ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ) :- ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਉਹਨਾਂ ਨੇ ਗੁਰਬਾਣੀ ਰਚੀ ਤੇ ਸਮੁੱਚੀ ਦੁਨੀਆਂ ਵਿੱਚ ਗੁਰਬਾਣੀ ਦਾ ਪ੍ਰਚਾਰ ਕੀਤਾ ਸੱਚ ਦੇ ਮਾਰਗ ਉੱਤੇ ਚੱਲਣ ਵਹਿਮਾਂ ਭਰਮਾਂ ਪਖੰਡਾਂ ਤੋਂ ਦੂਰ ਰਹਿਣ ਦੇ ਇੱਕ ਨਹੀਂ ਅਨੇਕਾਂ ਉਪਦੇਸ਼ ਗੁਰਬਾਣੀ ਵਿੱਚ ਦਿੱਤੇ ਹਨ ਉਸ ਵੇਲੇ ਵੀ ਗੁਰੂ ਨਾਨਕ ਦੇਵ ਜੀ ਦਾ ਵਿਰੋਧ ਕਰਨ ਵਾਲੇ ਲੋਕ ਸਨ ਜਿਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਭੂਤਨਾ ਬੇਤਾਲਾ ਤੱਕ ਕਿਹਾ ਪਰ ਗੁਰੂ ਨਾਨਕ ਦੇਵ ਜੀ ਆਪਣੇ ਪ੍ਰਚਾਰ ਨੂੰ ਸਮਰਪਿਤ ਰਹੇ ਉਹਨਾਂ ਦੀ ਰਚੀ ਗੁਰਬਾਣੀ ਤੋਂ ਇੱਕ ਨਹੀਂ ਅਨੇਕਾਂ ਸੰਖਿਆਵਾਂ ਮਿਲ ਰਹੀਆਂ ਹਨ ਤੇ ਸਮੁੱਚੀ ਦੁਨੀਆਂ ਦੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜ ਕੇ ਗੁਰਬਾਣੀ ਪੜ੍ਨੀ ਵਿਚਾਰਨੀ ਕਥਾ ਕੀਰਤਨ ਆਦਿ ਕਰਕੇ ਜਿੱਥੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ ਉਥੇ ਅਨੇਕਾਂ ਪ੍ਰਾਣੀ ਆਪਣਾ ਜੀਵਨ ਸਫਲ ਕਰ ਰਹੇ ਹਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਕਾਲ ਦੇ ਸਮੇਂ ਦਰਮਿਆਨ ਅਨੇਕਾਂ ਗੁਰੂ ਦੋਖੀਆਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਗੁਰੂ ਘਰ ਅਤੇ ਗੁਰੂਆਂ ਦਾ ਵਿਰੋਧ ਕੀਤਾ ਅਨੇਕਾਂ ਗੁਰੂਆਂ ਭਗਤਾਂ ਸੂਰਬੀਰ ਯੋਧਿਆਂ ਫਕੀਰਾਂ ਨੂੰ ਤਸੀਹੇ ਤੱਕ ਦਿੱਤੇ ਗਏ ਇਹ ਤਾਂ ਸਿੱਖ ਧਰਮ ਤੇ ਸਿੱਖੀ ਉੱਪਰ ਬਾਹਰੋਂ ਹਮਲਾ ਕਰਨ ਵਾਲੇ ਸਨ ਪਰ ਜਿਹੜੇ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖ ਕੇ ਗੁਰੂ ਨਾਨਕ ਦੇਵ ਜੀ ਜਾਂ ਸਿੱਖ ਇਤਿਹਾਸ ਵਿਰੁੱਧ ਬੋਲਦੇ ਹਨ ਉਹਨਾਂ ਨੂੰ ਕੀ ਕਿਹਾ ਜਾਵੇ ਇਸੇ ਤਰ੍ਹਾਂ ਹੀ ਬੀਤੇ ਦਿਨੀ ਇੱਕ ਕੀਰਤਨ ਵਿਖਿਆਨ ਦੀ ਵੀਡੀਓ ਸਾਹਮਣੇ ਆਈ ਸੀ। ਜਿਸ ਵਿੱਚ ਕੀਰਤਨ ਕਰ ਰਿਹਾ ਗੁਰਜੰਟ ਸਿੰਘ ਜੋ ਬਰਨਾਲਾ ਨਾਲ ਸੰਬੰਧਿਤ ਹੈ ਇਹ ਕਹਿ ਰਿਹਾ ਸੀ ਕਿ ਜੇਕਰ ਅੱਜ ਗੁਰੂ ਨਾਨਕ ਦੇਵ ਜੀ ਆ ਜਾਣ ਤਾਂ ਉਸ ਤੋਂ ਪਹਿਲਾਂ ਅਸੀਂ ਆਪਣੇ ਬਾਬੇ ਅਤਰ ਸਿੰਘ ਮਸਤੂਆਣਾ ਸਾਹਿਬ ਦਾ ਸਤਿਕਾਰ ਕਰਾਂਗੇ ਕਿਉਂਕਿ ਗੁਰੂ ਨਾਨਕ ਦੇਵ ਜੀ ਤੋਂ ਬਾਬਾ ਅਤਰ ਸਿੰਘ ਜੀ ਵੱਡੇ ਹਨ ਅਜਿਹਾ ਕੁਝ ਇਸ ਨੇ ਇਕ ਕੀਰਤਨ ਵਿਖਿਆਨ ਦੌਰਾਨ ਸਟੇਜ ਉੱਪਰ ਕਿਹਾ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਜੁੜੀ ਹੋਈ ਸੀ। ਉਸ ਤੋਂ ਬਾਅਦ ਸਾਰਿਆਂ ਨੇ ਹੀ ਬੁਰਾ ਮਨਾਇਆ ਤੇ ਅਖੀਰ ਨੂੰ ਉਸ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਉਪਰ ਕਰ ਦਿੱਤੀ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਗੁਰਜੰਟ ਸਿੰਘ ਕੀਰਤਨੀਏ ਨੂੰ ਤਲਬ ਕੀਤਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਲੈਟਰ ਪੈਡ ਉੱਪਰ ਗੁਰਜੰਟ ਸਿੰਘ ਦਾ ਨਾਮ ਦਰਜ ਕਰਕੇ ਉਸ ਤੱਕ ਇਸ ਸੁਨੇਹਾ ਪਹੁੰਚਾ ਦਿੱਤਾ ਗਿਆ ਹੈ ਤੇ ਆਉਣ ਵਾਲੀ ਨੌ ਫਰਵਰੀ ਨੂੰ ਉਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਵਿੱਚ ਪੇਸ਼ ਕਰਦੇ ਹੁਕਮ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।ਜਦੋਂ ਗੁਰਜੰਟ ਸਿੰਘ ਦੀ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਨੀਵਾਂ ਦਿਖਾਉਣ ਦੀ ਇਤਰਾਜਯੋਗ ਵੀਡੀਓ ਕਲਿੱਪ ਸੋਸ਼ਲ ਮੀਡੀਆ ਉੱਪਰ ਆਏ ਤਾਂ ਅਨੇਕਾਂ ਧਾਰਮਿਕ ਪ੍ਰਚਾਰਕਾਂ ਬਾਬਿਆਂ ਕਥਾ ਵਾਚਕਾਂ ਤੇ ਆਮ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਬੁਰਾ ਮਨਾਇਆ। ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੇ ਜਥੇਦਾਰ ਨੇ ਗੁਰਜੰਟ ਸਿੰਘ ਨੂੰ ਬੁਲਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਕੱਲ ਨੂੰ ਕੋਈ ਇਹੋ ਜਿਹੇ ਹੋਰ ਸਿੱਖੀ ਬਾਣੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖ ਧਰਮ ਵਿਰੁੱਧ ਊਟ ਪਟਾਂਗ ਬੋਲਣਗੇ ਤਾਂ ਉਸ ਸੁਚੇਤ ਹੋ ਜਾਣਗੇ ਜਿਹੜਾ ਵੀ ਕੋਈ ਗੁਰੂ ਜਾਂ ਸਿੱਖ ਇਤਿਹਾਸ ਦਾ ਵਿਰੋਧ ਇਸ ਤਰ੍ਹਾਂ ਕਰਦਾ ਹੈ ਉਸ ਦਾ ਵਿਰੋਧ ਕਰਨਾ ਬਹੁਤ ਜਰੂਰੀ ਹੈ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



