HOME ਬਲਾਚੌਰ ਇਲਾਕੇ ‘ਚ ਪੁਲਿਸ ਨੇ ਚਲਾਇਆ ਆਪ੍ਰੇਸ਼ਨ ਪ੍ਰਹਾਰ-2, ਪੁਲਿਸ ਟੀਮਾਂ...

ਬਲਾਚੌਰ ਇਲਾਕੇ ‘ਚ ਪੁਲਿਸ ਨੇ ਚਲਾਇਆ ਆਪ੍ਰੇਸ਼ਨ ਪ੍ਰਹਾਰ-2, ਪੁਲਿਸ ਟੀਮਾਂ ਨੇ ਘਰ ਘਰ ਜਾ ਕੇ ਕੀਤੀ ਚੈਕਿੰਗ

1
 ਨਸ਼ੇ ਤੇ ਛੋਟੇ ਤੇ ਵੱਡੇ ਮਗਰਮੱਛਾਂ ਨੂੰ  ਕਾਬੂ ਕਰਕੇ ਸਲਾਖਾ ਪਿੱਛੇ ਧਕੇਲਣਾ ਹੈ ਮਕਸਦ:ਡੀ ਐਸ ਪੀ ਹੇਮੰਤ ਕੁਮਾਰ ਮਲਹੋਤਰਾ ਬਲਾਚੌਰ 
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ )– ਡੀ ਜੀ ਪੀ  ਪੰਜਾਬ ਗੌਰਵ ਯਾਦਵ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਇਨ ਬਿੰਨ ਪਾਲਣਾਂ ਕਰਦੇ ਹੋਏ ਐਸ ਐਸ ਪੀ ਤੁਸ਼ਾਰ ਗੁਪਤਾ ਨਵਾਂਸ਼ਹਿਰ ਵਲੋਂ  ਜਿਲ੍ਹੇਂ ਵਿੱਚ ਡੀ ਐਸ ਪੀ ਹੇਮੰਤ ਕੁਮਾਰ ਮਲਹੋਤਰਾ ਦੀ ਅਗਵਾਈ ਹੇਠ ਕਾਠਗੜ੍ਹ ਪੁਲਿਸ ਟੀਮਾਂ ਦੀ ਗਠਨ ਕਰਕੇ ਥਾਣਾ ਕਾਠਗੜ੍ਹ ਦੇ ਇਲਾਕੇ  ਵਿੱਚ ਆਪ੍ਰੇਸ਼ਨ ਪ੍ਰਹਾਰ –2 ਚਲਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਹੇਮੰਤ ਕੁਮਾਰ ਮਲਹੋਤਰਾ ਨੇ ਦੱਸਿਆ ਕਿ  ਕਾਠਗੜ੍ਹ ਪੁਲਿਸ  ਵਲੋਂ ਟੀਮਾਂ ਦਾ ਗਠਨ ਕਰਕੇ ਅੱਜ ਤੜਕਸਾਰ ਰੱਤੇਵਾਲ, ਜਮੀਤਗੜ੍ਹ ਭੱਲਾ ਬੇਟ, ਪਨਿਆਲੀ , ਟੌਂਸਾ , ਰੈਲਮਾਜਰਾ, ਮਾਜਰਾ ਜੱਟਾਂ , ਤਾਜੋਵਾਲ ਅਤੇ ਹੋਰ ਆਸ ਪਾਸ ਦੇ ਪਿੰਡਾਂ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ |  ਉਨ੍ਹਾਂ ਕਿਹਾ ਕਿ ਸ਼ੱਕੀ ਵਿਆਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ | ਸਰਕਾਰ ਵਲੋਂ ਚਲਾਈ ਨਸ਼ੇ ਵਿਰੁੱਧ ਮੁਹਿੰਮ ਦਾ ਮੇਨ ਮਕਸਦ  ਛੋਟੇ ਮੋਟੇ ਨਸ਼ਾ  ਤੇ ਵੱਡੇ ਮੱਗਰਮੱਛ ਤਸਕਰਾਂ ਨੂੰ  ਕਾਬੂ ਸਲਾਖਾਂ ਦੇ ਪਿੱਛੇ ਧਕੇਲਣਾ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਡੇ ਆਸ ਪਾਸ ਜਾ ਦੂਰ ਨੇੜੇ ਅਜਿਹਾ ਕੋਈ ਵਿਆਕਤੀ ਨਸ਼ੇ ਦੀ ਸਪਲਾਈ ਕਰਦਾ  ਹੈ ਉਸਦੀ ਤੁਰੰਤ ਸੂਚਨਾ ਪੁਲਿਸਨੂੰ ਦਿੱਤੀ ਜਾਵੇ | ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਵੇਗਾ |  ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਕਿਸੇ ਨੂੰ  ਖਿਲਵਾੜ ਨਹੀ ਕਰਨ ਦਿੱਤਾ ਜਾਵੇਗਾ | ਪੁਲਿਸ ਇਲਾਕੇ ਵਿੱਚ ਕਾਨੂੰਨ ਵਿਵਸਥਾ ਨੂੰ  ਹਰ ਹਾਲਤ ਵਿੱਚ ਮੇਨਟੇਨ ਰੱਖਣ ਲਈ ਤੱਤਪਰ ਹੈ |ਬਾਕਸ ਅੱਜ ਕਾਠਗੜ੍ਹ ਪੁਲਿਸ ਵਲੋਂ 7 ਸ਼ਰਾਰਤੀ ਤੱਤਵਾਂ ਨੂੰ  ਕੀਤਾ ਕਾਬੂ ਅਤੇ ਆਪ੍ਰੇਸ਼ਨ ਪ੍ਰਹਾਰ 2 ਤੇ ਕੀਤੀ  ਚੈਕਿੰਗ ਆਪ੍ਰੇਸ਼ਨ ਪ੍ਰਹਾਰ ਦੀ ਤਹਿਤ ਐਸ ਐਸ ਪੀ ਤੁਸ਼ਾਰ ਗੁਪਤਾ ਵਲੋਂ ਡੀ ਐਸ ਪੀ ਹੇਮੰਤ ਕੁਮਾਰ, ਐਸ ਐਚ ਓ ਅਭਿਸ਼ੇਕ ਸ਼ਰਮਾ ਕਾਠਗੜ੍ਹ ਅਤੇ ਐਸ ਐਚ ਓ ਬਿਕਰਮ ਸਿੰਘ ਰੋੜੀ ਨੇ ਅਧਾਰਿਤ ਟੀਮਾਂ ਦਾ ਗਠਨ ਕੀਤਾ ਗਿਆ ਜਿਸਦੇ ਚੱਲਦੇ ਟੀਮਾਂ ਵਲੋਂ 7 ਸ਼ਰਾਰਤੀ ਤੱਤਵਾਂ ਨੂੰ  ਕਾਬੂ ਕੀਤਾ  | ਜੋ ਅਲੱਗ ਅਲੱਗ ਮੁਕੱਦਮਿਆਂ ਵਿੱਚ ਲੋੜੀਂਦੇ ਸਨ | ਉਨ੍ਹਾਂ ਕਿਹਾ ਕਿ ਇਨਾ ਕੋਲੋਂ ਬਾਰੀਕੀ ਨਾਲ ਪੁੱਛਗਿਛ ਕੀਤੀ ਜਾਵੇਗੀ |  ਐਸਐਸਓਅਭਿਸ਼ੇਕ ਸ਼ਰਮਾ ਨੇ ਸ਼ਰਾਰਤੀ ਤੱਤਵਾਂ ਨੂੰ  ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵਿਆਕਤੀ ਨਸ਼ੇ ਨਾਲ ਸਲਿਪਤ ਪਾਇਆ ਗਿਆ ਤਾ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੈਨੇਡਾ ਦੀ ਮੇਗਨ ਓਲਡਹੈਮ ਨੇ ਫ਼ਰੀਸਟਾਈਲ ਸਕੀਇੰਗ ‘ਚ ਕਾਂਸੀ ਦਾ ਤਮਗਾ ਜਿੱਤਿਆ
Next articleਜਿਲ੍ਹੇ ਅੰਦਰ ਖਾਦਾਂ ਦੀ ਕਾਲਾਬਾਜਾਰੀ ਨੂੰ ਰੋਕਣ ਲਈ ਮੁੱਖ ਖੇਤੀਬਾੜੀ ਅਫਸਰ ਵਲੋਂ ਪਲਾਈਵੁੱਡ ਅਤੇ ਫੀਡ ਫੈਕਟਰੀਆਂ ਦੇ ਮਾਲਕਾਂ ਨਾਲ ਮੀਟਿੰਗ