HOME ਚੇਤੇ ਆਉਦੇ ਨੇ ਯਾਰ ਅਣਮੁੱਲੇ —–

ਚੇਤੇ ਆਉਦੇ ਨੇ ਯਾਰ ਅਣਮੁੱਲੇ —–

1
ਪੈਂਤੀਆ ਸਾਲਾਂ ਬਾਅਦ ਮਿਲੇ ਦਸਵੀਂ ਜਮਾਤ ਦੇ ਦੋਸਤਾਂ ਨੇ  ਮਨਾਇਆ ਜਸ਼ਨ ਏ ਮੁਹੱਬਤ 
ਮਹਿਤਪੁਰ,  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਅਜੋਕੇ ਸਮੇਂ ਵਿੱਚ ਜਦੋਂ ਕਿਸੇ ਕੋਲ ਕਿਸੇ ਲਈ ਵਕਤ ਨਹੀਂ ਹੈ ਦੁਨੀਆ ਪਦਾਰਥ ਵਾਦੀ ਸੋਚ ਵਿੱਚ ਗਲਤਾਨ ਮਾਇਆ ਦੀ ਦੌੜ ਵਿੱਚ ਮਗਨ ਹੈ ਅਜਿਹੇ ਹਾਲਾਤ ਵਿੱਚ ਕੁੱਝ ਚਿਹਰੇ ਅਜਿਹੇ ਵੀ ਸਮਾਜ ਵਿੱਚ ਮਿਲ ਜਾਂਦੇ ਹਨ ਜੋਂ ਬੀਤੇ ਦੀਆਂ ਯਾਦਾਂ ਦਿਲਾਂ ਵਿੱਚ ਸੰਭਾਲੀ ਬੈਠੇ ਹਨ ਅਜਿਹੀ ਦੋਸਤੀ ਦੀ ਇਕ ਮਿਸਾਲ ਮਹਿਤਪੁਰ ਨਜ਼ਦੀਕ ਪਿੰਡ ਆਦਰਮਾਨ ਵਿਖੇ ਵੇਖਣ ਨੂੰ ਮਿਲੀ । ਇਸ ਮੌਕੇ ਮਹੋਲ ਦੇਖਣ ਯੋਗ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ ਪੰਜਾਬ ਦੇ ਸੂਬਾ ਵਾਇਸ ਪ੍ਰਧਾਨ ਨਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਅੱਜ ਖੁਸ਼ੀ ਦਾ ਦਿਨ ਹੈ ਕਰੀਬ ਪੈਂਤੀ ਸਾਲ ਬਾਅਦ ਇਕ ਹੀ ਸਕੂਲ ਵਿੱਚ ਇਕ ਹੀ ਕਲਾਸ ਦਸਵੀਂ ਦੇ ਰਹੇ ਵਿਦਿਆਰਥੀ ਅੱਜ ਅਸੀਂ ਕੁਦਰਤੀ ਇਕੱਠੇ ਹੋਏ ਹਾਂ । ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਸਭ ਸਹੀ ਸਲਾਮਤ ਹਾਂ ਅਤੇ ਇਕ ਦੂਜੇ ਦੀ ਤੰਦਰੁਸਤੀ ਅਤੇ ਲੰਮੀ ਉਮਰ ਦੇ ਨਾਲ ਨਾਲ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦੇ ਹਾਂ। ਇਸ ਮੌਕੇ ਉਘੇ ਗਾਇਕ ਚੰਨ ਪ੍ਰਦੇਸੀ ਨੇ ਭਾਵੁਕ ਹੁੰਦਿਆਂ ਜਿਥੇ ਖੁਸ਼ੀ ਦੇ ਪਲ ਸਾਂਝੇ ਕੀਤੇ ਅਤੇ ਉਥੇ ਦੋਸਤਾਂ ਨੇ ਸਕੂਲ ਟਾਈਮ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਉਥੇ ਗੀਤਕਾਰ ਘਾਰੂ ਵੱਲੋਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਪੈਂਤੀ ਸਾਲਾਂ ਬਾਅਦ ਇਕੱਠੇ ਹੋਏ ਸਕੂਲ ਦੇ ਇਨ੍ਹਾਂ ਕਲਾਸਮੇਟ ਦੋਸਤਾਂ ਵੱਲੋਂ ਜਸ਼ਨ ਏ ਮੁਹੱਬਤ ਦੇ ਸਿਰਲੇਖ ਹੇਠ ਭਾਈਚਾਰੇ ਦੀਆਂ ਤੰਦਾਂ ਨੂੰ ਹੋਰ ਪੀਡਾ ਕਰਦਿਆਂ ਮੁਹੱਬਤ ਦਾ ਪੈਗ਼ਾਮ ਦਿੰਦਿਆਂ ਖੁਸ਼ੀ ਵਿੱਚ ਇੱਕ ਪ੍ਰੋਗਰਾਮ ਮਨਾਇਆ ਜਿਸ ਨੇ ਇਸ ਯਾਦਗਾਰ ਮਿਲਣੀ ਨੂੰ ਇਕ ਅਭੁੱਲ ਯਾਦਗਾਰ ਬਣਾ ਦਿੱਤਾ। ਇਸ ਮੌਕੇ ਨਰਿੰਦਰ ਸਿੰਘ ਬਾਜਵਾ, ਮਨਜੀਤ ਸਿੰਘ, ਰਾਜਾ, ਗਾਇਕ ਚੰਨ ਪ੍ਰਦੇਸੀ , ਗਾਇਕ ਦਿਲਦਾਰ ਸਿੰਘ ਦਿਲ, ਰਜਿੰਦਰ ਮਸੀਹ , ਗੀਤਕਾਰ ਜਗੀਰ ਚੰਦ ਘਾਰੂ, ਬਲਦੇਵ ਹਾਂਸ , ਜਸਵੀਰ ਸਿੰਘ ਹਾਂਸ,  ਤੋਂ ਇਲਾਵਾ ਬੀ ਕੇ ਯੂ ਦੇ ਕੋਰ ਕਮੇਟੀ ਮੈਂਬਰ ਸੋਢੀ ਸਿੰਘ ਸਰਪੰਚ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੁਰੂ ਨਾਨਕ ਦੇਵ ਜੀ ਨੂੰ ਨੀਵਾਂ ਦਿਖਾ ਆਪਣੇ ਬਾਬੇ ਦੀ ਉਪਮਾ ਕਰਨ ਵਾਲੇ ਗੁਰਜੰਟ ਸਿੰਘ ਨੂੰ ਸ੍ਰੀ ਅਕਾਲ ਤਖਤ ਉੱਤੇ ਤਲਬ ਕੀਤਾ
Next articleਭਾਰਤ-ਰੂਸ ਸਬੰਧਾਂ ‘ਤੇ ਟਰੰਪ ਦੀਆਂ ਟਿੱਪਣੀਆਂ ਉਲਝਣ ਪੈਦਾ ਕਰਦੀਆਂ ਹਨ, ਤੇਲ ਆਯਾਤ ‘ਤੇ ਸਸਪੈਂਸ ਬਣਿਆ ਹੋਇਆ ਹੈ।