HOME ਸ੍ਰੀਆਸ ਪੇਪਰ ਮਿੱਲ ਬਨਾਂ ਦੇ ਵਰਕਰ 12 ਫਰਵਰੀ ਨੂੰ ਹੜਤਾਲ ਕਰਕੇ...

ਸ੍ਰੀਆਸ ਪੇਪਰ ਮਿੱਲ ਬਨਾਂ ਦੇ ਵਰਕਰ 12 ਫਰਵਰੀ ਨੂੰ ਹੜਤਾਲ ਕਰਕੇ ਭਾਰੀ ਗਿਣਤੀ ਵਿੱਚ ਰੋਸ਼ ਮੁਜਾਹਰੇ ‘ਚ ਕਰਨੇ ਸ਼ਿਰਕਤ- ਮਹਾਂ ਸਿੰਘ ਰੌੜੀ

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )– ਸ੍ਰੀਆਸ ਪੇਪਰ ਮਿੱਲ ਬਨਾਂ ਦੇ ਵਰਕਰਾਂ ਵਲੋਂ ਫੈਕਟਰੀ ਅੱਗੇ ਗੇਟ ਰੈਲੀ   ਜਥੇਬੰਦੀ ਦੇ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ | ਜਿਸ ਵਿੱਚ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 12 ਫਰਵਰੀ ਨੂੰ  ਮੁਕੰਮਲ ਰੂਪ ਨਾਲ ਹੜਤਾਲ ਕਰਕੇ ਭਾਰੀ ਗਿਣਤੀ ਵਿੱਚ ਨਵਾਸ਼ਹਿਰ ਵਿਖੇ ਰੋਸ਼ ਮੁਜਾਹਰੇ ਵਿੱਚ ਪਹੁੰਚਣਗੇ |  ਰੈਲੀ ਨੂੰ  ਸੰਬੋਧਨ ਕਰਦੇ ਹੋਏ ਸੀ. ਆਈ. ਟੀ. ਯੂ ਦੇ ਸੂਬਾ ਜਨਰਲ ਸਕੱਤਰ ਮਹਾ ਸਿੰਘ  ਰੌੜੀ , ਜ਼ਿਲ੍ਹਾ ਸਕੱਤਰ ਜਸਵੰਤ ਸਿੰਘ ਸੈਣੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬਿਜਲੀ ਬਿੱਲ 2025 ਅਤੇ ਬੀਜ ਬਿੱਲ 2025 ਤੋ ਇਲਾਵਾਂ 29 ਲੇਵਰ ਕਾਨੂੰਨਾਂ ਨੂੰ  ਬਦਲ ਕੇ 4 ਲੇਵਰ ਕੋਡ ਬਣਾ ਕੇ ਕਿਸਾਨਾ ਮਜਦੂਰਾਂ ਤੇ ਮਿਹਨਤਕਸ਼ ਲੋਕਾਂ ਦੇ ਹੱਕ  ਹਕੂਕ ਖੋਹ ਕੇ ਫੈਕਟਰੀ ਮਾਲਕਾਂ ਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਦਾ ਰਾਹ ਪੱਧਰਾਂ ਕਰਨ ਜਾ ਰਹੀ ਹੈ |  4 ਕੋਡ ਲਾਗੂ ਕਰਨ ਦਾ ਮਤਲਬ ਹੈ ਕਿ ਟਰੇਡ ਯੂਨੀਅਨ ਹੱਕ ਨੂੰ  ਖਤਮ ਕਰਨ, ਮਿਲ ਰਹੀਆਂ ਸਾਰੀਆਂ ਸੁਵਿਧਾਵਾਂ ਨੂੰ  ਖਤਮ ਕਰਨਾ, ਮਜਦੂਰ ਦੀ ਦਿਹਾੜੀ 8 ਘੰਟੇ ਤੋਂ 12 ਘੰਟੇ ਕਰਨਾ, ਮਨਰੇਗਾ ਮਜਦੂਰਾਂ ਦੇ ਕੰਮ  ਦੇ ਕਾਨੂੰਨੀ ਅਧਿਕਾਰੀ ਨੂੰ  ਖਤਮ ਕਰਨਾ, ਲੋਕ ਪੱਖੀ ਸਕੀਮਾਂ ਖਤਮ ਕਰਨਾ , ਉਨ੍ਹਾਂ ਨੇ ਅਪੀਲ ਕੀਤੀ ਕਿ 12 ਫਰਵਰੀ ਨੂੰ  ਹੜਤਾਲ ਕਰਕੇ ਨਵਾਸ਼ਹਿਰ ਵਿਖੇ ਰੋਸ਼ ਮੁਜ਼ਾਹਰਾ ਕੀਤੀ ਜਾਵੇਗਾ | ਜਥੇਬੰਦੀ ਦੇ ਸਕੱਤਰ ਹਰੇ ਰਾਮ ਯਾਦਵ ਨੇ ਵਿਸ਼ਵਾਸ ਦਿਵਾਇਆ ਕਿ ਪੇਪਰ ਮਿੱਲ ਦੇ ਸਾਰੇ ਵਰਕਰ ਹੜਤਾਲ ਕਰਕੇ ਨਵਾਸ਼ਹਿਰ ਪਹੁੰਚਣਗੇ | ਪ੍ਰਧਾਨ ਸੁਖਦੇਵ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਏ ਜਾਣਾ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ-ਜਥੇਦਾਰ ਸੁਰਜੀਤ ਸਿੰਘ ਦੋਭਾਲੀ
Next article“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਫਰਵਰੀ ਮਹੀਨੇ ਦੀ ਮਾਤ ਭਾਸ਼ਾ ਨੂੰ ਸਮਰਪਿਤ “ਅੰਤਰਰਾਸ਼ਟਰੀ ਕਾਵਿ ਮਿਲਣੀ “ਬਹੁਤ ਸਫਲ ਅਤੇ ਪ੍ਰਭਾਵਸ਼ਾਲੀ ਹੋ ਨਿਬੜੀ “