ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਬਰਤਾਨੀਆ ਦੇ ਸਫ਼ੋਕ ਇਲਾਕੇ ਵਿੱਚ ਔਰਤਾਂ ਦੀ ਲੜੀਵਾਰ ਹੱਤਿਆਵਾਂ ਕਰ ਕੇ ਦੇਸ਼ ਭਰ ਨੂੰ ਦਹਿਸ਼ਤ ਵਿੱਚ ਰੱਖਣ ਵਾਲੇ ਕਾਤਲ ਸਟੀਵ ਰਾਈਟ ਨੇ ਇੱਕ ਹੋਰ ਪੁਰਾਣੀਆਂ ਹੱਤਿਆਵਾਂ ਕਬੂਲ ਕਰ ਲਈਆ ਹਨ। ਅਦਾਲਤ ਵਿੱਚ ਉਸ ਨੇ ਸਾਲ 1999 ਵਿੱਚ 17 ਸਾਲਾ ਲੜਕੀ ਵਿਕਟੋਰੀਆ ਹਾਲ ਦੀ ਹੱਤਿਆ ਕਰਨ ਦਾ ਦੋਸ਼ ਮੰਨ ਲਿਆ ਹੈ। ਇਹ ਹੱਤਿਆ ਉਸ ਵੱਲੋਂ ਕੀਤੀਆਂ ਕੁੱਲ ਛੇ ਹੱਤਿਆਵਾਂ ਵਿੱਚ ਸ਼ਾਮਲ ਮੰਨੀ ਜਾ ਰਹੀ ਹੈ। ਪੁਲਿਸ ਅਤੇ ਅਦਾਲਤੀ ਰਿਕਾਰਡਾਂ ਮੁਤਾਬਕ ਵਿਕਟੋਰੀਆ ਹਾਲ ਦੀ ਲਾਸ਼ ਸਾਲ 1999 ਵਿੱਚ ਸਫ਼ੋਕ ਇਲਾਕੇ ਤੋਂ ਮਿਲੀ ਸੀ, ਪਰ ਉਸ ਸਮੇਂ ਇਸ ਮਾਮਲੇ ਵਿੱਚ ਕਾਤਲ ਤੱਕ ਪਹੁੰਚ ਨਹੀਂ ਹੋ ਸਕੀ। ਕਈ ਸਾਲਾਂ ਤੱਕ ਇਹ ਕੇਸ ਅਣਸੁਲਝਿਆ ਰਿਹਾ। ਬਾਅਦ ਵਿੱਚ ਜਦੋਂ ਸਟੀਵ ਰਾਈਟ ਨੇ ਸਫ਼ੋਕ ਦੇ ਇਪਸਵਿਚ ਇਲਾਕੇ ਵਿੱਚ ਪੰਜ ਔਰਤਾਂ ਦੀ ਹੱਤਿਆ ਕੀਤੀ ਅਤੇ ਗ੍ਰਿਫ਼ਤਾਰ ਹੋਇਆ, ਤਾਂ ਪੁਲਿਸ ਨੇ ਪੁਰਾਣੇ ਕੇਸਾਂ ਨੂੰ ਮੁੜ ਖੰਗਾਲਣਾ ਸ਼ੁਰੂ ਕੀਤਾ। ਜਾਂਚ ਦੌਰਾਨ ਇਕੱਠੇ ਹੋਏ ਸਬੂਤਾਂ ਅਤੇ ਨਵੀਂ ਤਕਨੀਕ ਦੀ ਮਦਦ ਨਾਲ ਪੁਲਿਸ ਇਸ ਨਤੀਜੇ ’ਤੇ ਪਹੁੰਚੀ ਕਿ ਵਿਕਟੋਰੀਆ ਹਾਲ ਦੀ ਹੱਤਿਆ ਵੀ ਸਟੀਵ ਰਾਈਟ ਵੱਲੋਂ ਹੀ ਕੀਤੀ ਗਈ ਸੀ। ਅਖ਼ੀਰਕਾਰ ਅਦਾਲਤ ਵਿੱਚ ਉਸ ਨੇ ਇਸ ਜੁਰਮ ਨੂੰ ਕਬੂਲ ਕਰ ਲਿਆ। ਜ਼ਿਕਰਯੋਗ ਹੈ ਕਿ ਸਟੀਵ ਰਾਈਟ ਪਹਿਲਾਂ ਹੀ ਪੰਜ ਔਰਤਾਂ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਨਵੀਂ ਕਬੂਲੀਅਤ ਤੋਂ ਬਾਅਦ ਪੀੜਤ ਪਰਿਵਾਰਾਂ ਵਿੱਚ ਦਰਦ ਦੇ ਨਾਲ-ਨਾਲ ਕੁਝ ਹੱਦ ਤੱਕ ਇਹ ਸਾਂਤਵਨਾ ਵੀ ਹੈ ਕਿ ਸਾਲਾਂ ਬਾਅਦ ਸੱਚ ਸਾਹਮਣੇ ਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਬੂਲੀਅਤ ਨਾਲ ਇੱਕ ਪੁਰਾਣਾ ਅਧੂਰਾ ਕੇਸ ਬੰਦ ਹੋ ਗਿਆ ਹੈ ਅਤੇ ਨਿਆਂ ਪ੍ਰਣਾਲੀ ਵਿੱਚ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਵੇਗਾ। ਉਧਰ, ਅਦਾਲਤ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਕਿਹਾ ਕਿ ਦੋਸ਼ੀ ਨੂੰ ਪਹਿਲਾਂ ਮਿਲੀ ਉਮਰ ਕੈਦ ਦੀ ਸਜ਼ਾ ਹੀ ਜਾਰੀ ਰਹੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



