HOME ਕੁੱਲ ਹਿੰਦ ਕਾਂਗਰਸ ਕਮੇਟੀ ਵਲੋਂ ਪੰਜਾਬ ਯੂਥ ਕਾਂਗਰਸ ਦੇ ਅਹੁਦੇਦਾਰਾ ਦੀ ਚੋਣਾਂ...

ਕੁੱਲ ਹਿੰਦ ਕਾਂਗਰਸ ਕਮੇਟੀ ਵਲੋਂ ਪੰਜਾਬ ਯੂਥ ਕਾਂਗਰਸ ਦੇ ਅਹੁਦੇਦਾਰਾ ਦੀ ਚੋਣਾਂ ਕਰਵਾਈਆਂ ਜਾ ਰਹੀਆਂ

4

ਅੱਜ 5 ਫਰਵਰੀ ਤੋਂ ਆਨਲਾਈਨ ਵੋਟਿੰਗ ਸ਼ੁਰੂ :ਹਿਤਰਾਜ ਚੋਧਰੀ ਜੰਡੀ 

ਨਵਾਸ਼ਹਿਰ  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ ) ਕੁੱਲ ਹਿੰਦ ਕਾਂਗਰਸ ਕਮੇਟੀ ਵਲੋਂ ਪੰਜਾਬ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ   | ਬਲਾਚੌਰ ਤੋਂ ਪ੍ਰਧਾਨ ਦੇ ਅਹੁੱਦੇ ਲਈ  ਆਈਵਾਈ ਸੀ ਐਪ ਤੇ ਆਨਲਾਈਨ  ਉਮੀਦਵਾਰਾਂ ਵਲੋਂ  ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ ਹਨ | ਇਨ੍ਹਾਂ ਉਮੀਦਵਾਰਾਂ ਨੂੰ  ਨੌਜਵਾਨ ਤੇ ਮਹਿਲਾਵਾਂ ਆਪਣੀ  ਵੋਟ ਆਨਲਾਈਨ ਪਾ ਸਕਣਗੇ | ਆਨ ਲਾਈਨ ਯੂਥ ਕਾਂਗਰਸ ਦੀਆਂ ਚੋਣਾਂ ਲਈ ਬਣਾਈ ਗਈ ਆਈਵਾਈ ਸੀ ਐਪ ਦੇ ਰਾਹੀ 5 ਫਰਵਰੀ ਨੂੰ  ਆਨਲਾਈਨ ਵੋਟਾਂ ਪਾਉਣ ਦੀ ਸ਼ੁਰੂਆਤ ਹੋ ਗਈ ਹੈ | ਆਨ ਲਾਈਨ ਵੋਟਾਂ ਪਾਉਣ ਤੋਂ ਪਹਿਲਾ  ਵੋਟ ਪਾਉਣ ਵਾਲੇ ਨੌਜਵਾਨ ਦਾ ਯੂਥ ਕਾਂਗਰਸ ਦਾ ਮੈਂਬਰ ਹੋਣਾ ਜਰੂਰੀ ਹੈ ਵੋਟ ਪਾਉਣ ਤੋਂ ਪਹਿਲਾਂ 75 ਰੁਪਏ ਫੀਸ ਅਦਾ ਕਰਕੇ ਮੈਂਬਰ ਬਣਨਾ ਪਾਵੇਗਾ ਅਤੇ ਮੈਂਬਰ ਬਣਨ ਵਾਲੇ ਨੌਜਵਨ ਦਾ ਜਨਮ 15 ਜਨਵਰੀ 1990 ਤੋਂ 16 ਜਨਵਰੀ 2008 ਤੱਕ ਦਰਮਿਆਨ ਜਨਮ ਹੋਣਾ ਚਾਹੀਦਾ ਹੈ | ਆਨ ਲਾਈਨ ਮੈਬਰਾਂ ਬਨਣ ਵਾਲੇ ਨੌਜਵਾਨਾਂ ਨੂੰ 6 ਵੋਟਾਂ ਪਾਉਣ ਦਾ  ਅਧਿਕਾਰ ਹੋਵੇਗਾ ਇਕ ਵੋਰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਜਨਰਲ ਸਕੱਤਰ, ਜਿਲਾ ਪ੍ਰਧਾਨ ਤੇ ਜਨਰਲ ਸਕੱਤਰ ,ਵਿਧਾਨ ਸਭਾ ਹਲਕਾ ਪ੍ਰਧਾਨ ਤੇ ਬਲਾਕ ਪ੍ਰਧਾਨ ਦੇ ਉਮੀਦਵਾਰ ਨੂੰ  ਵੋਟ ਪਾ ਸਕੇਗਾ | *ਬਾਕਸ*  ਹਿਤਰਾਜ ਚੋਧਰੀ ਜੰਡੀ  ਉਮੀਦਵਾਰ ਨੇ ਵੋਟਰਾਂ ਨੂੰ  ਸਪੋਟ ਲਈ ਕੀਤੀ ਅਪੀਲ ਆਨਲਾਈਨ ਹੋਵੇਗੀ ਵੋਟਿੰਗ  ਪਿੰਡ ਜੰਡੀ ਦਾ ਜੰਮਪਲ ਹਿਤੇਜ ਚੌਧਰੀ ਜੰਡੀ ਪਿਛਲੇ ਲੰਬੇ ਸਮੇਂ ਤੋਂ ਕਾਗਰਸ’ਚ ਸਿਆਸੀ ਗਤੀ ਵਿਧੀਆਂ ਵਿੱਚ ਸਰਗਰਮ ਰਿਹਾ ਹੈ | ਉਨ੍ਹਾਂ ਨੂੰ  ਪਾਰਟੀ ਪ੍ਰਤੀ ਚੰਗੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ   ਉਮੀਦਵਾਰ ਜਿਲ੍ਹਾਂ ਪ੍ਰਧਾਨ ਨਵਾਂਸ਼ਹਿਰ ਲਈ ਪੰਜਾਬ ਯੂਥ ਕਾਂਗਰਸ ਦਾ ਉਮੀਦਵਾਰ ਐਲਾਨਿਆ ਗਿਆ ਹੈ | ਉਨ੍ਹਾਂ ਆਪਣੇ ਵੋਟਰਾਂ ਤੇ ਸਪੋਟਰਾ ਨੂੰ  ਅਪੀਲ ਕੀਤੀ ਕਿ ਉਹ ਆਪਣਾ ਇਕ ਇਕ ਕੀਮਤੀ ਵੋਟ ਉਨ੍ਹਾਂ ਦੇ ਕੇ ਕਾਮਯਾਬ ਬਣਾਉਣ | ਵੋਟਾ ਆਨਲਾਈਨ  ਪੈਣਗੀਆ | 18 ਤੋਂ 35 ਸਾਲ ਉਮਰ ਦੇ ਹਰ ਨੌਜਵਾਨ ਤੇ ਮਹਿਲਾਵਾਂ ਵੋਟ ਕਰ ਸਕਦੇ ਹਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਿਰਸੁਆਰਥ ਹੋਕੇ ਸਮਾਜ ਦੀ ਅੰਗਰੇਜ਼ੀ ਸਿਖਾਉਣ ਦੀ ਸੇਵਾ ਕਰਨ ਵਾਲੇ ਮਾਸਟਰ ਸੁਰੇਸ਼ ਕੁਮਾਰ ਦਾ ਸਨਮਾਨ ਹੋਣਾ ਚਾਹੀਦਾ ਹੈ
Next articleਸ੍ਰੀ ਗੁਰੂ ਰਵਿਦਾਸ ਜੀ ਮਨੁੱਖੀ ਬਰਾਬਰੀ ਦਾ ਜਿਉਂਦਾ-ਜਾਗਦਾ ਸਿਧਾਂਤ ਸਨ ਜਿਨ੍ਹਾਂ ਜਾਤ-ਪਾਤ ਦੀਆਂ ਦੀਵਾਰਾਂ ਨੂੰ ਤੋੜਿਆ : ਭਾਈ ਰਜਿੰਦਰਪਾਲ ਸਿੰਘ