ਕੀਤਾ । ਤੇ ਫਿਰ ਰਿੰਟੂ ਜੀ ਨੇ ਵਾਰੀ ਵਾਰੀ ਸੱਭ ਦਾ ਤੁਆਰਫ਼ ਕਰਾ ਕੇ ਆਪਣੀ ਰਚਨਾ ਪੇਸ਼ ਕਰਨ ਲਈ ਕਿਹਾ । ਇਸ ਤਰਾਂ ਸੱਭ ਸ਼ਾਇਰਾਂ ਨੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਰਚਨਾਵਾਂ ਨੂੰ ਪੇਸ਼ ਕੀਤਾ । ਸਾਰੇ ਸ਼ਾਇਰਾਂ ਦੀਆਂ ਰਚਨਾਵਾਂ ਬਾਕਮਾਲ ਸਨ । ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਕੋਆਰਡੀਨੇਟਰ ਸ . ਮਲੂਕ ਸਿੰਘ ਕਾਹਲੋਂ ਨੇ ਮਾਤ ਭਾਸ਼ਾ ਦਿਵਸ ਸੰਬੰਧੀ ਬਹੁਤ ਭਾਵਪੂਰਤ ਵਿਚਾਰ ਪੇਸ਼ ਕੀਤੇ । ਉਹਨਾਂ ਨੇ ਆਪਣੀਆਂ ਕੁਝ ਚਿੰਤਾਵਾਂ ਨੂੰ ਵੀ ਜ਼ਾਹਿਰ ਕੀਤਾ । ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਇਸਦੀ ਪ੍ਰਫੁਲਤਾ ਲਈ ਰੱਲ ਕੇ ਯਤਨ ਕਰਨੇ ਚਾਹੀਦੇ ਹਨ ।ਪ੍ਰੋਗਰਾਮ ਨੂੰ ਸੱਮਅੱਪ ਤੋਂ ਪਹਿਲਾਂ ਰਮਿੰਦਰ ਰੰਮੀ ਦੀ ਰਚਨਾ ( ਇਸ਼ਕ ਖ਼ੁਦਾ ਦਾ ਸੋਹਣਾ ਮੰਦਿਰ ) ਸਕਿੰਦਰ ਧਮੋਟ ਜੀ ਦੁਆਰਾ ਯੂ ਟਿਊਬ ਤੇ ਵੀਡੀਓ ਬਣਾ ਕੇ ਉਹਨਾਂ ਸ਼ੇਅਰ ਕੀਤੀ ਤੀਜੇ ਉਸ ਲਿੰਕ ਨੂੰ ਮੀਟਿੰਗ ਵਿੱਚ ਰੀਲੀਜ਼ ਕੀਤਾ ਗਿਆ ਜਿਸਨੂੰ ਸੱਭਨੇ ਪਸੰਦ ਕੀਤਾ ਤੇ ਵਧਾਈ ਵੀ ਦਿੱਤੀ । ਅੰਤ ਵਿਚ ਸ .ਪਿਆਰਾ ਸਿੰਘ ਕੁੱਦੋਵਾਲ ਆਪਣੇ ਵਿਲੱਖਣ ਅੰਦਾਜ਼ ਤੇ ਦਮਦਾਰ ਅਵਾਜ਼ ਵਿੱਚ ਪ੍ਰੋਗਰਾਮ ਨੂੰ ਸਮ ਅੱਪ ਕਰਦੇ ਹਨ । ਉਹਨਾਂ ਨੇ ਪਹਿਲਾਂ ਸਕਿੰਦਰ ਧਮੋਟ ਤੇ ਰਮਿੰਦਰ ਰੰਮੀ ਨੂੰ ਵਧਾਈ ਦਿੱਤੀ ਤੇ ਧੰਨਵਾਦ ਵੀ ਕੀਤਾ ਐਨੀ ਖ਼ੂਬਸੂਰਤ ਅਵਾਜ਼ ਨਾਲ ਵੀਡੀਓ ਬਣਾਉਣ ਲਈ । ਉਹ ਬਹੁਤ ਸ਼ਿੱਦਤ ਨਾਲ ਸਾਰਾ ਪ੍ਰੋਗਰਾਮ ਨਿਠ ਕੇ ਸੁਣਦੇ ਹਨ ਫਿਰ ਸੱਭ ਦੀਆਂ ਰਚਨਾਵਾਂ ਦੇ ਬਾਰੇ ਆਪਣੇ ਪ੍ਰਭਾਵ ਪੇਸ਼ ਕਰਦੇ ਹਨ ।ਉਹਨਾਂ ਕਿਹਾ ਸਾਰੇ ਹੀ ਕਵੀਆਂ ਨੇ ਬਹੁਤ ਉੱਚਪਾਏ ਦੀਆਂ ਤੇ ਖ਼ੂਬਸੂਰਤ ਰਚਨਾਵਾਂ ਨੂੰ ਪੇਸ਼ ਕੀਤਾ । ਅੱਜ ਦੀ ਕਾਵਿ ਮਿਲਣੀ ਸਫ਼ਲ ਕਾਵਿ ਮਿਲਣੀ ਸੀ । ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਨਾਮਵਰ ਸ਼ਖ਼ਸੀਅਤਾਂ ਤੇ ਨਾਮਵਰ ਸ਼ਾਇਰਾਂ ਤੇ ਬਹੁਤ ਸਾਰੇ ਨਵੇਂ ਸ਼ਾਇਰਾਂ ਨੇ ਇਸ ਵਿੱਚ ਆਪਣੀ ਸ਼ਮੂਲੀਅਤ ਕੀਤੀ ਤੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ । ਅੰਤ ਵਿੱਚ ਰਮਿੰਦਰ ਰੰਮੀ ਨੇ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਆਪ ਸੱਭ ਦੇ ਪਿਆਰ , ਸਾਥ ਤੇ ਸਹਿਯੋਗ ਸਦਕਾ ਇਹ ਪ੍ਰੋਗਰਾਮ ਸਫ਼ਲ ਹੋ ਰਹੇ ਹਨ । ਇਸ ਸਫ਼ਲ ਪ੍ਰੋਗ੍ਰਾਮ ਲਈ ਤੇ ਕਾਮਯਾਬੀ ਲਈ ਆਪ ਸੱਭ ਵਧਾਈ ਦੇ ਪਾਤਰ ਹੋ ਧੰਨਵਾਦ ਸਹਿਤ ।
ਰਮਿੰਦਰ ਰੰਮੀ ਫ਼ਾਊਂਡਰ , ਪ੍ਰਧਾਨ ਅਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ੍ਰੀਆਸ ਪੇਪਰ ਮਿੱਲ ਬਨਾਂ ਦੇ ਵਰਕਰ 12 ਫਰਵਰੀ ਨੂੰ ਹੜਤਾਲ ਕਰਕੇ ਭਾਰੀ ਗਿਣਤੀ ਵਿੱਚ ਰੋਸ਼ ਮੁਜਾਹਰੇ ‘ਚ ਕਰਨੇ ਸ਼ਿਰਕਤ- ਮਹਾਂ ਸਿੰਘ ਰੌੜੀ
Next articleਜਸਵਿੰਦਰ ਸਿੰਘ ਦਿਲਾਵਰੀ ਨੂੰ ਸਦਮਾ ਮਾਤਾ ਦਾ ਦਿਹਾਂਤ ਵੱਖ ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ