HOME ਥਾਣੇਦਾਰ ਵਰਿੰਦਰ ਕੁਮਾਰ ਸੂਰਾਪੁਰ ਦਾ ਗਣਤੰਤਰ ਦਿਵਸ ਮੌਕੇ ਸਨਮਾਨ

ਥਾਣੇਦਾਰ ਵਰਿੰਦਰ ਕੁਮਾਰ ਸੂਰਾਪੁਰ ਦਾ ਗਣਤੰਤਰ ਦਿਵਸ ਮੌਕੇ ਸਨਮਾਨ

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ)  ਰੂਪਨਗਰ ਵਿਖੇ ਮਨਾਏ ਗਣਤੰਤਰ ਦਿਵਸ ਮੌਕੇ ਥਾਣੇਦਾਰ ਵਰਿੰਦਰ ਕੁਮਾਰ ਸੂਰਾਪੁਰ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਕੈਬਨਿਟ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਵਲੋਂ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਪਿੰਡ ਸੂਰਾਪੁਰ ਦੇ ਵਰਿੰਦਰ ਕੁਮਾਰ ਪੁੱਤਰ ਸਵਰਗੀ ਚੌ: ਧਨੀ ਰਾਮ ਭੂੰਬਲਾ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਪਹਿਲਾਂ ਵੀ ਗਣਤੰਤਰ ਦਿਵਸ ਮੌਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਵਰਿੰਦਰ ਕੁਮਾਰ ਹੁਣ  ਕਪਤਾਨ ਪੁਲਿਸ ਇਨਵੈਸਟੀਗੇਸ਼ਨ ਰੂਪਨਗਰ ਦੇ ਰੀਡਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਵਰਿੰਦਰ ਕੁਮਾਰ ਨੂੰ ਕੈਬਨਿਟ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਵਲੋਂ ਸਨਮਾਨਿਤ ਕਰਨ ਮੌਕੇ ਵਿਧਾਇਕ ਦਿਨੇਸ਼ ਚੱਡਾ, ਅਦਿਤਿਆ ਚਡਵਾਲ ਡਿਪਟੀ ਕਮਿਸ਼ਨਰ ਰੂਪਨਗਰ, ਨਾਨਕ ਸਿੰਘ ਡੀ. ਆਈ. ਜੀ. ਰੂਪਨਗਰ ਰੇਂਜ ਅਤੇ ਮਨਿੰਦਰ ਸਿੰਘ ਐੱਸ. ਐੱਸ. ਪੀ. ਰੂਪਨਗਰ ਵੀ ਹਾਜ਼ਰ ਸਨ। ਥਾਣੇਦਾਰ ਵਰਿੰਦਰ ਸੂਰਾਪੁਰ ਨੂੰ ਇਸ ਪ੍ਰਾਪਤੀ ‘ਤੇ ਅਸ਼ੋਕ ਬਾਂਠ ਰਿਟਾ : ਆਈ. ਪੀ. ਐੱਸ., ਕਾਬਲ ਸਿੰਘ ਚੇਚੀ ਕਾਠਗੜ੍ਹ, ਕ੍ਰਿਸ਼ਨ ਰਾਮ ਬਨਾ, ਰਾਜ ਖਟਾਣਾ, ਹਰਮੇਸ਼ ਕਸਾਣਾ ਪ੍ਰਧਾਨ ਸੇਵਾ-ਮੁਕਤ ਮੁਲਾਜਮ ਵੈੱਲਫੇਅਰ, ਸੁਭਾਸ਼ ਬਾਂਠ, ਮਾ: ਰਵਿੰਦਰ ਸੂਰਾਪੁਰੀ, ਰਾਮ ਸ਼ਾਹ ਚੇਚੀ, ਕੁੰਦਨ ਲਾਲ ਭੂੰਬਲਾ, ਬਲਦੇਵ ਭੂੰਬਲਾ, ਮੈਨੇਜਰ ਸਤਿੰਦਰ ਭੂੰਬਲਾ, ਮਾ: ਦੇਵ ਰਾਜ, ਅਸ਼ੋਕ ਕਸਾਣਾ, ਪਵਨ ਕੁਮਾਰ ਭੂੰਬਲਾ, ਰਾਜ ਕੁਮਾਰ ਚੇਚੀ, ਨਰਿੰਦਰ ਭੂੰਬਲਾ ਸਮੇਤ ਹੋਰ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਵਧਾਈਆਂ ਦਿੱਤੀਆਂ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਜਰਖੜ ਖੇਡਾਂ ਦੇ ਹਾਕੀ ਜੇਤੂਆਂ ਨੂੰ ਵਿਸ਼ਾਲ ਸਾਈਕਲ ਦੇਵੇਗਾ 20 ਸਾਈਕਲ
Next articleਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਜ਼ਿਲ੍ਹੇ ਅੰਦਰ ਰਜਿਸਟ੍ਰੇਸ਼ਨ ਸ਼ੁਰੂ: ਡਿਪਟੀ ਕਮਿਸ਼ਨਰ