HOME ਜਿਲ੍ਹੇ ਅੰਦਰ ਖਾਦਾਂ ਦੀ ਕਾਲਾਬਾਜਾਰੀ ਨੂੰ ਰੋਕਣ ਲਈ ਮੁੱਖ ਖੇਤੀਬਾੜੀ ਅਫਸਰ ਵਲੋਂ...

ਜਿਲ੍ਹੇ ਅੰਦਰ ਖਾਦਾਂ ਦੀ ਕਾਲਾਬਾਜਾਰੀ ਨੂੰ ਰੋਕਣ ਲਈ ਮੁੱਖ ਖੇਤੀਬਾੜੀ ਅਫਸਰ ਵਲੋਂ ਪਲਾਈਵੁੱਡ ਅਤੇ ਫੀਡ ਫੈਕਟਰੀਆਂ ਦੇ ਮਾਲਕਾਂ ਨਾਲ ਮੀਟਿੰਗ

ਬਲਾਚੌਰ,  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ ) ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ, ਡਾ ਗੁਰਜੀਤ ਸਿੰਘ ਬਰਾੜ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਗੁਲਪ੍ਰੀਤ ਸਿੰਘ ਔਲਖ ਡਿਪਟੀ ਕਮਿਸ਼ਨਰ ਵੱਲੋ ਜਾਰੀ ਨਿਰਦੇਸ਼ਾ ਤਹਿਤ ਜਿਲ੍ਹੇ ਅੰਦਰ ਖਾਦਾਂ ਦੀ ਖਾਦ ਦੀ ਕਾਲਾਬਾਜਾਰੀ ਅਤੇ ਫੈਕਟਰੀਆਂ ਵਿੱਚ ਖੇਤੀਬਾੜੀ ਗਰੇਡ ਯੂਰੀਆ ਦੀ ਦੁਰਵਰਤੋ ਨੂੰ ਰੋਕਣ  ਲਈ ਚਲਾਈ ਗਈ ਮੁਹਿੰਮ ਤਹਿਤ ਡਾ. ਰਾਕੇਸ਼ ਕੁਮਾਰ ਸ਼ਰਮਾ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਖੇਤੀਬਾੜੀ ਦਫਤਰ ਬਲਾਕ ਬਲਾਚੌਰ ਵਿਖੇ ਪਲਾਈਵੁੱਡ ਅਤੇ ਫੀਡ ਫੈਕਟਰੀਆਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਾ. ਰਾਕੇਸ਼ ਕੁਮਾਰ ਸ਼ਰਮਾ ਮੁੱਖ ਖੇਤੀਬਾੜੀ ਅਫਸਰ ਵਲੋਂ ਫੈਕਟਰੀ ਮਾਲਕਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਇੰਡਸਟਰ ਵਿੱਚ ਸਿਰਫ ਇੰਡਸਟਰੀ ਗਰੇਡ ਯੂਰੀਆ ਦੀ ਵਰਤੋ ਕੀਤੀ ਜਾਵੇ। ਸਰਕਾਰ ਵੱਲੋ ਖੇਤੀਬਾੜੀ ਗਰੇਡ ਯੂਰੀਆ ਕੇਵਲ ਕਿਸਾਨਾਂ ਨੂੰ ਸਬਸਿਡੀ ਤੇ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਇਸ ਦੀ ਗਲਤ ਤਰੀਕੇ ਨਾਲ ਵਰਤੋਂ ਕਿਸਾਨੀ ਤੋਂ ਇਲਾਵਾ ਪਲਾਈਵੁੱਡ ਅਤੇ ਫੀਡ ਫੈਕਟਰੀਆਂ ਵਿੱਚ ਨਹੀਂ ਹੋਣੀ ਚਾਹੀਦੀ। ਉਨਾਂ ਕਿਹਾ ਕਿ ਭਵਿੱਖ ਵਿੱਚ ਚੈਕਿੰਗ ਦੌਰਾਨ ਜੇਕਰ ਕੋਈ ਉਨਤਾਹੀ ਪਾਈ ਗਈ ਤਾਂ ਉਕਤ ਫੈਕਟਰੀ ਦੇ ਵਿਰੁਧ ਖਾਦ ਕੰਟਰੋਲ ਆਰਡਰ 1985 ਅਤੇ ਜਰੂਰੀ ਵਸਤਾਂ ਐਕਟ 1955 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਨਾਲ ਡਾ ਨੀਤਨ ਖੇਤੀਬਾੜੀ ਅਫਸਰ, ਡਾ ਵਿਜੈ ਮਹੇਸ਼ੀ ਖੇਤੀਬਾੜੀ ਵਿਕਾਸ ਅਫਸਰ (ਇੰਨਫੋਰਸਮੈਂਟ) ਸ਼ਹੀਦ ਭਗਤ ਸਿੰਘ ਨਗਰ ਅਤੇ ਡਾ ਜਗਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ ਬਲਾਚੌਰ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਲਾਚੌਰ ਇਲਾਕੇ ‘ਚ ਪੁਲਿਸ ਨੇ ਚਲਾਇਆ ਆਪ੍ਰੇਸ਼ਨ ਪ੍ਰਹਾਰ-2, ਪੁਲਿਸ ਟੀਮਾਂ ਨੇ ਘਰ ਘਰ ਜਾ ਕੇ ਕੀਤੀ ਚੈਕਿੰਗ
Next articleਐਮ.ਆਰ. ਸਿਟੀ ਪਬਲਿਕ ਸਕੂਲ ‘ਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ।