HOME ਜਰਖੜ ਖੇਡਾਂ ਦੇ ਹਾਕੀ ਜੇਤੂਆਂ ਨੂੰ ਵਿਸ਼ਾਲ ਸਾਈਕਲ ਦੇਵੇਗਾ 20 ਸਾਈਕਲ

ਜਰਖੜ ਖੇਡਾਂ ਦੇ ਹਾਕੀ ਜੇਤੂਆਂ ਨੂੰ ਵਿਸ਼ਾਲ ਸਾਈਕਲ ਦੇਵੇਗਾ 20 ਸਾਈਕਲ

4
ਫੋਟੋ ਕੈਪਸ਼ਨ — ਸ੍ਰੀ ਸੰਜੇ ਮੋਹਿੰਦਰੁ ਸੀ ਐਮ ਡੀ ਵਿਸ਼ਾਲ ਸਾਈਕਲ

ਲੁਧਿਆਣਾ  (ਸਮਾਜ ਵੀਕਲੀ)  ਡੇਹਲੋਂ ਨਕੋਦਰ ਮਹਿਤਪੁਰ  (ਹਰਜਿੰਦਰ ਪਾਲ ਛਾਬੜਾ) 38ਵੀਂਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋ 13 ਤੋਂ 15 ਫਰਵਰੀ 2026 ਨੂੰ 6 ਕਰੋੜ ਦੀ ਲਾਗਤ ਬਣੇ ਜਰਖੜ ਖੇਡ ਸਟੇਡੀਅਮ ਵਿਖੇ ਜਿੱਥੇ ਪੂਰੇ ਜਾਹੋ ਜਲਾਲ ਤੇ ਹੋਣਗੀਆਂ ਉੱਥੇ ਮੁੰਡਿਆ ਦੀ ਹਾਕੀ ਵਿੱਚ 20 ਵਿਸ਼ਾਲ ਸਾਈਕਲ ਜਿੱਤਣ ਲਈ ਟੀਮਾਂ ਜੱਦੋ ਜਹਿਦ ਕਰਨਗੀਆਂ।ਕਿਉਂਕਿ ਹਰ ਸਾਲ ਹੋਣ ਵਾਲੀਆਂ ਜਰਖੜ ਖੇਡਾਂ ਵਿੱਚ ਖਿਡਾਰੀਆਂ ਵਿੱਚ ਸਾਈਕਲ ਜਿੱਤਣ ਦੀ ਖਿੱਚ ਹਮੇਸ਼ਾ ਬਣੀ ਰਹਿੰਦੀ ਹੈ । ਵਿਸਾਲ ਸਾਈਕਲ ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਸੰਜੇ ਮਹਿੰਦਰੂ ਨੇ ਦੱਸਿਆ ਤੇ ਜਰਖੜ ਖੇਡਾਂ ਨੇ ਪੰਜਾਬ ਦੇ ਖੇਡ ਸੱਭਿਆਚਾਰ ਵਿੱਚ ਇੱਕ ਵਿਲੱਖਣ ਸਥਾਨ ਹਾਸਲ ਕੀਤਾ ਹੈ । ਇਨ੍ਹਾਂ ਖੇਡਾਂ ਤੇ ਖਿਡਾਰੀ ਦੀ ਸੇਵਾ ਕਰਨ ਦਾ ਇਕ ਵੱਖਰਾ ਸਕੂਨ ਮਿਲਦਾ ਹੈ। ਜਰਖੜ ਖੇਡਾਂ ਨੌਜਵਾਨਾਂ ਨੂੰ ਹਰ ਸਾਲ ਇੱਕ ਨਵੀਂ ਸੇਧ ਦਿੰਦੀਆਂ ਹਨ। ਸ੍ਰੀ ਅਸ਼ੋਕ ਬਾਵਾ ਵਾਈਸ ਪ੍ਰਧਾਨ ਬਿਜਨਿਸ ਡਿਵੈਲਪਮੈਂਟ ਮਿਸਾਲ ਸਾਈਕਲ ਨੇ ਆਖਿਆ ਕਿ ਵਿਸ਼ਾਲ ਸਾਈਕਲ ਹਾਕੀ ਮੁੰਡਿਆਂ ਦੀਆਂ ਜੇਤੂ ਟੀਮਾਂ ਨੂੰ 20 ਸਾਈਕਲ ਇਨਾਮ ਵਜੋਂ ਜੇਤੂ ਟਰਾਫੀ ਪ੍ਰਦਾਨ ਕਰੇਗਾ। ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਵਿਸ਼ਾਲ ਸਾਈਕਲ ਵਲੋਂ ਹਾਕੀ ਖਿਡਾਰੀਆਂ ਲਈ ਇਨਾਮ ਦੇਣਾ ਜਰਖੜ ਖੇਡਾਂ ਲਈ ਇਕ ਵੱਡੇ ਮਾਣ ਵਾਲੀ ਗੱਲ ਹੈ। ਉਹਨਾਂ ਆਖਿਆ ਅਸੀਂ ਹਮੇਸ਼ਾ ਵਿਸ਼ਾਲ ਸਾਈਕਲ ਕੰਪਨੀ ਦੇ ਰਿਣੀ ਹਾਂ ਜੋ ਜਰਖੜ ਖੇਡਾਂ ਦੇ ਇਸ ਮਹਾਨ ਕੁੰਭ ਵਿੱਚ ਆਪਣਾ ਵੱਡਾ ਯੋਗਦਾਨ ਪਾਉਂਦੇ ਹਨ। ਪ੍ਰਧਾਨ ਐਡਵੋਕੇਟ ਹਰਕਮਲ ਸਿੰਘ , ਸਰਪੰਚ ਸੰਦੀਪ ਸਿੰਘ ਜਰਖੜ ਨੇ ਦੱਸਿਆ ਕਿ 13 ਤੋਂ 15 ਫਰਵਰੀ ਤੱਕ ਹੋਣ ਵਾਲੀਆਂ ਜਰਖੜ ਖੇਡਾਂ ਵਿੱਚ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਗੋਲਡ ਕੱਪ ਹਾਕੀ ਵਿੱਚ ਮਰਦ ਅਤੇ ਇਸਤਰੀਆਂ ਦੇ ਮੁਕਾਬਲੇ,ਹਾਕੀ ਜੂਨੀਅਰ 15 ਸਾਲ , ਫੁਟਬਾਲ ਮੁੰਡੇ ਅਤੇ ਕੁੜੀਆਂ, ਅਮਰਜੀਤ ਸਿੰਘ ਗਰੇਵਾਲ ਵਾਲੀਬਾਲ ਸਮੈਸ਼ਿੰਗ ਯੂਥ ਸਟੇਟ ਚੈਂਪੀਅਨਸ਼ਿਪ, ਨਾਇਬ ਸਿੰਘ ਗਰੇਵਾਲ ਜੋਧਾਂ ਕਬੱਡੀ ਇੱਕ ਪਿੰਡ ਓਪਨ ਕੱਪ,ਕਬੱਡੀ ਬਾਬਿਆਂ ਦੀ 40 ਸਾਲ ਤੋਂ ਉੱਪਰ , ਰੱਸਾਕਸ਼ੀ ਦੇ ਮੁਕਾਬਲੇ, ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਖੇਡਾਂ, ਕਬੱਡੀ ਮੁੰਡੇ ਤੇ ਕੁੜੀਆਂ, ਰੱਸਾਕਸ਼ੀ ਆਦਿ ਹੋਰ ਖੇਡਾਂ ਦੇ ਮੁਕਾਬਲੇ ਹੋਣਗੇ। ਇਸਤੋਂ ਇਲਾਵਾ ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ 5 ਸਖਸ਼ੀਅਤਾਂ ਦਾ ਵੱਖ ਵੱਖ ਖੇਡ ਐਵਾਰਡਾਂ ਨਾਲ ਸਨਮਾਨ ਹੋਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleThe US-India Trade Deal: How Two Nations Ended Their Trade War
Next articleਥਾਣੇਦਾਰ ਵਰਿੰਦਰ ਕੁਮਾਰ ਸੂਰਾਪੁਰ ਦਾ ਗਣਤੰਤਰ ਦਿਵਸ ਮੌਕੇ ਸਨਮਾਨ